ਇਸ ਡਾਕਟਰ ਨੇ ਸਰੀਰ 'ਤੇ ਬਣਵਾਏ ਦਰਜਨਾਂ ਟੈਟੂ, ਮਹਾਮਾਰੀ ਦੌਰਾਨ ਮਰੀਜ਼ਾਂ ਲਈ ਬਣੀ ਮਸੀਹਾ

04/16/2020 5:44:49 PM

ਮੈਲਬੌਰਨ (ਬਿਊਰੋ): ਗਲੋਬਲ ਪੱਧਰ ਤੇ ਫੈਲੀ ਕੋਵਿਡ-19 ਮਹਾਮਾਰੀ ਕਾਰਨ ਡਾਕਟਰਾਂ ਦੀ ਰੂਟੀਨ ਰੁਝੇਵਿਆਂ ਭਰਪੂਰ ਹੋ ਗਈ ਹੈ। ਕੁਝ ਵੱਖਰਾ ਸ਼ੌਂਕ ਰੱਖਣ ਵਾਲੇ ਡਾਕਟਰਾਂ ਦੇ ਪ੍ਰਤੀ ਕਈ ਲੋਕਾਂ ਦੇ ਦਿਮਾਗ ਵਿਚ ਇਸ ਖਿਆਲ ਨੇ ਜਗ੍ਹਾ ਬਣਾ ਲਈ ਹੈ ਕਿ ਟੈਟੂ ਅਤੇ ਫੈਸ਼ਨ ਕਰਨ ਵਾਲੇ ਡਾਕਟਰ ਲਾਪਰਵਾਹ ਹੁੰਦੇ ਹਨ। ਅਜਿਹੇ ਲੋਕ ਕਦੇ ਵੀ ਦੂਜਿਆਂ ਦੇ ਦਰਦ ਦਾ ਅੰਦਾਜਾ ਨਹੀਂ ਲਗਾ ਸਕਦੇ।ਆਸਟ੍ਰੇਲੀਆ ਦੀ ਇਕ ਡਾਕਟਰ ਸਾਰਾ ਗ੍ਰੇ ਨੇ ਅਜਿਹੇ ਲੋਕਾਂ ਦੀ ਸੋਚ ਨੂੰ ਗਲਤ ਸਾਬਤ ਕੀਤਾ ਹੈ। ਡਾਕਟਰ ਸਾਰਾ ਦੁਨੀਆ ਦੀ ਅਜਿਹੀ ਡਾਕਟਰ ਹੈ ਜਿਸਦੇ ਸਰੀਰ 'ਤੇ ਬਹੁਤ ਸਾਰੇ ਟੈਟੂ ਹਨ। ਅਜਿਹੇ ਸਮੇਂ ਵਿਚ ਜਦੋਂ ਕੋਵਿਡ-19 ਮਹਾਮਾਰੀ ਨੇ ਦੁਨੀਆ ਨੂੰ ਤੋੜ ਕੇ ਰੱਖ ਦਿੱਤਾ ਹੈ ਤਾਂ ਉਹ ਦਿਨ-ਰਾਤ ਇਕ ਕਰ ਕੇ ਮਰੀਜ਼ਾਂ ਦੀ ਸੇਵਾ ਵਿਚ ਲੱਗੀ ਹੋਈ ਹੈ।

ਓਵਰਟਾਈਮ ਕਰ ਕੇ ਮਰੀਜ਼ਾਂ ਦੀ ਕਰ ਰਹੀ ਸੇਵਾ
ਡਾਕਟਰ ਸਾਰਾ ਨੂੰ ਇਸ ਸਮੇਂ ਓਵਰਟਾਈਮ ਕਰਨਾ ਪੈ ਰਿਹਾ ਹੈ। ਅਜਿਹੇ ਸਮੇਂ ਵਿਚ ਜਦੋਂ ਡਾਕਟਰ ਦੋ ਸ਼ਿਫਟਾਂ ਵਿਚ ਕੰਮ ਕਰ ਰਹੇ ਹਨ ਉਦੋਂ ਸਾਰਾ ਨੇ ਵੀ ਦੁਨੀਆ ਦੇ ਲੋਕਾਂ ਨੂੰ ਵੀ ਦਿਆਲੂਤਾ ਦਿਖਾਉਣ ਦੀ ਅਪੀਲ ਕੀਤੀ ਹੈ। ਇੰਸਟਾਗ੍ਰਾਮ 'ਤੇ ਉਸ ਨੂੰ 99,600 ਦੇ ਕਰੀਬ ਲੋਕ ਫਾਲੋ ਕਰਦੇ ਹਨ। ਡਾਕਟਰ ਸਾਰਾ ਰੋਜ਼ ਆਪਣੇ ਫੈਨਜ਼ ਨੂੰ ਆਪਣੀ ਕਾਰਜ ਸੂਚੀ ਨਾਲ ਅਪਡੇਟ ਰੱਖਦੀ ਹੈ। ਇਸ ਦੇ ਨਾਲ ਹੀ ਉਹ ਉਹਨਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਦੀ ਹੈ। ਉਸ ਨੇ ਲਿਖਿਆ,''ਜਿਹੜੇ ਲੋਕ ਹੈਲਥ ਸੈਕਟਰ ਵਿਚ ਸੰਕਟ ਦੇ ਇਸ ਸਮੇਂ ਵਿਚ ਕੰਮ ਕਰ ਰਹੇ ਹਨ ਉਹਨਾਂ ਨੂੰ ਧੰਨਵਾਦ। ਅਸੀਂ ਤੁਹਾਡੀ ਮਦਦ ਲਈ ਕੰਮ ਕਰਦੇ ਹਾਂ ਤਾਂ ਤੁਸੀਂ ਵੀ ਪਲੀਜ਼ ਸਾਡੀ ਮਦਦ ਕਰੋ ਅਤੇ ਘਰ ਵਿਚ ਹੀ ਰਹੋ।''

 

 
 
 
 
 
 
 
 
 
 
 
 
 
 

A smile can heal 1000 wounds. Please remember to BE KIND to others during this difficult time. Everyone is fighting their own battles. If we all just do the right thing & stay inside for non essential tasks, stay positive & support one another, we WILL beat this virus. Through dark times there is always light. We got this! #stayinside #wecanbeatthis #emergencyresponseteam #doctorsofinstagram #frontlineworkers

A post shared by Dr Sarah Jane (@rosesarered_23) on Apr 1, 2020 at 10:34pm PDT

ਸਾਰਾ ਨੇ ਹਾਲ ਹੀ ਵਿਚ ਇਕ ਆਰਥੋਪੇਡਿਕ ਸਰਜਨ ਦੇ ਤੌਰ 'ਤੇ ਟਰੇਨਿੰਗ ਪੂਰੀ ਕੀਤੀ ਹੈ। ਉਸ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿਚ ਜਦੋਂ ਇੰਨੀ ਵੱਡੀ ਮੁਸ਼ਕਲ ਆ ਗਈ ਹੈ ਤਾਂ ਦੁਨੀਆ ਲਈ ਦਿਆਲੂ ਰਹਿਣਾ ਅਤੇ ਹਰ ਵੇਲੇ ਮੁਸਕੁਰਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਉਸ ਨੇ ਲਿਖਿਆ ਹੈ,''ਹਰ ਕੋਈ ਆਪਣੀ ਲੜਾਈ ਲੜ ਰਿਹਾ ਹੈ। ਜੇਕਰ ਅਸੀਂ ਸਿਰਫ ਇਕ ਕੰਮ ਕਰੀਏ ਅਤੇ ਗੈਰ ਜ਼ਰੂਰੀ ਕੰਮਾਂ ਲਈ ਬਾਹਰ ਨਿਕਲਣ ਦੀ ਬਜਾਏ ਘਰ ਵਿਚ ਹੀ ਰਹੀਏ, ਸਕਰਾਤਮਕ ਰਹੀਏ ਅਤੇ ਇਕ-ਦੂਜੇ ਦੀ ਮਦਦ ਕਰਦੇ ਰਹੀਏ ਤਾਂ ਅਸੀਂ ਜ਼ਰੂਰ ਇਸ ਵਾਇਰਸ ਨੂੰ ਹਰਾ ਸਕਦੇ ਹਾਂ।''

 

 
 
 
 
 
 
 
 
 
 
 
 
 
 

Look, it's been reallllly hard to smile this week but I can't give up & it's all about the small wins including but not limited to my first olecranon tension banding repair (yes, it's far from perfect but hey it's my first go so be kind 🤣) #AOtrauma #yougotthis #orthopaedics #womeninsurgery

A post shared by Dr Sarah Jane (@rosesarered_23) on Mar 2, 2020 at 12:23am PST

16 ਸਾਲ ਦੀ ਉਮਰ ਵਿਚ ਪਹਿਲਾ ਟੈਟੂ
ਡਾਕਟਰ ਸਾਰਾ ਦੇ ਮੁਤਾਬਕ ਹਰ ਹਨੇਰੇ ਦੇ ਬਾਅਦ ਰੋਸ਼ਨੀ ਹੁੰਦੀ ਹੈ। ਸਾਰਾ ਦਾ ਇਹ ਮੈਸੇਜ ਵਾਇਰਲ ਹੋ ਚੁੱਕਾ ਹੈ। ਹੁਣ ਤੱਕ ਉਸਦੀ ਇਸ ਪੋਸਟ 'ਤੇ 9,600 ਤੋਂ ਵਧੇਰੇ ਲਾਈਕਸ ਆ ਚੁੱਕੇ ਹਨ। ਸਾਰਾ ਐਡੀਲੇਡ ਦੀ ਰਹਿਣ ਵਾਲੀ ਹੈ। ਜਦੋਂ ਉਸ ਦੀ ਉਮਰ 16 ਸਾਲ ਸੀ ਤਾਂ ਉਸ ਨੇ ਪਹਿਲਾ ਟੈਟੂ ਬਣਵਾਇਆ ਸੀ ਅਤੇ ਹੁਣ ਉਸ ਦੇ ਸਰੀਰ 'ਤੇ ਬਹੁਤ ਸਾਰੇ ਟੈਟੂ ਹਨ। ਇਹ ਟੈਟੂ ਬਣਵਾਉਣ ਵਿਚ ਉਸ ਨੂੰ ਕੁੱਲ 300 ਘੰਟੇ ਲੱਗੇ ਹਨ। ਕਈ ਦਰਜਨ ਟੈਟੂ ਉਸ ਦੇ ਸਰੀਰ 'ਤੇ ਹਨ ਅਤੇ ਉਹ ਖੁਦ ਨੂੰ ਇਕ ਆਰਟ ਕਲੈਕਟਰ ਮੰਨਦੀ ਹੈ।

ਪੜ੍ਹੋ ਇਹ ਅਹਿਮ ਖਬਰ- ਸਪੇਨ : ਲਾਕਡਾਊਨ ਦੌਰਾਨ ਪਰੇਸ਼ਾਨ ਹੋਈ ਮਹਿਲਾ, ਨਿਊਡ ਹੋ ਕੇ ਕੀਤਾ ਹੰਗਾਮਾ (ਤਸਵੀਰਾਂ)

ਲੋਕਾਂ ਨੇ ਕੀਤੇ ਇਹ ਕੁਮੈਂਟਸ
ਸਾਰਾ ਦੇ ਆਲੋਚਕ ਅਤੇ ਟਰੋਲਰਜ਼ ਕਹਿੰਦੇ ਹਨ ਕਿ ਉਹ ਜਿਸ ਤਰ੍ਹਾਂ ਖੁਦ ਨੂੰ ਪੇਸ਼ ਕਰਦੀ ਹੈ ਉਹ ਹਸਪਤਾਲ ਦੇ ਕੰਮ ਲਈ ਸਹੀ ਨਹੀਂ। ਪਰ ਸਾਰਾ ਦਾ ਕਹਿਣਾ ਹੈ,''ਉਸ ਦੇ ਮਰੀਜ਼ਾਂ ਨੂੰ ਇਸ ਨਾਲ ਕੋਈ ਪਰੇਸ਼ਾਨੀ ਨਹੀਂ। ਉਹ ਕਹਿੰਦੀ ਹੈ ਕਿ ਜੇਕਰ ਤੁਸੀਂ ਆਤਮਵਿਸ਼ਵਾਸੀ ਹੋ ਅਤੇ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਪੂਰਾ ਕਰਦੇ ਹੋ ਤਾਂ ਤੁਸੀਂ ਕਿਹੋ ਜਿਹੇ ਦਿਸਦੇ ਹੋ ਇਸ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ।''


Vandana

Content Editor

Related News