ਆਸਟ੍ਰੇਲੀਆ : ਵਿਦਿਆਰਥੀ ਨੇ ਬਹਿਸ ਦੌਰਾਨ ਸਹਿਪਾਠੀ 'ਤੇ 'ਚਾਕੂ' ਨਾਲ ਕੀਤਾ ਹਮਲਾ

05/18/2022 12:54:47 PM

ਪਰਥ (ਪਿਆਰਾ ਸਿੰਘ ਨਾਭਾ): ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਦੱਖਣ-ਪੱਛਮ ਵਿੱਚ ਹਾਈ ਸਕੂਲ ਵਿੱਚ ਇੱਕ 9 ਸਾਲ ਦੇ ਵਿਦਿਆਰਥੀ ਨੇ ਝਗੜੇ ਦੌਰਾਨ ਕਥਿਤ ਤੌਰ 'ਤੇ ਆਪਣੇ ਸਹਿਪਾਠੀ 'ਤੇ ਚਾਕੂ ਨਾਲ ਵਾਰ ਕੀਤਾ। ਉਸ ਸਮੇਂ ਦਾ ਹੈਰਾਨ ਕਰਨ ਵਾਲਾ ਦ੍ਰਿਸ਼ ਸਾਹਮਣੇ ਆਇਆ ਹੈ। ਸੋਮਵਾਰ ਨੂੰ ਓਰੇਲੀਆ ਦੇ ਗਿਲਮੋਰ ਕਾਲਜ ਵਿੱਚ ਇੱਕ ਵਿਗਿਆਨ ਦੀ ਕਲਾਸ ਵਿੱਚ ਦੋ ਵਿਦਿਆਰਥੀਆਂ ਵਿਚਾਲੇ ਇੱਕ ਛੱਤਰੀ ਨੂੰ ਲੈ ਕੇ ਬਹਿਸ ਹੋਈ, ਜਿਸ ਮਗਰੋਂ ਇਕ ਵਿਦਿਆਰਥੀ ਨੇ ਗੁੱਸੇ ਵਿਚ ਚਾਕੂ ਕੱਢ ਲਿਆ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਚੋਣਾਂ : PM ਅਤੇ ਵਿਰੋਧੀ ਨੇਤਾ ਪ੍ਰਚਾਰ ਦੌਰਾਨ ਮੰਦਰ-ਗੁਰਦੁਆਰਿਆਂ 'ਚ ਹੋ ਰਹੇ ਨਤਮਸਤਕ (ਤਸਵੀਰਾਂ)

ਮਾਹੌਲ ਨੂੰ ਗਰਮ ਦੇਖਦੇ ਹੋਏ ਉਸ ਦੇ ਅਧਿਆਪਕ ਨੇ ਤੇਜ਼ੀ ਨਾਲ ਚਾਕੂ ਨੂੰ ਫੜ ਲਿਆ। ਕਾਰਜਕਾਰੀ ਪੁਲਸ ਕਮਿਸ਼ਨਰ ਕਰਨਲ ਬਲੈਂਚ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਅਧਿਕਾਰੀਆ ਨੇ ਘਟਨਾ ਦੀ ਜਾਂਚ ਕੀਤੀ। ਪ੍ਰੀਮੀਅਰ ਮਾਰਕ ਮੈਕਗੋਵਨ ਨੇ ਸਕੂਲਾਂ ਵਿਚ ਹਥਿਆਰਾਂ ਦੇ ਗੰਭੀਰ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅਸੀਂ ਪਿਛਲੇ ਸਾਲ ਵਿਸਤ੍ਰਿਤ ਮੁਅੱਤਲੀ ਅਤੇ ਅਨੁਸ਼ਾਸਨ ਨੀਤੀ ਨੂੰ ਲਾਗੂ ਕੀਤਾ ਸੀ, ਜੋ ਸਕੂਲਾਂ ਨੂੰ ਬਹੁਤ ਆਸਾਨੀ ਨਾਲ ਮੁਅੱਤਲ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਜੇ ਬਿਲਕੁਲ ਜ਼ਰੂਰੀ ਹੋਵੇ ਤਾਂ ਉਹਨਾਂ ਵਿਦਿਆਰਥੀਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਜੋ ਕਲਾਸਰੂਮ ਵਿੱਚ ਇਸ ਤਰ੍ਹਾਂ ਦੀ ਹਿੰਸਾ ਅਤੇ ਵਿਘਨ ਪੈਦਾ ਕਰਦੇ ਹਨ। 


Vandana

Content Editor

Related News