ਆਸਟ੍ਰੇਲੀਆ 'ਚ ਬੀਬੀਆਂ ਨੇ ਪਸ਼ੂ ਅਧਿਕਾਰਾਂ ਲਈ ਕੀਤਾ ਪ੍ਰਦਰਸ਼ਨ (ਤਸਵੀਰਾਂ)
Tuesday, Mar 16, 2021 - 05:45 PM (IST)
ਮੈਲਬੌਰਨ (ਬਿਊਰੋ): ਆਸ੍ਰਟੇਲੀਆ ਵਿਚ ਮਗਰਮੱਛ ਦਾ ਮਾਸਕ ਲਗਾਏ ਬੀਬੀਆਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਅਸਲ ਵਿਚ ਬਿਕਨੀ ਪਹਿਨੇ ਇਹ ਬੀਬੀਆਂ ਪਸ਼ੂਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ 'ਪੇਟਾ' ਦੀਆਂ ਕਾਰਕੁਨ ਹਨ ਜੋ ਡਿਜ਼ਾਈਨਰ ਬੈਗ ਹੇਰਮੇਸ ਦੇ ਸਟੋਰ ਦਾ ਵਿਰੋਧ ਕਰ ਰਹੀਆਂ ਹਨ। ਹੇਰਮੇਸ ਦੇ ਇਹਨਾਂ ਡਿਜ਼ਾਇਨਰ ਬੈਗ ਨੂੰ ਮਗਰਮੱਛ ਦੀ ਚਮੜੀ ਤੋਂ ਤਿਆਰ ਕੀਤਾ ਜਾਂਦਾ ਹੈ। ਇਹਨਾਂ ਬੀਬੀਆਂ ਨੇ ਸਿਡਨੀ ਅਤੇ ਮੈਲਬੌਰਨ ਸਮੇਤ ਕਈ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਕੀਤਾ।
ਇਹਨਾਂ ਕਾਰਕੁਨ ਬੀਬੀਆਂ ਨੇ ਹਰੇ ਰੰਗ ਦੀ ਬਿਕਨੀ ਪਹਿਨੀ ਹੋਈ ਸੀ ਜੋ ਹੈਂਡਬੈਗ ਦੇ ਆਕਾਰ ਦਾ ਪ੍ਰਤੀਕ ਹੈ। ਇਹਨਾਂ ਬੀਬੀਆਂ ਨੇ ਸਿਡਨੀ ਦੇ ਕਿੰਗ ਸਟ੍ਰੀਟ 'ਤੇ ਬੀਤੇ ਵੀਰਵਾਰ ਅਤੇ ਹੁਣ ਮੈਲਬੌਰਨ ਵਿਚ ਅੱਜ ਮੰਗਲਵਾਰ ਨੂੰ ਹੇਰਮੇਸ ਦੇ ਸਟੋਰ ਦੇ ਬਾਹਰ ਖੜ੍ਹੀਆਂ ਹੋ ਕੇ ਪ੍ਰਦਰਸ਼ਨ ਕੀਤਾ। ਇਹਨਾਂ ਕਾਰਕੁਨ ਬੀਬੀਆਂ ਨੇ ਫ੍ਰਾਂਸੀਸੀ ਲਗਜ਼ਰੀ ਬ੍ਰਾਂਡ ਤੋਂ ਮਗਰਮੱਛ ਦੇ ਚਮੜੇ ਦੀ ਵਰਤੋਂ ਹੈਂਡਬੈਗ ਬਣਾਉਣ ਵਿਚ ਨਾ ਕਰਨ ਦੀ ਅਪੀਲ ਕੀਤੀ।
ਕੀਤੀ ਇਹ ਅਪੀਲ
ਹੇਰਮੇਸ ਨੇ ਡਾਰਵਿਨ ਵਿਚ ਇਕ ਫਾਰਮ ਵੀ ਲਿਆ ਹੈ ਜਿੱਥੇ ਮਗਰਮੱਛ ਪਾਲੇ ਜਾਣਗੇ। ਪੇਟਾ ਦੀਆਂ ਕਾਰਕੁਨ ਇਸ ਦਾ ਵਿਰੋਧ ਕਰ ਰਹੀਆਂ ਹਨ। ਉਹਨਾਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਇਹਨਾਂ ਵਿਚ ਲਿਖਿਆ ਸੀ-'ਪਸ਼ੂ ਆਕਰਸ਼ਕ ਚਮੜੇ ਲਈ ਮਰ ਰਹੇ ਹਨ' ਅਤੇ 'ਹੇਰਮੇਸ ਮਗਰਮੱਛ ਦੇ ਚਮੜੇ ਨੂੰ ਸੁੱਟ ਦਿਓ'।
ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਹੇਰਮੇਸ ਉਸ ਸਮੇਂ ਵਿਵਾਦਾਂ ਵਿਚ ਆ ਗਈ ਸੀ ਜਦੋਂ ਉਸ ਨੇ ਖੁਲਾਸਾ ਕੀਤਾ ਸੀਕਿ ਉਹ ਡਾਰਵਿਨ ਵਿਚ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਮਗਰਮੱਛ ਫੈਕਟਰੀ ਫਾਰਮ ਬਣਾਉਣ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਪਾਪੂਆ ਨਊ ਗਿਨੀ 'ਚ ਕੋਰੋਨਾ ਦਾ ਕਹਿਰ, ਮਦਦ ਲਈ ਤਿਆਰ ਆਸਟ੍ਰੇਲੀਆ
ਹੇਰਮੇਸ ਨੇ ਕਿਸਾਨ ਅਤੇ ਕ੍ਰੋਕੋਡਾਇਲ ਕਿੰਗ ਕਹੇ ਜਾਣ ਵਾਲੇ ਮਿਕ ਬਰਨਸ ਨਾਲ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਸ ਸਮਝੌਤੇ ਦੇ ਬਾਅਦ ਹੁਣ ਮਿਕ ਦੇ ਫਾਰਮ 'ਤੇ ਮਗਰਮੱਛਾਂ ਦੀ ਗਿਣਤੀ 50 ਫੀਸਦੀ ਵੱਧ ਜਾਵੇਗੀ। ਇੱਥੇ ਕੁੱਲ 50 ਹਜ਼ਾਰ ਮਗਰਮੱਛ ਚਮੜੇ ਅਤੇ ਮੀਟ ਉਤਪਾਦ ਲਈ ਪਾਲੇ ਜਾਣਗੇ। ਪੇਟਾ ਸੰਸਥਾ ਲਗਾਤਾਰ ਹੇਰਮੇਸ ਦੀ ਇਸ ਯੋਜਨਾ ਦਾ ਵਿਰੋਧ ਕਰ ਰਹੀ ਹੈ।