ਆਸਟ੍ਰੇਲੀਆ ਨੇ ਯਾਤਰੀਆਂ ਲਈ Sputnik V ਨੂੰ ਦਿੱਤੀ ਮਨਜ਼ੂਰੀ

Monday, Jan 17, 2022 - 02:05 PM (IST)

ਕੈਨਬਰਾ,(ਵਾਰਤਾ) ਆਸਟ੍ਰੇਲੀਆ ਦੇ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀ.ਜੀ.ਏ.) ਨੇ ਯਾਤਰੀਆਂ ਲਈ ਰੂਸੀ ਸਪੁਤਨਿਕ V ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੀਜੀਏ ਨੇ ਸੋਮਵਾਰ ਨੂੰ ਕਿਹਾ ਕਿ ਅੱਜ ਟੀਜੀਏ ਨੇ ਰੂਸ ਦੇ ਗਮਾਲਿਆ ਇੰਸਟੀਚਿਊਟ ਦੁਆਰਾ ਤਿਆਰ ਵੈਕਸੀਨ ਸਪੁਤਨਿਕ ਵੀ ਦੀਆਂ ਦੋ ਡੋਜ਼ ਦੇ ਕੋਰਸ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ-  ਕੋਰੋਨਾ ਆਫ਼ਤ : ਫਿਲਸਤੀਨ 'ਚ ਓਮੀਕਰੋਨ ਦੇ 700 ਕੇਸ ਦਰਜ

ਰੈਗੂਲੇਟਰ ਨੇ ਦੱਸਿਆ ਕਿ ਰੂਸੀ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੇ ਬਾਰੇ ਵਿਚ ਪਤਾ ਚੱਲਿਆ ਹੈ ਕਿ ਸਪੁਤਨਿਕ ਵੀ ਦੀਆਂ ਦੋ ਖੁਰਾਕਾਂ ਨੇ ਕੋਰੋਨਾ ਵਾਇਰਸ ਦੇ ਲੱਛਣ ਹੋਣ ਦੀ ਸਥਿਤੀ ਵਿੱਚ 89 ਪ੍ਰਤੀਸ਼ਤ ਅਤੇ ਹਸਪਤਾਲ ਵਿਚ ਦਾਖਲ ਹੋਣ ਵਾਲਿਆਂ ਜਾਂ ਮਹਾਮਾਰੀ ਦੀ ਚਪੇਟ ਵਿਚ ਆ ਕੇ ਮਰਨ ਦੀ ਸਥਿਤੀ ਵਿਚ ਪਹੁੰਚ ਚੁੱਕੇ ਲੋਕਾਂ ਵਿਚ 98 ਤੋਂ 100 ਪ੍ਰਤੀਸ਼ਤ ਲੋਕਾਂ 'ਤੇ ਪ੍ਰਭਾਵਸ਼ਾਲੀ ਨਤੀਜੇ ਦਿਖਾਏ ਹਨ। ਆਸਟ੍ਰੇਲੀਆਈ ਰੈਗੂਲੇਟਰ ਨੇ ਸਪੱਸ਼ਟ ਕੀਤਾ ਕਿ ਗਮਾਲਿਆ ਵੈਕਸੀਨ ("ਸਪੁਤਨਿਕ ਲਾਈਟ") ਦੀ ਇੱਕ ਸਿੰਗਲ ਡੋਜ਼ ਕੋਰਸ ਨੂੰ ਇਸ ਸਮੇਂ ਟੀਜੀਏ ਦੁਆਰਾ ਮਨਜ਼ੂਰੀ ਨਹੀਂ ਦਿੱਤੀ ਗਈ ਹੈ।


Vandana

Content Editor

Related News