ਆਸਟ੍ਰੇਲੀਆਈ ਸੰਸਦ ''ਚ ਹੋਏ ਝਗੜੇ ਦੀ ਪੁਲਸ ਜਾਂਚ ਸ਼ੁਰੂ

Thursday, Feb 14, 2019 - 05:24 PM (IST)

ਆਸਟ੍ਰੇਲੀਆਈ ਸੰਸਦ ''ਚ ਹੋਏ ਝਗੜੇ ਦੀ ਪੁਲਸ ਜਾਂਚ ਸ਼ੁਰੂ

ਸਿਡਨੀ (ਭਾਸ਼ਾ)— ਆਸਟ੍ਰੇਲੀਆਈ ਸੰਸਦ ਭਵਨ ਕੰਪਲੈਕਸ ਵਿਚ ਇਕ ਸੈਨੇਟਰ ਦਾ ਦੂਜੇ ਸੈਨੇਟਰ ਦੇ ਕਰਮਚਾਰੀ ਨਾਲ ਝਗੜਾ ਹੋ ਗਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਤੇ ਸੰਸਦੀ ਅਧਿਕਾਰੀ ਮੰਗਲਵਾਰ ਰਾਤ ਹੋਈ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਗੌਰਤਲਬ ਹੈ ਕਿ ਇਸ ਘਟਨਾ ਦੇ ਤਹਿਤ 70 ਸਾਲਾ ਸੈਨੇਟਰ ਬ੍ਰਿਆਨ ਬਰਸਟਨ ਅਤੇ ਸੈਨੇਟਰ ਪੌਲਿਨ ਹਾਨਸਨ ਦੇ ਇਕ ਕਰਮਚਾਰੀ ਵਿਚਕਾਰ ਝਗੜਾ ਹੋ ਗਿਆ ਸੀ। 

ਬਰਸਟਨ ਨੇ ਇਸ ਝਗੜੇ ਦੇ ਬਾਅਦ ਆਪਣੇ ਅੰਗੂਠੇ 'ਤੇ ਸੱਟ ਦਾ ਨਿਸ਼ਾਨ ਦਿਖਾਇਆ। ਉਨ੍ਹਾਂ ਨੇ ਹਾਨਸਨ ਦੇ ਸੰਸਦੀ ਦਫਤਰ ਦੇ ਦਰਵਾਜੇ 'ਤੇ ਆਪਣਾ ਖੂਨ ਲਗਾਉਣ ਦੀ ਵੀ ਗੱਲ ਸਵੀਕਾਰ ਕੀਤੀ। ਭਾਵੇਂਕਿ ਸ਼ੁਰੂ ਵਿਚ ਉਹ ਇਸ ਗੱਲ ਤੋਂ ਇਨਕਾਰ ਕਰ ਰਹੇ ਸਨ। ਬਰਸਟਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਆਸਟ੍ਰੇਲੀਆਈ ਪੁਲਸ ਨੂੰ ਦੇ ਦਿੱਤੀ ਹੈ ਅਤੇ ਉਹ ਪੁਲਸ ਤੋਂ ਉਸ ਕਰਮਚਾਰੀ ਵਿਰੁੱਧ ਪਾਬੰਦੀ ਆਦੇਸ਼ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,''ਇਹ ਮਾਮਲਾ ਹੁਣ ਪੁਲਸ ਕੋਲ ਹੈ।'' 

ਹਾਨਸਨ ਦੇ ਸਾਥੀ ਜੇਮਜ਼ ਐਸ਼ਬੇ ਦੇ ਸੰਸਦ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਝਗੜਾ ਉਦੋਂ ਹੋਇਆ ਜਦੋਂ ਬਰਸਟਨ ਨੇ ਹਾਨਸਨ ਤੇ ਸਾਲਾਂ ਤੋਂ ਯੌਨ ਇੱਛਾ ਪ੍ਰਗਟ ਕਰਦੇ ਰਹਿਣ ਦਾ ਦੋਸ਼ ਲਗਾਇਆ। ਉੱਥੇ ਹਾਨਸਨ ਨੇ ਇਕ ਅਣਜਾਣ ਸੰਸਦ ਮੈਂਬਰ ਜਿਸ ਨੂੰ ਬਰਸਟਨ ਸਮਝਿਆ ਜਾਂਦਾ ਹੈ 'ਤੇ ਜਿਨਸੀ ਬਦਸਲੂਕੀ ਦਾ ਦੋਸ਼ ਲਗਾਇਆ।


author

Vandana

Content Editor

Related News