ਆਸਟ੍ਰੇਲੀਆ ਨੇ ਜਾਪਾਨ, ਦੱਖਣੀ ਕੋਰੀਆ ਨਾਲ ਕੁਆਰੰਟੀਨ-ਮੁਕਤ ਯਾਤਰਾ ਦੀ ਦਿੱਤੀ ਇਜਾਜ਼ਤ

Thursday, Nov 11, 2021 - 01:19 PM (IST)

ਆਸਟ੍ਰੇਲੀਆ ਨੇ ਜਾਪਾਨ, ਦੱਖਣੀ ਕੋਰੀਆ ਨਾਲ ਕੁਆਰੰਟੀਨ-ਮੁਕਤ ਯਾਤਰਾ ਦੀ ਦਿੱਤੀ ਇਜਾਜ਼ਤ

ਕੈਨਬਰਾ (ਯੂ.ਐੱਨ.ਆਈ.): ਕੋਵਿਡ-19 ਦੀ ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਬਿਨਾਂ ਕਿਸੇ ਪਾਬੰਦੀ ਦੇ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਹੈ। ਮੌਰੀਸਨ ਨੇ ਹਾਲ ਹੀ ਵਿੱਚ ਵਿਕਟੋਰੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੂੰ ਦੱਸਿਆ ਕਿ ਲਗਭਗ 18 ਮਹੀਨਿਆਂ ਦੀਆਂ ਪਾਬੰਦੀਆਂ ਤੋਂ ਬਾਅਦ ਆਸਟ੍ਰੇਲੀਆ ਅਤੇ ਦੋ ਏਸ਼ੀਆਈ ਦੇਸ਼ਾਂ ਵਿਚਕਾਰ ਬਿਨਾਂ ਕੁਆਰੰਟੀਨ ਦੇ ਯਾਤਰਾ ਜਲਦੀ ਹੀ ਸ਼ੁਰੂ ਹੋ ਜਾਵੇਗੀ। 

ਆਸਟ੍ਰੇਲੀਆਈ ਨਾਗਰਿਕ ਜਿਨ੍ਹਾਂ ਨੇ ਇੱਥੇ ਐਂਟੀ-ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਨੂੰ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਸੋਮਵਾਰ ਤੋਂ ਸਿੰਗਾਪੁਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਹਾਲਾਂਕਿ ਸ਼ਰਤ ਸਿਰਫ ਇਹ ਹੈ ਕਿ ਯਾਤਰਾ ਦੇ 48 ਘੰਟਿਆਂ ਦੇ ਅੰਦਰ ਕਰਾਏ ਗਏ ਉਨ੍ਹਾਂ ਦੇ ਕੋਵਿਡ ਟੈਸਟ ਦੀ ਰਿਪੋਰਟ ਨੈਗੇਟਿਵ ਹੋਵੇ। ਉੱਥੇ 21 ਨਵੰਬਰ ਤੋਂ, ਸਿੰਗਾਪੁਰ ਤੋਂ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਯਾਤਰੀ ਬਿਨਾਂ ਕੁਆਰੰਟੀਨ ਵਿੱਚ ਰਹੇ ਕੈਨਬਰਾ, ਮੈਲੌਬੌਰਨ ਅਤੇ ਸਿਡਨੀ ਲਈ ਉਡਾਣ ਭਰ ਸਕਣਗੇ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦੀ PM ਕਰ ਰਹੀ ਸੀ ਲਾਈਵ, ਅਚਾਨਕ ਵਿਚ ਬੋਲ ਪਈ 3 ਸਾਲਾ ਬੇਟੀ (ਵੀਡੀਓ)

ਮੌਰੀਸਨ ਨੇ ਬੁੱਧਵਾਰ ਨੂੰ ਕਿਹਾ,“ਸਿੰਗਾਪੁਰ ਦੇ ਰਸਤੇ ਵੀ 21 ਨਵੰਬਰ ਤੋਂ ਖੋਲ੍ਹ ਦਿੱਤੇ ਜਾਣਗੇ। ਮੌਰੀਸਨ ਮੁਤਾਬਕ, ਮੈਨੂੰ ਲੱਗਦਾ ਹੈ ਕਿ ਅਸੀਂ ਜਲਦੀ ਹੀ ਦੱਖਣੀ ਕੋਰੀਆ ਅਤੇ ਜਾਪਾਨ ਵੱਲ ਜਾਵਾਂਗੇ ਅਤੇ ਸਾਲ ਦੇ ਅੰਤ ਤੱਕ ਹੋਰ ਦੇਸ਼ਾਂ ਵਿੱਚ ਵਿਸਤਾਰ ਕਰਨ ਦੀ ਉਮੀਦ ਰੱਖਾਂਗੇ। ਮੌਰੀਸਨ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਰਕਰਾਂ ਨੂੰ ਜਿੰਨੀ ਜਲਦੀ ਹੋ ਸਕੇ ਬਿਨਾਂ ਕੁਆਰੰਟੀਨ ਦੀ ਸ਼ਰਤ ਪੂਰੀ ਕੀਤੇ ਬਿਨਾਂ ਆਸਟ੍ਰੇਲੀਆ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।


author

Vandana

Content Editor

Related News