ਆਸਟ੍ਰੇਲੀਆ : ਕੂੜੇਦਾਨ 'ਚੋਂ ਮਿਲੀ ਲਾਸ਼, ਜਾਂਚ ਜਾਰੀ

Sunday, Dec 02, 2018 - 12:23 PM (IST)

ਆਸਟ੍ਰੇਲੀਆ : ਕੂੜੇਦਾਨ 'ਚੋਂ ਮਿਲੀ ਲਾਸ਼, ਜਾਂਚ ਜਾਰੀ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਇਕ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਰੱਖੇ ਕੂੜੇਦਾਨ ਵਿਚ ਇਕ ਲਾਸ਼ ਪਾਈ ਗਈ। ਪੁਲਸ ਮੁਤਾਬਕ ਇਹ ਲਾਸ਼ ਕਿਸੇ ਵਿਅਕਤੀ ਦੀ ਹੈ। ਅਸਲ ਵਿਚ ਇੱਥੇ ਰਹਿਣ ਵਾਲੇ ਲੋਕਾਂ ਨੇ ਪੁਲਸ ਨੂੰ ਅਜੀਬ ਤਰ੍ਹਾਂ ਦੀ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਸੀ। ਜਦੋਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਕੂੜੇਦਾਨ ਵਿਚੋਂ ਵਿਅਕਤੀ ਦੀ ਲਾਸ਼ ਮਿਲੀ। 

PunjabKesari

ਪੁਲਸ ਨੇ ਦੱਸਿਆ,''ਅਧਿਕਾਰੀਆਂ ਨੂੰ ਸ਼ਨੀਵਾਰ ਰਾਤ ਯਿਰੋਨਗਾ ਦੇ ਇਕਾਈ ਕੰਪਲੈਕਸ ਵਿਚ ਬੁਲਾਇਆ ਗਿਆ। ਇੱਥੇ ਉਨ੍ਹਾਂ ਨੂੰ ਕੂੜੇਦਾਨ ਵਿਚ ਵਿਅਕਤੀ ਦੀ ਲਾਸ਼ ਮਿਲੀ।''

PunjabKesari

ਫਿਲਹਾਲ ਪੁਲਸ ਨੇ ਜਾਂਚ ਲਈ ਉਸ ਜਗ੍ਹਾ ਦੀ ਘੇਰਾਬੰਦੀ ਕਰ ਦਿੱਤੀ ਹੈ। ਵਿਅਕਤੀ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

PunjabKesari

ਇਸ ਮਾਮਲੇ 'ਚ ਪੁੱਛਗਿੱਛ ਲਈ ਪੁਲਸ ਨੇ ਚਾਰ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਵਿਚੋਂ ਦੋ ਪੁਰਸ਼ 38 ਅਤੇ 30 ਸਾਲ ਦੇ ਹਨ ਜਦਕਿ 27 ਅਤੇ 23 ਸਾਲ ਦੀਆਂ ਦੋ ਔਰਤਾਂ ਹਨ। ਪੁਲਸ ਨੇ ਅਪੀਲ ਕੀਤੀ ਹੈ ਇਨ੍ਹਾਂ ਲੋਕਾਂ ਬਾਰੇ ਜਾਣਕਾਰੀ ਰੱਖਣ ਵਾਲੇ ਲੋਕ ਉਸ ਨਾਲ ਸੰਪਰਕ ਕਰਨ।


author

Vandana

Content Editor

Related News