ਸਿਡਨੀ : ਕਾਰ 'ਚ ਲੱਗੀ ਅੱਗ, ਵਾਲ-ਵਾਲ ਬਚਿਆ ਸ਼ਖਸ

Tuesday, Aug 25, 2020 - 12:37 PM (IST)

ਸਿਡਨੀ : ਕਾਰ 'ਚ ਲੱਗੀ ਅੱਗ, ਵਾਲ-ਵਾਲ ਬਚਿਆ ਸ਼ਖਸ

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਇਕ ਭਿਆਨਕ ਹਾਦਸਾ ਵਾਪਰਿਆ। ਇੱਥੇ ਸਿਡਨੀ ਹਾਰਬਰ ਸੁਰੰਗ ਅੰਦਰ ਇਕ ਕਾਰ ਵਿਚ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਸੁਰੰਗ ਦੇ ਨੇੜੇ ਲੰਘ ਰਹੀ ਟਰੈਫਿਕ ਵਿਚ ਹਫੜਾ-ਦਫੜੀ ਪੈ ਗਈ।ਦੱਖਣ ਅਤੇ ਉੱਤਰ ਪੱਧਰੀ ਦੋਨੋ ਲੇਨਾਂ ਦੇ ਬੰਦ ਹੋਣ ਤੋਂ ਬਾਅਦ ਵਾਹਨ ਚਾਲਕ ਭਾਰੀ ਦੇਰੀ ਦਾ ਸਾਹਮਣਾ ਕਰ ਰਹੇ ਹਨ। ਸੁਰੰਗ ਦੇ ਅੰਦਰ ਐਮਰਜੈਂਸੀ ਟੀਮ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਫਿਰ ਵੀ ਉਹ ਅੱਗ ਦੀਆਂ ਲਪਟਾਂ 'ਤੇ ਤੁਰੰਤ ਕਾਬੂ ਨਹੀਂ ਪਾ ਸਕੀ। ਨਿਊਟਰਲ ਬੇ ਫਾਇਰ ਸਟੇਸ਼ਨ ਤੋਂ ਪਹੁੰਚੇ ਫਾਇਰਫਾਈਟਰਜ਼ ਨੇ ਤੇਜ਼ੀ ਨਾਲ ਅੱਗ ਨੂੰ ਕਾਬੂ ਵਿਚ ਲਿਆ।

PunjabKesari

ਪੜ੍ਹੋ ਇਹ ਅਹਿਮ ਖਬਰ- ਜਰਮਨੀ ਨੇ ਪਾਕਿ ਨੂੰ ਦਿੱਤਾ ਝਟਕਾ, ਪਣਡੁੱਬੀਆਂ ਲੁਕਾਉਣ 'ਚ ਨਹੀਂ ਕਰੇਗਾ ਮਦਦ

ਅੱਗ ਲੱਗਣ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਹੈ। ਫਿਲਹਾਲ ਪੁਲਿਸ ਟ੍ਰੈਫਿਕ ਨੂੰ ਨਿਰਦੇਸ਼ਿਤ ਕਰ ਰਹੀ ਹੈ। ਵਾਹਨ ਚਾਲਕਾਂ ਨੂੰ ਫਿਲਹਾਲ ਇਸ ਖੇਤਰ ਤੋਂ ਬਚਣ ਅਤੇ ਸਿਡਨੀ ਹਾਰਬਰ ਬ੍ਰਿਜ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।


author

Vandana

Content Editor

Related News