ਆਸਟ੍ਰੇਲੀਆਈ ਥਿੰਕ ਟੈਂਕ ਨੇ ਖੋਲ੍ਹੀ ਚੀਨ ਦੀ ਪੋਲ, ਸ਼ਿੰਜਿਯਾਂਗ ’ਚ ਨੇ 380 ਗੁਪਤ ਹਿਰਾਸਤ ਕੇਂਦਰ

09/26/2020 7:45:09 AM

ਕੈਨਬਰਾ,  (ਭਾਸ਼ਾ)-ਆਸਟ੍ਰੇਲੀਆ ਦੇ ਇਕ ਥਿੰਕ ਟੈਂਕ ਨੇ ਚੀਨ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਚੀਨ ਸ਼ਿੰਜਿਯਾਂਗ ’ਚ ਗੁਪਤ ਹਿਰਾਸਤ ਕੇਂਦਰਾਂ ਦੀ ਗਿਣਤੀ ਵਧਾ ਰਿਹਾ ਹੈ।

ਆਸਟ੍ਰੇਲੀਆਈ ਰਣਨੀਤਕ ਨੀਤੀ ਸੰਸਥਾਨ (ਏ. ਐੱਸ. ਪੀ. ਆਈ.) ਨੇ ਸੈਟੇਲਾਈਟ ਤਸਵੀਰਾਂ ਅਤੇ ਅਧਿਕਾਰਕ ਨਿਰਮਾਣ ਟੈਂਡਰਾਂ ਦੇ ਦਸਤਾਵੇਜ਼ਾਂ ਰਾਹੀਂ ਪਤਾ ਲਗਾਇਆ ਕਿ ਸ਼ਿੰਜਿਯਾਂਗ ਉਈਗਰ ਖੁਦ ਮੁਖਤਿਆਰ ਖੇਤਰ ’ਚ 380 ਤੋਂ ਜ਼ਿਆਦਾ ਗੁਪਤ ਹਿਰਾਸਤ ਕੇਂਦਰ ਹਨ। ਜਿਥੇ ਲੱਖਾਂ ਉਈਗਰ ਮੁਸਲਿਮ ਨਗਰ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ।ਇਨ੍ਹਾਂ ਵਿਚ ਸਿਖਲਾਈ ਕੈਂਪ, ਹਿਰਾਸਤ ਕੇਂਦਰ ਅਤੇ ਜੇਲਾਂ ਸ਼ਾਮਲ ਹਨ। ਇਨ੍ਹਾਂ ਦਾ ਨਿਰਮਾਣ ਹਾਲ ਹੀ ਵਿਚ ਕੀਤਾ ਗਿਆ ਹੈ ਜਾਂ 2017 ਤੋਂ ਬਾਅਦ ਇਨ੍ਹਾਂ ਵਿਚ ਵਿਸਤਾਰ ਹੋਇਆ ਹੈ।

ਇਕ ਖੁਫੀਆ ਦਸਤਾਵੇਜ ’ਚ ਦੱਸਿਆ ਗਿਆ ਹੈ ਕਿ ਚੀਨ ਸਰਕਾਰ ਆਪਣੀ ਸਰਗਰਮ ਕਿਰਤ ਅਤੇ ਰੋਜ਼ਗਾਰ ਨੀਤੀਆਂ ਰਾਹੀਂ ਸ਼ਿੰਜਿਯਾਂਗ ਦੇ ਲੋਕਾਂ ਦੇ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਨੂੰ ਬਿਹਤਰ ਬਣਾ ਰਹੀ ਹੈ ਜਦਕਿ ਹਕੀਕਤ ਇਸਦੇ ਉਲਟ ਹੈ।

ਸੰਸਥਾਨ ਦੇ ਖੋਜਕਾਰ ਨਾਥਨ ਰੁਸਰ ਨੇ ਇਕ ਰਿਪੋਰਟ ’ਚ ਲਿਖਿਆ ਕਿ ਮੁਹੱਈਆ ਸਬੂਤ ਦੱਸਦੇ ਹਨ ਕਿ ਸ਼ਿੰਜਿਯਾਂਗ ਦੇ ‘ਸਿਖਲਾਈ’ ਨੈੱਟਵਰਕ ’ਚ ਬੰਦ ਕਈ ਵਾਧੂ ਨਿਆਇਕ ਬੰਦੀਆਂ ਨੂੰ ਹੁਣ ਰਸਮੀ ਤੌਰ ’ਤੇ ਦੋਸ਼ੀ ਦੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਚ ਸੁਰੱਖਿਆ ਵਾਲੇ ਕੇਂਦਰਾਂ ’ਚ ਬੰਦ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜੁਲਾਈ 2020 ਤਕ 61 ਹਿਰਾਸਤ ਕੇਂਦਰਾਂ ’ਚ ਨਵੇਂ ਨਿਰਮਾਣ ਕੀਤੇ ਗਏ ਹਨ ਉਨ੍ਹਾਂ ਦਾ ਵਿਸਤਾਰ ਕੀਤਾ ਗਿਆ ਹੈ। ਚੀਨੀ ਸਰਕਾਰ ਦੀ ਰਿਪੋਰਟ ਮੁਤਾਬਕ ਦੱਖਣੀ ਸ਼ਿੰਜਿਯਾਂਗ ’ਚ 2014 ਤੋਂ 2019 ਤਕ 4,15,000 ਉਈਗਰ ਮੁਸਲਮਾਨਾਂ ਨੂੰ ਕੈਦ ਕਰ ਕੇ ਰੱਖਿਆ ਗਿਆ ਸੀ। ਸੰਸਾਰਕ ਮੀਡੀਆ ਮੁਤਾਬਕ ਕੁਲ ਮਿਲਾਕੇ ਅਜੇ 80 ਲੱਖ ਤੋਂ ਜ਼ਿਆਦਾ ਲੋਕ ਚੀਨ ਦੇ ਹਿਰਾਸਤ ਕੇਂਦਰਾਂ ’ਚ ਕੈਦ ਹਨ।


Lalita Mam

Content Editor

Related News