ਕੋਰੋਨਾ : ਆਸਟ੍ਰੇਲੀਆ ''ਚ ਟਾਇਲਟ ਪੇਪਰ ਲਈ ਗੁੱਥਮ-ਗੁੱਥੀ ਹੋਈਆਂ 3 ਔਰਤਾਂ, ਸੱਦਣੀ ਪਈ ਪੁਲਸ

03/07/2020 1:56:24 PM

ਸਿਡਨੀ— ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਵਿਚਕਾਰ ਸ਼ਨੀਵਾਰ ਨੂੰ ਇਕ ਸੁਪਰਮਾਰਕਿਟ 'ਚ ਟਾਇਲਟ ਪੇਪਰ ਦੀ ਖਰੀਦਦਾਰੀ ਨੂੰ ਲੈ ਕੇ ਤਿੰਨ ਔਰਤਾਂ ਆਪਸ 'ਚ ਲੜ ਪਈਆਂ। ਗੱਲ ਇੱਥੋਂ ਤਕ ਪੁੱਜ ਗਈ ਕਿ ਉਨ੍ਹਾਂ ਨੇ ਇਕ-ਦੂਜੀ ਦੇ ਵਾਲ ਤਕ ਧੂਹ ਦਿੱਤੇ। ਇਸ ਸਭ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਔਰਤਾਂ ਇਕ-ਦੂਜੀ ਨਾਲ ਉੱਚੀ-ਉੱਚੀ ਬੋਲ ਕੇ ਲੜ ਰਹੀਆਂ ਹਨ।
PunjabKesari
ਅਸਲ 'ਚ ਦੋ ਔਰਤਾਂ ਟਰਾਲੀ 'ਚ ਟਾਇਲਾਟ ਪੇਪਰ ਦੇ ਕਈ ਪੈਕਟ ਭਰ ਕੇ ਲੈ ਜਾ ਰਹੀਆਂ ਸਨ ਜਦਕਿ ਤੀਜੀ ਔਰਤ ਗੁੱਸੇ 'ਚ ਉੱਚੀ-ਉੱਚੀ ਕਹਿਣ ਲੱਗੀ ਕਿ ਉਸ ਨੂੰ ਵੀ ਇਕ ਪੈਕਟ ਚਾਹੀਦਾ ਹੈ। ਇਸ ਕਾਰਨ ਉਨ੍ਹਾਂ ਵਿਚਕਾਰ ਜ਼ਬਰਦਸਤ ਝਗੜਾ ਹੋਇਆ ਤੇ ਇਕ-ਦੂਜੇ ਨੂੰ ਧੱਕੇ ਮਾਰਨ ਲੱਗ ਗਈਆਂ। ਇਸ ਦੇ ਬਾਅਦ ਸਟੋਰ ਦੇ ਦੋ ਕਰਮਚਾਰੀ ਉਨ੍ਹਾਂ ਨੂੰ ਲੜਨ ਤੋਂ ਹਟਾਉਣ ਲਈ ਆਏ ਪਰ ਉਹ ਨਾ ਰੁਕੀਆਂ ਤੇ ਫਿਰ ਪੁਲਸ ਤਕ ਬੁਲਾਉਣੀ ਪੈ ਗਈ। ਹਾਲਾਂਕਿ ਕਿਸੇ ਵੀ ਔਰਤ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ।
PunjabKesari
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੇ ਚਲਦਿਆਂ ਟਾਇਲਟ ਪੇਪਰ ਦੀ ਮੰਗ ਵਧ ਗਈ ਹੈ। ਇਸ ਵਿਚਕਾਰ ਦੇਸ਼ 'ਚ ਟਾਇਲਟ ਪੇਪਰ ਦੀ ਕਮੀ ਆਉਣ ਦੀਆਂ ਖਬਰਾਂ ਹਨ। ਇਸ ਦੇ ਚੱਲਦਿਆਂ ਲੋਕ ਇਨ੍ਹਾਂ ਨੂੰ ਜਮ੍ਹਾਂ ਕਰ ਰਹੇ ਹਨ। ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੇ 70 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।


Related News