ਆਸਟ੍ਰੇਲੀਆ : ਜ਼ਿਆਦਾ ਕੇਕ ਖਾਣ ਦੇ ਚੱਕਰ ’ਚ ਮਹਿਲਾ ਨੇ ਗਵਾਈ ਜਾਨ

Monday, Jan 27, 2020 - 12:40 PM (IST)

ਆਸਟ੍ਰੇਲੀਆ : ਜ਼ਿਆਦਾ ਕੇਕ ਖਾਣ ਦੇ ਚੱਕਰ ’ਚ ਮਹਿਲਾ ਨੇ ਗਵਾਈ ਜਾਨ

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਕੇਕ ਖਾਣ ਦੇ ਮੁਕਾਬਲੇ ਨੂੰ ਜਿੱਤਣ ਦੇ ਚੱਕਰ ਵਿਚ ਇਕ 60 ਸਾਲਾ ਮਹਿਲਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਾਰਵੀ ਬੇਅ ਸਥਿਤ ਬੀਚ ਹਾਊਸ ਹੋਟਲ ਵਿਚ ਮਹਿਲਾ ਨੇ ਮੁਕਾਬਲਾ ਜਿੱਤਣ ਲਈ ਇਕ ਦੇ ਬਾਅਦ ਇਕ ਕਈ ਕੇਕ ਮੂੰਹ ਵਿਚ ਭਰ ਲਏ। ਫਿਰ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਗਈ। ਨੇੜੇ ਮੌਜੂਦ ਲੋਕਾਂ ਨੇ ਉਸ ਦੀ ਜਾਨ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਹਸਪਤਾਲ ਲਿਜਾਣ ਦੇ ਬਾਵਜੂਦ ਵੀ ਮਹਿਲਾ ਨੂੰ ਬਚਾਇਆ ਨਹੀਂ ਜਾ ਸਕਿਆ। ਹੋਟਲ ਵਿਚ ਮੌਜੂਦ ਚਸ਼ਮਦੀਦਾਂ ਮੁਤਾਬਕ,''ਮਹਿਲਾ ਨੇ ਜਦੋਂ ਕਈ ਕੇਕ ਇਕੱਠੇ ਖਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਸਾਹ ਉਖੜ ਗਿਆ।'' ਮਹਿਲਾ ਦੇ ਫਰਸ਼ 'ਤੇ ਡਿੱਗਦੇ ਹੀ ਲੋਕਾਂ ਨੇ ਸੀ.ਪੀ.ਆਰ. ਦੇ ਕੇ ਉਸ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। 

ਇਸ ਮਗਰੋਂ ਐਂਬੂਲੈਂਸ ਜ਼ਰੀਏ ਮਹਿਲਾ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਘਟਨਾ ਦੇ ਬਾਅਦ ਬੀਚ ਹਾਊਸ ਨੇ ਫੇਸਬੁੱਕ 'ਤੇ ਮੈਸੇਜ ਪੋਸਟ ਕਰ ਕੇ ਮਹਿਲਾ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਆਸਟ੍ਰੇਲੀਆ ਵਿਚ ਜ਼ਿਆਦਾ ਖਾਣਾ ਖਾਣ ਦੇ ਮੁਕਾਬਲੇ ਕਾਫੀ ਮਸ਼ਹੂਰ ਰਹਿੰਦੇ ਹਨ। ਆਸਟ੍ਰੇਲੀਆ ਡੇਅ ਮੌਕੇ ਕਈ ਹੋਟਲ ਇਹਨਾਂ ਮੁਕਾਬਲਿਆਂ ਦਾ ਆਯੋਜਨ ਕਰਦੇ ਹਨ। ਇਸ ਦਿਨ ਆਸਟ੍ਰੇਲੀਆ ਵਿਚ ਆਉਣ ਵਾਲੇ ਪਹਿਲੇ ਯੂਰਪੀਅਨ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ। ਅਜਿਹੇ ਮੁਕਾਬਲੇ ਵਿਚ ਮੁਕਾਬਲੇਬਾਜ਼ ਵੱਧ ਤੋਂ ਵੱਧ ਕੇਕ, ਪਾਈ, ਹੌਟ ਡੌਗ ਜਾਂ ਹੋਰ ਚੀਜ਼ਾਂ ਖਾ ਕੇ ਇਨਾਮ ਜਿੱਤਦੇ ਹਨ।


author

Vandana

Content Editor

Related News