ਆਸਟ੍ਰੇਲੀਆ : ਜੰਗਲੀ ਅੱਗ ਨਾਲ ਨਜਿੱਠਣ ਲਈ ਕ੍ਰਿਸ ਨੇ ਦਿੱਤੇ 10 ਲੱਖ ਡਾਲਰ

01/07/2020 4:52:25 PM

ਸਿਡਨੀ (ਬਿਊਰੋ): ਹਾਲੀਵੁੱਡ ਅਦਾਕਾਰ ਕ੍ਰਿਸ ਹੇਮਸਵਰਥ ਨੇ ਆਸਟ੍ਰੇਲੀਆ ਵਿਚ ਲੱਗੀ ਅੱਗ ਨਾਲ ਨਜਿੱਠਣ ਲਈ ਮੰਗਲਵਾਰ ਨੂੰ 10 ਲੱਖ ਡਾਲਰ ਦਾਨ ਕੀਤੇ। ਨਿਊ ਸਾਊਥ ਵੇਲਜ਼ ਦੇ ਬਾਯਰਾਨ ਬੇਅ ਵਿਚ ਰਹਿਣ ਵਾਲੇ 36 ਸਾਲ ਦੇ ਅਦਾਕਾਰ ਕ੍ਰਿਸ ਹੇਮਸਵਰਥ ਨੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਵੀਡੀਓ ਸਾਂਝੀ ਕੀਤੀ। ਹੇਮਸਵਰਥ ਨੇ ਲਿਖਿਆ,''ਤੁਹਾਡੇ ਵਾਂਗ ਮੈਂ ਵੀ ਆਸਟ੍ਰੇਲੀਆ ਵਿਚ ਲੱਗੀ ਅੱਗ ਨਾਲ ਨਜਿੱਠਣ ਵਿਚ ਯੋਗਦਾਨ ਦੇਣਾ ਚਾਹੁੰਦਾ ਹਾਂ।'' 

 

 
 
 
 
 
 
 
 
 
 
 
 
 
 

Hi everyone. Like you, I want to support the fight against the bushfires here in Australia. My family and I are contributing a million dollars. Hopefully you guys can chip in too. Every penny counts so whatever you can muster up is greatly appreciated. In my bio I’ve added links to support the fire fighters, organisations and charities who are working flat out to provide support and relief during this devastating and challenging time. Beyond appreciative to everyone around the world for their well wishes and donations. It really does make a difference, so dig deep! Love ya.

A post shared by Chris Hemsworth (@chrishemsworth) on Jan 6, 2020 at 6:34pm PST

ਉਹਨਾਂ ਨੇ ਅੱਗੇ ਲਿਖਿਆ,''ਮੇਰਾ ਪਰਿਵਾਰ ਅਤੇ ਮੈਂ 10 ਲੱਖ ਡਾਲਰ ਦੇ ਰਹੇ ਹਾਂ। ਆਸ ਹੈ ਕਿ ਤੁਸੀਂ ਲੋਕ ਵੀ ਕੁਝ ਯੋਗਦਾਨ ਦੇਵੋਗੇ। ਇਕ ਪੈਸੇ ਦੀ ਵੀ ਕੀਮਤ ਹੈ। ਤੁਸੀਂ ਜੋ ਵੀ ਦਿਓਗੇ ਉਸ ਦੀ ਤਾਰੀਫ ਹੋਵੇਗੀ। ਦੁਨੀਆ ਭਰ ਤੋਂ ਮਿਲ ਰਹੀਆਂ ਦੁਆਵਾਂ ਅਤੇ ਦਾਨ ਪ੍ਰਸ਼ੰਸਾ ਤੋਂ ਪਰੇ ਹਨ। ਇਹ ਅਸਲ ਵਿਚ ਮਾਇਨੇ ਰੱਖਦਾ ਹੈ।''

ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਰਾਜ ਦੇ ਜੰਗਲਾਂ ਵਿਚ ਲੱਗੀ ਅੱਗ ਨੇ ਹਜ਼ਾਰਾਂ ਘਰਾਂ ਨੂੰ ਤਬਾਹ ਕੀਤਾ ਹੈ ਅਤੇ ਇਸ ਦੇ ਕਾਰਨ ਹਜ਼ਾਰਾਂ ਲੋਕ ਅਤੇ ਸੈਲਾਨੀ ਤਟੀ ਖੇਤਰ ਵੱਲ ਜਾਣ ਲਈ ਮਜਬੂਰ ਹੋ ਗਏ ਹਨ । ਕਰੀਬ 60 ਲੱਖ ਹੈਕਟੇਅਰ ਫਸਲ ਬਰਬਾਦ ਹੋਈ ਹੈ। ਉੱਥੇ 20 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਅਦਾਕਾਰਾ ਨਿਕੋਲ ਕਿਡਮੈਨ, ਅਦਾਕਾਰ ਹਿਊਗ ਜੈਕਮੈਨ, ਨਿਕ ਕ੍ਰੋਲ, ਜੋਏਲ ਐਡਜਰਟਨ ਅਤੇ ਪੋਪ ਗਾਇਕ ਪਿੰਕ ਵੀ ਅੱਗ ਨਾਲ ਨਜਿੱਠਣ ਵਿਚ ਮਦਦ ਲਈ ਦਾਨ ਦੇ ਚੁੱਕੇ ਹਨ। 


Vandana

Content Editor

Related News