ਅੱਤਵਾਦ ਨਾਲ ਨਜਿੱਠਣ ਲਈ ਆਸਟਰੇਲੀਆਈ ਪੀ. ਐੱਮ. ਨੇ ਕੀਤੀ ਇਕ ਹੋਰ ਪਹਿਲ

07/18/2017 11:45:52 AM

ਸਿਡਨੀ—  ਆਸਟਰੇਲੀਆ ਨੇ ਘਰੇਲੂ ਖੁਫੀਆ ਸੇਵਾ, ਸਰਹੱਦ ਸੁਰੱਖਿਆ ਫੋਰਸ ਅਤੇ ਰਾਸ਼ਟਰੀ ਪੁਲਸ ਸਮੇਤ ਆਪਣੀਆਂ ਸੁਰੱਖਿਆ ਏਜੰਸੀਆਂ ਨੂੰ ਮਿਲਾ ਕੇ ਅੱਤਵਾਦ ਵਿਰੋਧੀ ਇਕ ਵਿਸ਼ੇਸ਼ ਮੰਤਰਾਲੇ ਦਾ ਗਠਨ ਕੀਤਾ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਇਹ ਜਾਣਕਾਰੀ ਦਿੱਤੀ। ਟਰਨਬੁੱਲ ਨੇ ਅੱਤਵਾਦ ਨਾਲ ਨਜਿੱਠਣ ਲਈ ਇਸ ਵਿਸ਼ੇਸ਼ ਮੰਤਰਾਲੇ ਨੂੰ ਇਕ 'ਇਤਿਹਾਸਕ ਬਦਲਾਅ' ਕਰਾਰ ਦਿੱਤਾ। 
ਗ੍ਰਹਿ ਮਾਮਲਿਆਂ ਦੇ ਇਸ ਨਵੇਂ ਮੰਤਰਾਲੇ ਦਾ ਸੰਚਾਲਨ ਇਮੀਗ੍ਰੇਸ਼ਨ ਮੰਤਰੀ ਪੀਟਰ ਵਲੋਂ ਕੀਤਾ ਜਾਵੇਗਾ। ਇਸ ਗ੍ਰਹਿ ਮੰਤਰਾਲੇ ਦਾ ਗਠਨ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੀ ਤਰਜ਼ 'ਤੇ ਕੀਤਾ ਗਿਆ ਹੈ। ਕੈਨਬਰਾ ਵਿਚ ਆਸਟਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ, ''ਮੈਂ ਆਸਟਰੇਲੀਆ ਦੀ ਰਾਸ਼ਟਰੀ ਖੁਫੀਆ ਸੇਵਾ ਅਤੇ ਘਰੇਲੂ ਸੁਰੱਖਿਆ ਪ੍ਰਬੰਧਾਂ ਵਿਚ ਸਭ ਤੋਂ ਅਹਿਮ ਸੁਧਾਰਾਂ ਅਤੇ ਉਨ੍ਹਾਂ ਦੇ ਨਿਰੀਖਣ ਦੀ ਘੋਸ਼ਣਾ ਕਰ ਰਿਹਾ ਹਾਂ।'' ਉਨ੍ਹਾਂ ਨੇ ਕਿਹਾ, ''ਅਸੀਂ ਆਪਣੇ ਖੁਫੀਆ ਤੰਤਰ ਅਤੇ ਰਾਸ਼ਟਰੀ ਸੁਰੱਖਿਆ ਦੇ ਸਰਵਉੱਚ ਤੱਤਾਂ ਨੂੰ ਅਪਣਾ ਰਹੇ ਹਾਂ ਅਤੇ ਉਨ੍ਹਾਂ ਨੂੰ ਬਿਹਤਰ ਬਣਾ ਰਹੇ ਹਾਂ। ਜਿਵੇਂ ਕਿ ਅੱਤਵਾਦੀ ਆਪਣੇ ਤਰੀਕੇ ਵਿਕਸਿਤ ਕਰ ਰਹੇ ਹਨ, ਉਂਝ ਹੀ ਸਾਨੂੰ ਆਪਣੀ ਪ੍ਰਤੀਕਿਰਿਆਵਾਂ ਦਾ ਵਿਕਾਸ ਕਰਨਾ ਹੋਵੇਗਾ।


Related News