ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਦਾ ਸਲਾਨਾ ਸਮਾਰੋਹ ਆਯੋਜਿਤ

08/07/2019 10:34:20 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— 'ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ' ਵਲੋਂ ਵੱਖ-ਵੱਖ ਭਾਈਚਾਰਿਆਂ ਦੇ ਸਾਂਝੇ ਉੱਦਮ ਸਦਕਾ ਲੋਕ ਭਲਾਈ ਕਾਰਜਾਂ ਲਈ ਫੰਡ ਇਕੱਤਰ ਕਰਨ ਹਿਤ ਵਿਸ਼ਾਲ ਸਲਾਨਾ ਸਮਾਰੋਹ ਆਯੋਜਿਤ ਕੀਤਾ ਗਿਆ। ਸੰਸਥਾ ਦੀ ਪ੍ਰਧਾਨ ਪਿੰਕੀ ਸਿੰਘ, ਉੱਪ-ਪ੍ਰਧਾਨ ਡਾ. ਮਾਨੂਜ ਛਾਬੜਾ, ਹਰਪ੍ਰੀਤ ਕੌਰ ਸਕੱਤਰ ਤੇ ਦੀਪਇੰਦਰ ਸਿੰਘ ਖ਼ਜ਼ਾਨਚੀ ਨੇ ਸਾਂਝੇ ਬਿਆਨ 'ਚ 'ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ' ਨੂੰ ਦੱਸਿਆ ਕਿ ਘਰੇਲੂ ਹਿੰਸਾ ਨੂੰ ਰੋਕਣਾ, ਵਿਦਿਆਰਥੀਆਂ ਦੀ ਭਲਾਈ, ਲੋੜਵੰਦਾਂ ਦੀ ਮਦਦ ਕਰਨਾ ਅਤੇ ਵਿਦੇਸ਼ ਵਿੱਚ ਭਾਈਚਾਰਕ ਸਾਂਝ ਵਧਾਉਣਾ ਸੰਸਥਾ ਦਾ ਮੂਲ ਉਦੇਸ਼  ਹੈ। 

ਸਮਾਰੋਹ ਵਿੱਚ ਲਾਰਡ ਮੇਅਰ ਐਂਡਰੀਅਨ ਸ਼ਰੀਨਰ, ਸੈਨੇਟਰ ਜੇਮਸ ਮੈੱਕਗਰਾਥ,  ਸੈਨੇਟਰ ਗਰਨਾਡ ਰੈਨਿੰਕ, ਸੈਨੇਟਰ ਪਾਲ ਸਕਾਰ,  ਪੁਲਸ ਅਧਿਕਾਰੀ ਬਰਾਇਨ ਸਵੈਨ,  ਕੌਂਸਲਰ  ਐਂਜਲਾ ਓਵਨ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਆਪਣੀਆਂ ਤਕਰੀਰਾਂ 'ਚ ਸਮੁੱਚੀ ਪੰਜਾਬੀ ਕੌਮ ਨੂੰ ਮਿਹਨਤੀ ਦੱਸਿਆ ਅਤੇ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸੰਸਥਾ ਵਲੋਂ ਰਸ਼ਪਾਲ ਸਿੰਘ ਹੇਅਰ ਅਤੇ ਮਨਜੀਤ ਬੋਪਾਰਾਏ ਨੂੰ ਉਨ੍ਹਾਂ ਵਲੋਂ ਵਿਦੇਸ਼ ਵਿੱਚ ਪੰਜਾਬੀ ਸੱਭਿਆਚਾਰ ਅਤੇ ਲੋਕਾਈ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਲਈ 'ਲਾਈਫ ਟਾਈਮ ਐਚੀਵਮੈਂਟ ਅਵਾਰਡ' ਨਾਲ ਸਨਮਾਨ ਕੀਤਾ ਗਿਆ।
 

PunjabKesari

ਪ੍ਰਧਾਨ ਪਿੰਕੀ ਸਿੰਘ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਥਾ ਦੀਆਂ ਪ੍ਰਾਪਤੀਆਂ, ਲੇਖਾ-ਜੋਖਾ ਅਤੇ ਭਵਿੱਖੀ ਕਾਰਜ਼ਾਂ 'ਤੇ ਚਾਨਣਾ ਪਾਉਂਦਿਆਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ  ਵੈੱਲਫੇਅਰ ਐਸੋਸੀਏਸ਼ਨ ਵੱਲੋਂ ਘਰੇਲੂ ਹਿੰਸਾ ਨਾਲ ਪੀੜਤ ਔਰਤਾਂ ਲਈ ਸਹਾਰਾ ਹਾਊਸ ਸੰਸਥਾ ਨੂੰ ਮਾਲੀ ਮਦਦ ਦੇਣ ਦੀ ਵਚਨਬੱਧਤਾ ਕੀਤੀ। ਸਟੇਜ ਦਾ ਸੰਚਾਲਨ ਹਰਮਨ ਜੌਲੀ ਵਲੋਂ ਬਾਖੂਬੀ ਨਿਭਾਇਆ ਗਿਆ। ਸਮਾਰੋਹ ਦੀਆਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੇ ਚੱਲਦਿਆਂ 'ਰਿੱਚ ਵਿਰਸਾ ਭੰਗੜਾ ਗਰੁੱਪ' ਨੇ ਪੇਸ਼ਕਾਰੀ ਨਾਲ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਬਰਨਾਡ ਮਲਿਕ,  ਦਮਨ ਮਲਿਕ, ਅਜੀਤਪਾਲ ਸਿੰਘ, ਹਰਜੀਤ ਭੁੱਲਰ,  ਰੌਕੀ ਭੁੱਲਰ, ਵਿਜੇ ਗਰੇਵਾਲ, ਰਾਜ ਸਿੰਘ ਭਿੰਡਰ, ਜਤਿੰਦਰ ਕੌਰ, ਜਗਜੀਤ ਖੋਸਾ, ਜਤਿੰਦਰ ਸਿੰਘ ਰੀਹਲ, ਓਮੇਸ਼ ਚੰਦਰਾ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।


Related News