ਚੀਨ ਨੇ ਸਰਕਾਰੀ ਟੀਵੀ ਦੀ ਆਸਟ੍ਰੇਲੀਆਈ ਐਂਕਰ ਨੂੰ ਕੀਤਾ ਗ੍ਰਿਫਤਾਰ
Tuesday, Sep 01, 2020 - 06:26 PM (IST)

ਸਿਡਨੀ/ਬੀਜਿੰਗ (ਬਿਊਰੋ): ਆਸਟ੍ਰੇਲੀਆ ਨਾਲ ਜਾਰੀ ਤਣਾਅ ਦੇ ਵਿਚ ਚੀਨ ਨੇ ਸਖਤ ਕਾਰਵਾਈ ਕਰਦਿਆਂ ਆਪਣੇ ਸਰਕਾਰੀ ਟੀਵੀ ਚੈਨਲ ਵਿਚ ਕੰਮ ਕਰ ਰਹੀ ਇਕ ਆਸਟ੍ਰੇਲੀਆਈ ਨਿਊਜ਼ ਐਂਕਰ ਚੇਂਗ ਲੇਈ ਨੂੰ ਗ੍ਰਿਫਤਾਰ ਕਰ ਲਿਆ ਹੈ।ਚੀਨ ਨੇ ਗ੍ਰਿਫਤਾਰੀ ਦੇ ਕਾਰਨ ਸਪਸ਼ੱਟ ਨਹੀਂ ਕੀਤੇ ਹਨ ਪਰ ਜਾਸੂਸੀ ਦਾ ਸ਼ੱਕ ਕੀਤਾ ਜਾ ਰਿਹਾ ਹੈ। ਇਹ ਆਸਟ੍ਰੇਲੀਆਈ ਐਂਕਰ ਅੰਗਰੇਜ਼ੀ ਭਾਸ਼ਾ ਦੇ ਚੈਨਲ ਸੀ.ਜੀ.ਟੀ.ਐੱਨ. ਦੇ ਨਾਲ ਕੰਮ ਕਰ ਰਹੀ ਸੀ। ਚੀਨ ਦੇ ਇਸ ਕਦਮ 'ਤੇ ਕੈਨਬਰਾ ਵੱਲੋਂ ਸਖਤ ਇਤਰਾਜ਼ ਜ਼ਾਹਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਐਂਕਰ ਨੂੰ 14 ਅਗਸਤ ਨੂੰ ਹੀ ਹਿਰਾਸਤ ਵਿਚ ਲੈ ਲਿਆ ਗਿਆ ਸੀ ਅਤੇ ਪੁੱਛਗਿੱਛ ਕੀਤੀ ਜਾ ਰਹੀ ਸੀ। 31 ਅਗਸਤ ਨੂੰ ਉਹਨਾਂ ਨੂੰ ਅਧਿਕਾਰਤ ਤੌਰ 'ਤੇ ਗ੍ਰਿਫਤਾਰ ਕਰ ਲਿਆ ਗਿਆ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮੈਰਿਸ ਪਾਇਨੇ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਅਧਿਕਾਰੀਆਂ ਨੇ ਬੀਤੇ ਵੀਰਵਾਰ ਨੂੰ ਐਂਕਰ ਚੇਨ ਲੇਈ ਨਾਲ ਵੀਡੀਓ ਲਿੰਕ ਦੇ ਮਾਧਿਅਮ ਨਾਲ ਸੰਪਰਕ ਕੀਤਾ ਸੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਪੱਤਰਕਾਰ ਅਤੇ ਉਸ ਦੇ ਪਰਿਵਾਰ ਨੂੰ ਮਦਦ ਦੇਣਾ ਜਾਰੀ ਰੱਖਿਆ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਮਿਲਿਆ 14 ਫੁੱਟ ਲੰਬਾ ਮਗਰਮੱਛ, ਲੋਕ ਹੋਏ ਹੈਰਾਨ
ਆਸਟ੍ਰੇਲੀਆ ਨੂੰ ਚੀਨ ਦੇ ਅਧਿਕਾਰੀਆਂ ਨੇ 14 ਅਗਸਤ ਨੂੰ ਐਂਕਰ ਨੂੰ ਹਿਰਾਸਤ ਵਿਚ ਲਏ ਜਾਣ ਦੀ ਜਾਣਕਾਰੀ ਦਿੱਤੀ ਸੀ ਪਰ ਪਹਿਲੀ ਵਾਰ ਸੋਮਵਾਰ ਨੂੰ ਜਨਤਕ ਬਿਆਨ ਜਾਰੀ ਕੀਤਾ ਗਿਆ। ਆਸਟ੍ਰੇਲੀਆ ਦੇ ਮੁਤਾਬਕ ਚੀਨ ਨੇ ਇਹ ਜਾਣਕਾਰੀ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈਕਿ ਗ੍ਰਿਫਤਾਰੀ ਕਿਹੜੇ ਕਾਰਨਾਂ ਕਾਰਨ ਹੋਈ। ਭਾਵੇਂਕਿ ਟੇਲੀਗ੍ਰਾਫ ਦੇ ਮੁਤਾਬਕ ਜਾਸੂਸੀ ਮਾਮਲੇ ਦੇ ਤਾਰ ਐਂਕਰ ਨਾਲ ਜੁੜੇ ਹਨ। ਆਸਟ੍ਰੇਲੀਆਈ ਐਂਕਰ ਤੋਂ ਪਹਿਲਾਂ ਚੀਨ ਦੇ ਸਾਬਕਾ ਸਰਕਾਰੀ ਕਰਮਚਾਰੀ ਵਾਂਗ ਹੇਂਗਾਜੁਨ ਨੂੰ ਬੀਜਿੰਗ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਆਸਟ੍ਰੇਲੀਆ ਨੇ ਮਾਰਚ ਵਿਚ ਹੇਂਗਜੁਨ 'ਤੇ ਜਾਸੂਸੀ ਦਾ ਦੋਸ਼ ਲਗਾਉਣ ਲਈ ਚੀਨ ਦੀ ਆਲੋਚਨਾ ਕੀਤੀ ਸੀ। ਚੇਂਗ ਲੇਈ ਸਾਲ 2013 ਵਿਚ ਹੀ ਆਸਟ੍ਰੇਲੀਆ ਦੀ ਨਾਗਰਿਕ ਬਣੀ ਹੈ।