ਆਸਟ੍ਰੇਲੀਆ : ਭਾਰਤੀ ਮੂਲ ਦੇ ਮਤਰਏ ਪੁੱਤ ਨੇ ਮਾਂ ਨੂੰ ਕੀਤਾ ਗੰਭੀਰ ਜ਼ਖਮੀ
Thursday, Dec 27, 2018 - 09:42 AM (IST)

ਸਿਡਨੀ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਰਹਿਣ ਵਾਲੀ ਭਾਰਤੀ ਮੂਲ ਦੀ ਔਰਤ 'ਤੇ ਉਸ ਦੇ ਭਾਰਤੀ ਮੂਲ ਦੇ ਮਤਰੇਏ ਪੁੱਤ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀ ਔਰਤ ਦੀ ਪਛਾਣ 50 ਸਾਲਾ ਰਾਗਿਨੀ ਨਰਾਇਣ ਅਤੇ ਉਸ ਦੇ ਪੁੱਤ ਦੀ ਪਛਾਣ ਆਕਾਸ਼ ਨਰਾਇਣ (20) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਆਕਾਸ਼ ਨੇ ਰਾਗਿਨੀ ਦੇ ਸਿਰ ਵਿਚ ਮਸ਼ੀਨ ਗੰਨ ਦੀ ਸਹਾਇਤਾ ਨਾਲ 3 ਵਾਰ ਕਿੱਲ ਮਾਰੇ। ਪੁਲਸ ਨੇ ਇਰਾਦਾ ਕਤਲ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਆਕਾਸ਼ ਨੂੰ ਹਿਰਾਸਤ 'ਚ ਲੈ ਲਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਉਸ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ।
ਰਾਗਿਨੀ ਦਾ ਪਤੀ ਇਸ ਸਮੇਂ ਬਹੁਤ ਸਦਮੇ 'ਚ ਹੈ। ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਜ਼ੋਰ ਦੀ ਆਵਾਜ਼ ਅਤੇ ਚੀਕਾਂ ਸੁਣੀਆਂ। ਇਸ ਮਗਰੋਂ ਪਤਾ ਲੱਗਾ ਕਿ ਰਾਗਿਨੀ ਗੰਭੀਰ ਜ਼ਖਮੀ ਹੋ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਰਾਗਿਨੀ ਦੇ ਦਿਮਾਗ ਦਾ ਕੁਝ ਹਿੱਸਾ ਖਰਾਬ ਹੋ ਗਿਆ ਹੈ ਪਰ ਫਿਲਹਾਲ ਇਲਾਜ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਰਾਗਿਨੀ 'ਤੇ ਕ੍ਰਿਸਮਸ ਵਾਲੀ ਰਾਤ ਨੂੰ 10.30 ਵਜੇ ਹਮਲਾ ਆਕਾਸ਼ ਨੇ ਹਮਲਾ ਕੀਤਾ। ਪੁਲਸ ਨੇ ਆਕਾਸ਼ ਦੀ ਕਾਰ 'ਚੋਂ ਮਸ਼ੀਨ ਗੰਨ ਜ਼ਬਤ ਕੀਤੀ ਹੈ। ਪੁਲਸ ਨੇ ਦੱਸਿਆ ਕਿ ਹਮਲਾ ਕਰਨ ਮਗਰੋਂ ਉਹ ਪੈਦਲ ਹੀ ਉੱਥੋਂ ਭੱਜ ਗਿਆ ਅਤੇ ਉਨ੍ਹਾਂ ਨੇ ਤੜਕੇ ਲਗਭਗ 3.45 'ਤੇ ਉਸ ਨੂੰ ਹਿਰਾਸਤ 'ਚ ਲਿਆ। ਰਾਗਿਨੀ ਨੇ ਕੁਝ ਦਿਨ ਪਹਿਲਾਂ ਹੀ ਫੇਸਬੁੱਕ ਪੋਸਟ ਪਾਈ ਸੀ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਤੋਹਫਾ ਉਸ ਦੇ ਬੱਚੇ ਹਨ ਤੇ ਉਹ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੀ ਹੈ।