ਕੋਰੋਨਾ ਆਫ਼ਤ : ਆਸਟ੍ਰੇਲੀਆ-ਸਿੰਗਾਪੁਰ ਵਿਚਾਲੇ ਹਵਾਈ ਯਾਤਰਾ ਸ਼ੁਰੂ ਹੋਣ ''ਚ ਦੇਰੀ
Monday, Jul 12, 2021 - 11:15 AM (IST)
ਕੈਨਬਰਾ (ਭਾਸ਼ਾ): ਸਿੰਗਾਪੁਰ ਨਾਲ ਆਸਟ੍ਰੇਲੀਆ ਦਾ ਯਾਤਰਾ ਕਾਰੋਬਾਰ 2021 ਦੇ ਅੰਤ ਤੱਕ ਮੁਲਤਵੀ ਹੋ ਗਿਆ ਹੈ। ਇੱਕ ਮੰਤਰੀ ਨੇ ਇਸ ਸੰਬੰਧੀ ਪੁਸ਼ਟੀ ਕੀਤੀ। ਸਮਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਵਪਾਰ, ਸੈਰ ਸਪਾਟਾ ਅਤੇ ਨਿਵੇਸ਼ ਮੰਤਰੀ ਡੈਨ ਤੇਹਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟ੍ਰੈਵਲ ਬੱਬਲ, ਜੋ ਕਿ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਦੋਹਾਂ ਦੇਸ਼ਾਂ ਦਰਮਿਆਨ ਕੁਆਰੰਟੀਨ ਮੁਕਤ ਯਾਤਰਾ ਦੀ ਇਜਾਜ਼ਤ ਦੇਵੇਗਾ, ਆਸਟ੍ਰੇਲੀਆ ਵਿਚ ਟੀਕਾਕਰਨ ਵਿਚ ਦੇਰੀ ਅਤੇ ਸਿਡਨੀ ਵਿਚ ਕੋਵਿਡ -19 ਦੇ ਪ੍ਰਕੋਪ ਕਾਰਨ ਮੁਅੱਤਲ ਹੋ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਅਤੇ ਕੈਨੇਡਾ 'ਚ ਗਰਮੀ ਨੇ ਕੱਢੇ ਵੱਟ, 54 ਡਿਗਰੀ ਤੱਕ ਪਹੁੰਚਿਆ ਪਾਰਾ
ਇਹ ਯੋਜਨਾ ਜੁਲਾਈ ਜਾਂ ਅਗਸਤ ਵਿਚ ਸ਼ੁਰੂ ਹੋਣ ਵਾਲੀ ਸੀ।ਤੇਹਾਨ ਨੇ ਨਾਈਨ ਐਂਟਰਟੈਨਮੈਂਟ ਅਖ਼ਬਾਰ ਨੂੰ ਦੱਸਿਆ,"ਜਦੋਂ ਲੋਕ ਯਾਤਰਾ ਬਹਾਲੀ ਦੀ ਆਸ ਕਰ ਰਹੇ ਸਨ ਤਾਂ ਇਹ ਵਾਇਰਸ ਦੀ ਤੀਜੀ ਲਹਿਰ ਕਾਰਨ ਰੱਦ ਕਰ ਦਿੱਤਾ ਗਿਆ ਹੈ।'' ਸਿਰਫ 10 ਫੀਸਦੀ ਆਸਟ੍ਰੇਲੀਆਈ ਲੋਕਾਂ ਦੀ ਤੁਲਨਾ ਵਿਚ ਸਿੰਗਾਪੁਰ ਦੇ ਇਕ ਤਿਹਾਈ ਤੋਂ ਜ਼ਿਆਦਾ ਬਾਲਗ ਕੋਵਿਡ-19 ਖ਼ਿਲਾਫ਼ ਪੂਰੀ ਤਰ੍ਹਾਂ ਟੀਕੇ ਲਗਵਾ ਚੁੱਕੇ ਹਨ। ਤੇਹਾਨ ਨੇ ਕਿਹਾ ਕਿ ਵੈਕਸੀਨ ਪਾਸਪੋਰਟ ਸਾਲਾਂ ਲਈ ਇਕ ਹਕੀਕਤ ਬਣ ਜਾਣਗੇ ਜਦੋਂ ਆਸਟ੍ਰੇਲੀਆਈ ਲੋਕਾਂ ਨੂੰ ਮੁੜ ਸੁਤੰਤਰ ਰੂਪ ਨਾਲ ਦੇਸ਼ ਛੱਡਣ ਦੀ ਇਜਾਜ਼ਤ ਹੋਵੇਗੀ।