ਆਸਟ੍ਰੇਲੀਆ ਨੇ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਲਈ ਬ੍ਰਿਟੇਨ ਨਾਲ 3 ਅਰਬ ਡਾਲਰ ਦਾ ਕੀਤਾ ਸਮਝੌਤਾ

03/22/2024 11:38:03 AM

ਸਿਡਨੀ (ਭਾਸ਼ਾ)- ਆਸਟ੍ਰੇਲੀਆਈ ਸਰਕਾਰ ਪਰਮਾਣੂ ਸੰਚਾਲਿਤ ਪਣਡੁੱਬੀਆਂ ਦੇ ਨਿਰਮਾਣ ਅਤੇ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਬ੍ਰਿਟਿਸ਼ ਉਦਯੋਗ ਨੂੰ 3 ਅਰਬ ਡਾਲਰ ਮੁਹੱਈਆ ਕਰਵਾਏਗੀ। ਦੋਵਾਂ ਦੇਸ਼ਾਂ ਨੇ ਦੱਖਣੀ ਚੀਨ ਸਾਗਰ ਅਤੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਚੀਨ ਦੀ ਵਧਦੀ ਸਰਗਰਮੀ ਵਰਗੀਆਂ ਚੁਣੌਤੀਆਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਲਈ ਇਕ ਰੱਖਿਆ ਅਤੇ ਸੁਰੱਖਿਆ ਸਮਝੌਤਾ ਕੀਤਾ ਹੈ, ਜਿਸ ਤੋਂ ਇਕ ਦਿਨ ਬਾਅਦ ਇਹ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕੰਧਾਰ : ਬੈਂਕ ’ਚ ਆਤਮਘਾਤੀ ਹਮਲਾ, ਤਨਖਾਹ ਕਢਵਾਉਣ ਆਏ 3 ਲੋਕਾਂ ਦੀ ਮੌਤ

ਬ੍ਰਿਟੇਨ ਦੇ ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਨੇ ਕਿਹਾ ਕਿ ਪਣਡੁੱਬੀ ਪ੍ਰੋਗਰਾਮ ਮਹਿੰਗਾ ਪਰ ਜ਼ਰੂਰੀ ਸੀ। ਉਨ੍ਹਾਂ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ, "ਪਰਮਾਣੂ ਸੰਚਾਲਿਤ ਪਣਡੁੱਬੀਆਂ ਕਿਫ਼ਾਇਤੀ ਨਹੀਂ ਹਨ ਪਰ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਸੰਸਾਰ ਵਿੱਚ ਰਹਿ ਰਹੇ ਹਾਂ ਜਿੱਥੇ ਅਸੀਂ ਚੀਨ ਦੀ ਵਧਦਾ ਹਮਲਾਵਰਤਾ , ਪੱਛਮੀ ਏਸ਼ੀਆ ਅਤੇ ਯੂਰਪ ਵਿਚ ਇਕ ਹੋਰ ਖ਼ਤਰਨਾਕ ਦੁਨੀਆ ਦੇਖ ਰਹੇ ਹਾਂ।" ਮੰਤਰੀਆਂ ਦੀ ਮੀਟਿੰਗ ਵਿੱਚ ਘੋਸ਼ਿਤ 10-ਸਾਲਾ ਇਸ ਸਮਝੌਤੇ ਤਹਿਤ ਬ੍ਰਿਟੇਨ ਦੇ ਡਰਬੀ ਵਿਚ ਸਥਿਤ ਰੋਲਸ-ਰਾਇਸ ਫੈਕਟਰੀ ਵਿੱਚ ਪ੍ਰਮਾਣੂ ਰਿਐਕਟਰ ਬਣਾਉਣ ਦੀ ਸਮਰੱਥਾ ਵਧਾਏਗੀ, ਜਿਸ ਨਾਲ ਆਸਟਰੇਲੀਆ ਦੇ ਐਡੀਲੇਡ ਵਿੱਚ ਬੀਏਈ ਸਿਸਟਮ ਦੁਆਰਾ ਪਣਡੁੱਬੀਆਂ ਦੇ ਨਿਰਮਾਣ ਨੂੰ ਹੁਲਾਰਾ ਮਿਲੇਗਾ।

ਇਹ ਵੀ ਪੜ੍ਹੋ: ED ਦੇ ਲਾਕਅੱਪ 'ਚ ਬੇਚੈਨੀ ਨਾਲ ਲੰਘੀ CM ਕੇਜਰੀਵਾਲ ਦੀ ਰਾਤ, ਘਰੋਂ ਮੰਗਵਾਈਆਂ ਦਵਾਈਆਂ ਤੇ ਕੰਬਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News