ਆਸਟਰੇਲੀਆ ਦੇ ਪ੍ਰਧਾਨ ਮੰਤਰੀ ਤੋਂ 10 ਗੁਣਾਂ ਵਧ ਤਨਖ਼ਾਹ ਲੈਂਦਾ ਹੈ ਇਹ ਸਖ਼ਸ਼, ਜਾਣੋ ਕਿਉਂ?

02/08/2017 1:56:18 PM

ਕੈਨਬਰਾ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਦੇਸ਼ ਦੇ ਪੋਸਟਲ ਆਪਰੇਟਰ ਨੂੰ ਕਿਹਾ ਹੈ ਕਿ ਉਹ ਆਸਟਰੇਲੀਆ ਪੋਸਟ ਦੇ ਕਾਰਜਕਾਰੀ ਅਧਿਕਾਰੀ ਨੂੰ ਪਿਛਲੇ ਸਾਲ ਦਿੱਤੀ ਗਏ ਮਿਹਨਤਾਨੇ ''ਤੇ ਮੁੜ ਵਿਚਾਰ ਕਰੇ। ਅਸਲ ''ਚ ਮੰਗਲਵਾਰ ਨੂੰ ਸੈਨੇਟ ਕਮੇਟੀ ਨੇ ਇਹ ਖੁਲਾਸਾ ਕੀਤਾ ਸੀ ਕਿ ਪੋਸਟ ਦੇ ਕਾਰਜਕਾਰੀ ਅਧਿਕਾਰੀ ਅਹਿਮਦ ਫਾਹਓਰ ਨੇ ਜੁਲਾਈ 2015 ਤੋਂ ਲੈ ਕੇ ਜੂਨ 2016 ਦਰਿਮਆਨ 5.6 ਮਿਲੀਅਨ ਆਸਟਰੇਲੀਅਨ ਡਾਲਰ ਪ੍ਰਾਪਤ ਕੀਤੇ ਸਨ। ਇਹ ਕੀਮਤ ਆਸਟਰੇਲੀਅਨ ਪ੍ਰਧਾਨ ਮੰਤਰੀ ਦੀ ਤਨਖ਼ਾਹ ਤੋਂ 10 ਗੁਣਾਂ ਵਧੇਰੇ ਹੈ, ਕਿਉਂਕਿ ਉਨ੍ਹਾਂ ਨੂੰ ਸਲਾਨਾ 386,510 ਡਾਲਰ ਤਨਖਾਹ ਦੇ ਰੂਪ ''ਚ ਮਿਲਦੇ ਹਨ। ਸ਼੍ਰੀ ਟਰਨਬੁਲ ਦਾ ਕਹਿਣਾ ਹੈ ਕਿ ਇਹ ਮਿਹਨਤਾਨਾ ਕਾਫੀ ਉੱਚਾ ਹੈ ਅਤੇ ਆਸਟਰੇਲੀਆ ਪੋਸਟ ਨੂੰ ਇਸ ''ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਇਸ ਸੰਸਥਾ ਸਰਕਾਰ ਦੀ ਮਾਲਕ ਵਾਲੀ ਹੈ ਅਤੇ ਇਸ ਕਾਰਨ ਸਾਰੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਇੱਕ ਪ੍ਰਸ਼ਾਸਨਿਕ ਅਧਿਕਾਰੀ ਲਈ ਇਹ ਤਨਖਾਹ ਕਾਫੀ ਵਧ ਹੈ। 
ਉੱਧਰ ਅਹਿਮਦ ਦੇ ਬਚਾਅ ''ਚ ਉਤਰਦਿਆਂ ਆਸਟਰੇਲੀਆ ਪੋਸਟ ਨੇ ਕਿਹਾ ਹੈ ਕਿ ਉਨ੍ਹਾਂ ਦੀ ਮਿਹਨਤ ਕਾਰਨ ਪੋਸਟ ਦਾ ਕੰਮ, ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਘਾਟੇ ''ਚ ਜਾ ਰਿਹਾ ਸੀ, ਸਾਲ 2016 ''ਚ ਬੁਲੰਦੀਆਂ ''ਤੇ ਪਹੁੰਚਿਆ ਹੈ। ਪੋਸਟ ਦਾ ਕਹਿਣਾ ਹੈ ਕਿ ਸ਼੍ਰੀ ਅਹਿਮਦ ਨੇ ਜਿੰਨਾ ਵੀ ਮਿਹਨਤਾਨਾ ਪ੍ਰਾਪਤ ਕੀਤਾ ਹੈ, ਉਸ ''ਚ 1.2 ਮਿਲੀਅਨ ਡਾਲਰ ਬੋਨਸ ਅਤੇ ਹੋਰ ਦੂਜੇ ਭੱਤੇ ਸ਼ਾਮਲ ਸਨ। ਚੇਅਰਮੈਨ ਜਾਨ ਸਟੇਨਹੋਪ ਨੇ ਕਿਹਾ ਕਿ ਇਹ ਵਪਾਰ ਕਾਫੀ ਮੁਕਾਬਲੇ ਵਾਲਾ ਹੈ ਅਤੇ ਸਾਨੂੰ ਕਰਮਚਾਰੀਆਂ ਨੂੰ ਮੁਕਾਬਲੇ ਵਾਲੀ ਤਨਖਾਹ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ।

Related News