ਬੱਚੇ ਦੇ ਖਿਡੌਣਿਆਂ ''ਚੋਂ ਮਿਲੀ ਖ਼ਤਰਨਾਕ ਮੱਕੜੀ, ਦੇਖ ਪਰਿਵਾਰ ਦੇ ਸੁੱਕੇ ਸਾਹ

Saturday, Feb 13, 2021 - 10:27 AM (IST)

ਬੱਚੇ ਦੇ ਖਿਡੌਣਿਆਂ ''ਚੋਂ ਮਿਲੀ ਖ਼ਤਰਨਾਕ ਮੱਕੜੀ, ਦੇਖ ਪਰਿਵਾਰ ਦੇ ਸੁੱਕੇ ਸਾਹ

ਸਿਡਨੀ- ਤਸਮਾਨੀਆ ਵਿਚ ਇਕ ਬੱਚੇ ਦੇ ਖਿਡੌਣਿਆਂ ਵਿਚੋਂ ਮਿਲੀ ਵੱਡੀ ਤੇ ਖ਼ਤਰਨਾਕ ਮੱਕੜੀ ਨੂੰ ਦੇਖ ਕੇ ਉਸ ਦਾ ਪਰਿਵਾਰ ਡਰ ਗਿਆ। ਆਸਟ੍ਰੇਲੀਆ ਵਿਚ ਜਾਨਲੇਵਾ ਮੱਕੜੀਆਂ ਪਾਈਆਂ ਜਾਂਦੀਆਂ ਹਨ ਤੇ ਇਨ੍ਹਾਂ ਤੋਂ ਸੱਪ ਵਰਗਾ ਹੀ ਖ਼ਤਰਾ ਹੁੰਦਾ ਹੈ। ਬਰੁੱਕ ਥੋਰਪੇ ਨਾਂ ਦੀ ਜਨਾਨੀ ਨੇ ਦੱਸਿਆ ਕਿ ਉਸ ਦੇ ਭਤੀਜੇ ਦੇ ਖਿਡੌਣਿਆਂ ਵਿਚੋਂ ਇਹ ਮੱਕੜੀ ਮਿਲੀ ਹੈ, ਜੋ ਆਪਣੇ 200 ਆਂਡਿਆਂ ਦਾ ਧਿਆਨ ਰੱਖ ਰਹੀ ਸੀ।

PunjabKesari

ਸੋਸ਼ਲ ਮੀਡੀਆ 'ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਪਰਿਵਾਰ ਨੇ ਕਿਹਾ ਕਿ ਜੇਕਰ ਬੱਚਾ ਇਸ ਮੱਕੜੀ ਨੂੰ ਗਲਤੀ ਨਾਲ ਹੱਥ ਲਾ ਦਿੰਦਾ ਤਾਂ ਉਸ ਨੂੰ ਨੁਕਸਾਨ ਪੁੱਜ ਸਕਦਾ ਸੀ, ਹਾਲਾਂਕਿ ਅਜਿਹਾ ਹੋਣ ਤੋਂ ਬਚਾਅ ਰਿਹਾ। ਪਰਿਵਾਰ ਵਾਲਿਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੱਚਿਆਂ ਨੂੰ ਖਿਡੌਣੇ ਦੇਣ ਤੋਂ ਪਹਿਲਾਂ ਪੂਰਾ ਧਿਆਨ ਰੱਖਣ। 

ਆਸਟ੍ਰੇਲੀਅਨ ਸਪਾਈਡਰ ਆਈਡੈਂਟੀਫਿਕੇਸ਼ਨ ਨੇ ਇਸ ਮੱਕੜੀ ਦੀ ਪਛਾਣ ਇਕ ਗੁੱਸੇਖੋਰ ਸ਼ਿਕਾਰੀ ਮੱਕੜੀ ਦੇ ਰੂਪ ਵਿਚ ਕੀਤੀ ਹੈ। ਆਸਟ੍ਰੇਲੀਅਨ ਸਪਾਈਡਰ ਆਈਡੈਂਟੀਫਿਕੇਸ਼ਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਅਜਿਹੀ ਮੱਕੜੀ ਦਿਖਾਈ ਦਿੰਦੀ ਹੈ ਤਾਂ ਇਸ ਤੋਂ ਬਚਣ ਲਈ ਇਕੋ ਰਾਹ ਹੈ ਕਿ ਇਸ ਨੂੰ ਪਰੇਸ਼ਾਨ ਨਾ ਕਰੋ। ਦੱਸ ਦਈਏ ਕਿ ਆਸਟ੍ਰੇਲੀਆ ਵਿਚ ਮੱਕੜੀਆਂ ਦਾ ਵੱਖਰਾ ਹੀ ਸੰਸਾਰ ਹੈ, ਜੋ ਲੋਕਾਂ ਲਈ ਵੱਡੀ ਸਿਰਦਰਦੀ ਹਨ। ਦਰਵਾਜ਼ਿਆਂ ਦੇ ਖੂੰਜਿਆਂ 'ਚ ਲੁਕੀਆਂ ਮੱਕੜੀਆਂ ਕਦੋਂ ਇਨਸਾਨ ਉੱਤੇ ਹਮਲਾ ਕਰ ਦੇਣ, ਇਸ ਦਾ ਕੋਈ ਪਤਾ ਨਹੀਂ ਹੈ। ਇਸੇ ਲਈ ਇੱਥੇ ਲੋਕਾਂ ਨੂੰ ਮੱਕੜੀਆਂ ਤੋਂ ਬਚਾਅ ਰੱਖਣ ਲਈ ਵਧੇਰੇ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਵਿਚ 8 ਸਿਰਾਂ ਵਾਲੀ ਇਕ ਮੱਕੜੀ ਦਿਖਾਈ ਦਿੱਤੀ ਸੀ। 


author

Lalita Mam

Content Editor

Related News