ਆਸਟ੍ਰੇਲੀਆ : ਅੱਤਵਾਦੀ ਬੇਨਬ੍ਰਿਕਾ ਸਜ਼ਾ ਖ਼ਤਮ ਹੋਣ ਦੇ ਬਾਵਜੂਦ ਰਹੇਗਾ ਜੇਲ 'ਚ
Thursday, Dec 24, 2020 - 02:04 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦਾ ਪਹਿਲਾ ਦੋਸ਼ੀ ਅੱਤਵਾਦੀ ਨੇਤਾ ਅਬਦੁੱਲ ਨਸੇਰ ਬੇਨਬ੍ਰਿਕਾ ਆਪਣੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹ ਵਿਚ ਹੀ ਰਹੇਗਾ। ਇਸ ਸੰਬੰਧੀ ਅਦਾਲਤ ਵੱਲੋਂ ਇਕ ਵਿਸ਼ੇਸ਼ ਆਦੇਸ਼ ਲਾਗੂ ਕੀਤਾ ਗਿਆ । ਬੇਨਬ੍ਰਿਕਾ, ਜੋ ਹੁਣ 60 ਸਾਲ ਦਾ ਹੈ, ਨੂੰ 2005 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਆਸਟ੍ਰੇਲੀਆ ਦੀ ਧਰਤੀ ਉੱਤੇ ਕਈ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਦੇ ਦੋਸ਼ ਲਗਾਏ ਗਏ ਸਨ। ਇਹਨਾਂ ਦੋਸ਼ਾਂ ਵਿਚ ਸਿਡਨੀ ਦਾ ਲੂਕਾਸ ਹਾਈਟਸ ਪ੍ਰਮਾਣੂ ਰਿਐਕਟਰ ਅਤੇ ਏ.ਐਫ.ਐਲ. ਗ੍ਰੈਂਡ ਫਾਈਨਲ ਵੀ ਸ਼ਾਮਲ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਜੇਲ੍ਹ 'ਚੋਂ ਰਿਹਾਅ ਹੋਵੇਗਾ ਡੈਨੀਅਲ ਪਰਲ ਦਾ ਕਾਤਲ ਉਮਰ ਸ਼ੇਖ, ISI ਨੂੰ ਹੋਵੇਗਾ ਫਾਇਦਾ
ਚਾਰ ਸਾਲ ਬਾਅਦ ਬੇਨਬ੍ਰਿਕਾ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ 12 ਸਾਲ ਦੀ ਬਿਨਾਂ ਪੈਰੋਲ ਦੀ ਮਿਆਦ ਦੇ ਨਾਲ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਉਸ ਦੀ ਸਜ਼ਾ ਇਸ ਸਾਲ 5 ਨਵੰਬਰ ਨੂੰ ਖਤਮ ਹੋ ਗਈ ਸੀ ਪਰ ਵਿਕਟੋਰੀਅਨ ਸੁਪਰੀਮ ਕੋਰਟ ਦੇ ਅੰਤਰਿਮ ਹਿਰਾਸਤ ਦੇ ਆਦੇਸ਼ ਕਾਰਨ ਉਸ ਨੂੰ ਜੇਲ੍ਹ ਵਿਚ ਰੱਖਿਆ ਗਿਆ ਸੀ। ਜਸਟਿਸ ਐਂਡਰਿਊ ਟਿੰਨੀ ਨੇ ਅੱਜ ਕਿਹਾ ਕਿ ਬੇਨਬ੍ਰਿਕਾ ਨੇ ਆਪਣੇ ਕੱਟੜਪੰਥੀ ਵਿਚਾਰ ਨਹੀਂ ਛੱਡੇ ਸਨ ਅਤੇ ਉਸ ਵੱਲੋਂ ਮੁੜ ਅੱਤਵਾਦ ਦੀ ਹਮਾਇਤ ਕਰਨ ਦਾ ਖਤਰਾ ਬਣਿਆ ਹੋਇਆ ਹੈ। ਗ੍ਰਹਿ ਵਿਭਾਗ ਨੇ ਬੇਨਬ੍ਰਿਕਾ ਨੂੰ ਬੰਦ ਰੱਖਣ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਦਿੱਤੀ ਸੀ। ਆਰਡਰ ਦੀ ਸਮੀਖਿਆ ਅਗਲੇ ਸਾਲ ਕੀਤੀ ਜਾ ਸਕਦੀ ਹੈ।
ਨੋਟ - ਅੱਤਵਾਦੀ ਬੇਨਬ੍ਰਿਕਾ ਸਜ਼ਾ ਖ਼ਤਮ ਹੋਣ ਦੇ ਬਾਵਜੂਦ ਆਸਟ੍ਰੇਲੀਆਈ ਜੇਲ੍ਹ 'ਚ ਰਹੇਗਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।