​​​​​​​ਆਸਟ੍ਰੇਲੀਆ 'ਚ ਦੋਸ਼ੀ ਕਰਾਰ ਕਾਰਡੀਨਲ ਅਹੁਦੇ ਤੋਂ ਬਰਖਾਸਤ

02/27/2019 9:41:10 AM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਵਿਚ ਦੋਸ਼ੀ ਕਰਾਰ ਦਿੱਤੇ ਗਏ ਕਾਰਡੀਨਲ ਜੌਰਜ ਪੇਲ ਹੁਣ ਵੈਟੀਕਨ ਦੇ ਵਿੱਤੀ ਮਾਮਲਿਆਂ ਦੇ ਇੰਚਾਰਜ ਨਹੀਂ ਰਹਿਣਗੇ। ਪੇਲ ਕਵਾਇਰ ਵਿਚ ਸ਼ਾਮਲ ਹੋਣ ਵਾਲੇ ਦੋ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਹਨ। 
 

ਵੈਟੀਕਨ ਬੁਲਾਰੇ ਅਲੇਸਾਂਦਰੋ ਗਿਸੋਟੀ ਨੇ ਟਵੀਟ ਕਰ ਕੇ ਵੈਟੀਕਨ ਦੇ ਤੀਜੇ ਸਭ ਤੋਂ ਮਜ਼ਬੂਤ ਅਹੁਦੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਇਸ ਦੀ ਪੁਸ਼ਟੀ ਕਰ ਸਕਦੇ ਹਨ ਕਿ ਕਾਰਡੀਨਲ ਜੌਰਜ ਪੇਲ ਹੁਣ ਆਰਥਿਕ ਮਾਮਲਿਆਂ ਦੇ ਇੰਚਾਰਜ ਨਹੀਂ ਹਨ। ਪੇਲ ਨੂੰ ਪੋਪ ਫ੍ਰਾਂਸਿਸ ਨੇ ਸਾਲ 2014 ਵਿਚ ਵੈਟੀਕਨ ਦੇ ਵਿੱਤੀ ਮਾਮਲਿਆਂ ਨੂੰ ਦੇਖਣ ਲਈ ਨਿਯੁਕਤ ਕੀਤਾ ਸੀ ਅਤੇ ਉਹ ਪੋਪ ਦੇ ਕਰੀਬੀ ਸਲਾਹਕਾਰਾਂ ਵਿਚੋਂ ਇਕ ਸਨ। ਉਂਝ ਇਸ ਤਰ੍ਹਾਂ ਦੇ ਅਹੁਦੇ 'ਤੇ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ।


Vandana

Content Editor

Related News