ਆਸਟ੍ਰੇਲੀਆ 'ਚ ਕੋਵਿਡ-19 ਦੀ ਦਹਿਸ਼ਤ, ਪੀ.ਐੱਮ. ਨੇ ਕੀਤਾ ਇਹ ਐਲਾਨ

03/15/2020 10:23:51 AM

ਸਿਡਨੀ (ਭਾਸ਼ਾ): ਕੋਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਦੇ ਵਿਚ ਆਸਟ੍ਰੇਲੀਆ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਲਾਜ਼ਮੀ ਤੌਰ 'ਤੇ 14 ਦਿਨ ਦੇ ਲਈ ਖੁਦ ਨੂੰ ਵੱਖਰੇ ਰੱਖਣਾ ਹੋਵੇਗਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ,''ਅਸੀਂ ਆਪਣੇ ਜਿਉਣ ਦੇ ਤਰੀਕੇ ਵਿਚ ਕੁਝ ਤਬਦੀਲੀਆਂ ਦੀ ਆਦਤ ਪਾਉਣ ਜਾ ਰਹੇ ਹਾਂ।'' ਉਹਨਾਂ ਨੇ ਕਿਹਾ ਕਿ ਨਵੇਂ ਉਪਾਅ ਐਤਵਾਰ ਅੱਧੀ ਰਾਤ ਤੋਂ ਪ੍ਰਭਾਵ ਵਿਚ ਆਉਣਗੇ।

ਮੌਰੀਸਨ ਨੇ ਇਹ ਵੀ ਕਿਹਾ ਕਿ ਸਾਰੇ ਕਰੂਜ਼ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਆਸ ਹੈ ਕਿ ਜਲਦੀ ਯਾਤਰੀਆਂ ਦੀ ਗਿਣਤੀ ਵਿਚ ਕਮੀ ਆਵੇਗੀ। ਮੌਰੀਸਨ ਨੇ ਕਿਹਾ,''ਜੇਕਰ ਤੁਹਾਡਾ ਦੋਸਤ ਬਾਲੀ (ਇੰਡੋਨੇਸ਼ੀਆ) ਗਿਆ ਸੀ ਅਤੇ ਉਹ ਵਾਪਸ ਆ ਕੇ ਇੱਥੇ ਕੰਮ ਕਰ ਰਿਹਾ ਹੈ ਅਤੇ ਤੁਹਾਡੇ ਬਰਾਬਰ ਬੈਠ ਰਿਹਾ ਹੈ ਤਾਂ ਉਹ ਅਪਰਾਧ ਕਰ ਰਿਹਾ ਹੈ।'' ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 269 ਮਾਮਲਿਆਂ ਦਾ ਪਤਾ ਚੱਲਿਆ ਹੈ ਅਤੇ ਵੱਡੀ ਗਿਣਤੀ ਵਿਚ ਅਮਰੀਕਾ ਤੋਂ ਆਉਣ ਵਾਲੇ ਲੋਕਾਂ ਵਿਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉਹਨਾਂ ਨੇ ਅਮਰੀਕਾ ਨੂੰ ਇਸ ਦਾ ਇਕ ਵੱਡਾ ਸਰੋਤ ਦੱਸਿਆ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦਾ 140 ਦੇਸ਼ਾਂ 'ਚ ਕਹਿਰ, 5700 ਲੋਕਾਂ ਦੀ ਮੌਤ ਤੇ 1.50 ਲੱਖ ਪੀੜਤ

ਅਮਰੀਕਾ 'ਚ 'ਰਾਸ਼ਟਰੀ ਪ੍ਰਾਰਥਨਾ ਦਿਵਸ' ਦਾ ਐਲਾਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਰਾਸ਼ਟਰੀ ਪ੍ਰਾਰਥਨਾ ਦਿਵਸ (National day of prayer) ਐਲਾਨਿਆ ਹੈ। ਉਹਨਾਂ ਨੇ ਦੇਸ਼ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਲਈ ਇਸ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਲੱਖਾਂ ਅਮਰੀਕੀ ਲੋਕ ਚਰਚਾਂ, ਮੰਦਰਾਂ,ਮਸਜਿਦਾਂ, ਸਭਾਵਾਂ ਅਤੇ ਹੋਰ ਪ੍ਰਾਰਥਨਾ ਘਰਾਂ ਵਿਚ ਇਕੱਠੇ ਨਹੀਂ ਹੋ ਪਾ ਰਹੇ ਹਨ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਨਾਲ 58 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,816 ਇਨਫੈਕਟਿਡ ਹਨ।


Vandana

Content Editor

Related News