ਆਸਟ੍ਰੇਲੀਆ : ਸਮੁੰਦਰ 'ਚ ਡੁੱਬੀ ਔਰਤ, ਹਾਲਤ ਗੰਭੀਰ

03/30/2018 3:49:35 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਇਕ ਔਰਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਅਸਲ ਵਿਚ ਔਰਤ ਵਿਕਟੋਰੀਆ ਦੇ ਵੱਡੇ ਸਮੁੰਦਰ ਰੋਡ 'ਤੇ ਸਥਿਤ ਸਮੁੰਦਰ ਵਿਚ ਡੁੱਬ ਗਈ ਸੀ। ਪੁਲਸ ਦਾ ਕਹਿਣਾ ਹੈ ਕਿ 28 ਸਾਲਾ ਔਰਤ ਸ਼ੁੱਕਰਵਾਰ ਸਵੇਰੇ ਲੋਰਨ ਵਿਚ ਸਟੋਨੀ ਕ੍ਰੀਕ ਨੇੜੇ ਚੱਟਾਨਾਂ ਦੇ ਨਾਲ-ਨਾਲ ਚੱਲ ਰਹੀ ਸੀ। ਉਸ ਸਮੇਂ ਅਚਾਨਕ ਸਮੁੰਦਰ ਵਿਚ ਇਕ ਜ਼ਬਰਦਸਤ ਲਹਿਰ ਉੱਠੀ, ਜੋ ਉਸ ਨੂੰ ਆਪਣੇ ਨਾਲ ਵਹਾ ਕੇ ਲੈ ਗਈ। ਉੱਥੇ ਮੌਜੂਦ ਲੋਕਾਂ ਨੇ ਪਾਣੀ ਵਿਚ ਛਾਲ ਮਾਰ ਕੇ ਔਰਤ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਸੀ. ਪੀ. ਆਰ. ਦਿੱਤੀ। ਇਸ ਹਾਦਸੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਪੁਲਸ ਸਮੇਤ ਪੈਰਾਮੈਡੀਕਲ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਉਸ ਦਾ ਇਲਾਜ ਕੀਤਾ। ਔਰਤ ਨੂੰ ਜਾਨਲੇਵਾ ਸੱਟਾਂ ਲੱਗੀਆਂ ਸਨ, ਇਸ ਲਈ ਉਸ ਨੂੰ ਏਅਰ ਐਂਬੂਲੈਂਸ ਰਾਹੀਂ ਰਾਇਲ ਮੈਲਬੌਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।


Related News