ਆਸਟ੍ਰੇਲੀਆ 'ਚ ਇਜ਼ਰਾਇਲੀ ਵਿਦਿਆਰਥਣ ਦੀ ਹੱਤਿਆ, ਜਾਂਚ ਜਾਰੀ

01/17/2019 1:41:01 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਵਿਚ ਦੇਰ ਰਾਤ ਹੋਏ ਹਮਲੇ ਵਿਚ ਇਕ ਇਜ਼ਰਾਇਲੀ ਵਿਦਿਆਰਥਣ ਦੀ ਮੌਤ ਹੋ ਗਈ। ਘਟਨਾ ਦੌਰਾਨ ਵਿਦਿਆਰਥਣ ਆਪਣੀ ਭੈਣ ਨਾਲ ਫੋਨ 'ਤੇ ਗੱਲ ਕਰ ਰਹੀ ਸੀ। ਪੁਲਸ ਨੇ ਵੀਰਵਾਰ ਨੂੰ ਇਸ਼ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ 21 ਸਾਲਾ ਅਈਆ ਮਾਸਰਵੇ ਦੇ ਕਾਤਲਾਂ ਦਾ ਪਤਾ ਲਗਾਉਣ ਲਈ ਜਨਤਾ ਤੋਂ ਇਸ ਮਾਮਲੇ ਵਿਚ ਮਦਦ ਦੀ ਅਪੀਲ ਕੀਤੀ ਹੈ। ਅਈਆ ਦੀ ਲਾਸ਼ ਬੁੱਧਵਾਰ ਸਵੇਰੇ ਮੈਲਬੌਰਨ ਯੂਨੀਵਰਸਿਟੀ ਦੇ ਕੰਪਲੈਕਸ ਨੇੜੇ ਮਿਲੀ ਸੀ ਜਿੱਥੇ ਉਹ ਪੜ੍ਹ ਰਹੀ ਸੀ। ਮੈਲਬੌਰਨ ਵਿਚ ਜਾਸੂਸੀ ਇੰਸਪੈਕਟਰ ਐਂਡਰਿਊ ਸਟੈਮਪਰ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ,''ਇਹ ਇਕ ਭਿਆਨਕ ਹਮਲਾ ਸੀ, ਜਿਸ ਨੇ ਇਕ ਬੇਕਸੂਰ ਕੁੜੀ ਦੀ ਜਾਨ ਲੈ ਲਈ। ਉਹ ਸਾਡੇ ਸ਼ਹਿਰ ਵਿਚ ਮਹਿਮਾਨ ਸੀ।''

ਮੈਲਬੌਰਨ ਦੀ ਲਾਅ ਟਰੋਬ ਯੂਨੀਵਰਸਿਟੀ ਵਿਚ ਇਕ ਸਾਲ ਦੇ ਐਕਸਚੇਂਜ ਪ੍ਰੋਗਰਾਮ ਦੇ ਤਹਿਤ 5 ਮਹੀਨੇ ਰਹਿ ਚੁੱਕੀ ਮਾਸਰਵੇ ਅੱਧੀ ਰਾਤ ਨੂੰ ਕਰੀਬ ਇਕ ਕਾਮੇਡੀ ਕਲੱਬ ਤੋਂ ਨਿਕਲਣ ਦੇ ਬਾਅਦ ਟਰਾਮ ਜ਼ਰੀਏ ਉਪ ਨਗਰੀ ਇਲਾਕੇ ਬੁੰਦੂਰਾ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਫੋਨ 'ਤੇ ਗੱਲ ਕਰ ਰਹੀ ਸੀ, ਜੋ ਵਿਦੇਸ਼ ਵਿਚ ਸੀ। ਗੱਲਬਾਤ ਦੌਰਾਨ ਅਈਆ ਨੇ ਕੁਝ ਗਲਤ ਹੁੰਦਾ ਦੇਖ ਸ਼ੋਰ ਮਚਾਇਆ। ਸਟੈਮਪਰ ਨੇ ਕਿਹਾ,''ਅਈਆ ਦੀ ਭੈਣ ਨੇ ਫੋਨ ਦੇ ਜ਼ਮੀਨ 'ਤੇ ਡਿੱਗਣ ਦੀ ਆਵਾਜ ਅਤੇ ਕੁਝ ਹੋਰ ਆਵਾਜਾਂ ਸੁਣੀਆਂ।'' 

ਬੁੱਧਵਾਰ ਸਵੇਰੇ 7 ਵਜੇ ਸਟਾਪ ਤੋਂ ਕਰੀਬ 50 ਮੀਟਰ ਦੂਰ ਉੱਥੋਂ ਲੰਘਣ ਵਾਲਿਆਂ ਨੇ ਉਸ ਦੀ ਲਾਸ਼ ਦੇਖੀ। ਉਸੇ ਸਟਾਪ ਤੋਂ ਉਹ ਟਰਾਮ ਵਿਚੋਂ ਬਾਹਰ ਨਿਕਲੀ ਸੀ। ਪੁਲਸ ਨੇ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ ਕਿ ਉਹ ਇਸ ਮਾਮਲੇ ਦੀ ਯੌਨ ਸ਼ੋਸ਼ਣ ਦੇ ਪਹਿਲੂ ਨਾਲ ਵੀ ਜਾਂਚ ਕਰ ਰਹੀ ਹੈ ਪਰ ਇੰਨਾ ਜ਼ਰੂਰ ਕਿਹਾ ਕਿ ਕੁਝ ਯੌਨ ਅਪਰਾਧੀ ਜਾਂਚ ਦੇ ਦਾਇਰੇ ਵਿਚ ਹਨ। ਵਿਦਿਆਰਥਣ ਦੇ ਪਰਿਵਾਰ ਵਾਲੇ ਜਲਦੀ ਹੀ ਆਸਟ੍ਰੇਲੀਆ ਪਹੁੰਚ ਰਹੇ ਹਨ।


Vandana

Content Editor

Related News