ਫੇਰੈਲ ਹੋਣਗੇ ਭਾਰਤ ''ਚ ਆਸਟ੍ਰੇਲੀਆ ਦੇ ਨਵੇਂ ਹਾਈ ਕਮਿਸ਼ਨਰ

Tuesday, Feb 18, 2020 - 03:07 PM (IST)

ਫੇਰੈਲ ਹੋਣਗੇ ਭਾਰਤ ''ਚ ਆਸਟ੍ਰੇਲੀਆ ਦੇ ਨਵੇਂ ਹਾਈ ਕਮਿਸ਼ਨਰ

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਨੇ ਨਿਊ ਸਾਊਥ ਵੇਲਜ਼ ਸਰਕਾਰ ਦੇ ਸਾਬਕਾ ਪ੍ਰਮੁੱਖ ਬੈਰੀ ਓ' ਫੈਰੇਲ ਨੂੰ ਭਾਰਤ ਵਿਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਮੰਗਲਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਫੈਰੇਲ (60) ਹਰਿੰਦਰ ਸਿੱਧੂ ਦੀ ਜਗ੍ਹਾ ਲੈਣਗੇ, ਜੋ 2016 ਤੋਂ ਭਾਰਤ ਵਿਚ ਆਸਟ੍ਰੇਲੀਆ ਦੀ ਹਾਈ ਕਮਿਸ਼ਨਰ ਰਹੀ ਹੈ। 

 

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਰਾਇਜ ਪਾਇਨੇ ਨੇ ਟਵੀਟ ਕੀਤਾ,''ਫੈਰੇਲ ਭਾਰਤ ਗਣਰਾਜ ਵਿਚ ਆਸਟ੍ਰੇਲੀਆ ਦੇ ਅਗਲੇ ਹਾਈ ਕਮਿਸ਼ਨਰ ਹੋਣਗੇ। ਭਾਰਤ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਾਡੇ ਸਭ ਤੋਂ ਨਜਦੀਕੀ ਅਤੇ ਸਭ ਤੋਂ ਮਹੱਤਵਪੂਰਨ ਹਿੱਸੇਦਾਰਾਂ ਵਿਚੋਂ ਇਕ ਹੈ। ਬਾਹਰ ਜਾ ਰਹੇ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਦਾ ਧੰਨਵਾਦ।''


author

Vandana

Content Editor

Related News