ਸਿਡਨੀ ''ਚ ਨੌਜਵਾਨਾਂ ਦੇ ਸਮੂਹ ਨੇ ਪੁਲਸ ਅਧਿਕਾਰੀ ''ਤੇ ਕੀਤਾ ਹਮਲਾ, ਗ੍ਰਿਫਤਾਰ

Saturday, Jun 13, 2020 - 10:11 AM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਸਿਡਨੀ ਦੇ ਉੱਤਰੀ ਸਮੁੰਦਰੀ ਬੀਚ 'ਤੇ ਰਾਤ ਵੇਲੇ ਇਕ ਸੀਨੀਅਰ ਪੁਲਸ ਅਧਿਕਾਰੀ 'ਤੇ ਹਮਲਾ ਅਤੇ ਕੁੱਟਮਾਰ ਕੀਤੇ ਜਾਣ ਦੇ ਬਾਅਦ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਘਟਨਾ ਦੇ ਬਾਅਦ ਬੀਤੀ ਰਾਤ ਵੈਰੀਵੁੱਡ ਵਿਚ ਵਿਚ ਪੁਲਸ ਬੁਲਾਈ ਗਈ ਸੀ। ਰਿਪੋਰਟਾਂ ਦੇ ਮੁਤਾਬਕ ਮੈਕਡੋਨਾਲਡ ਅੰਦਰ ਨੌਜਵਾਨਾਂ ਦੇ ਇਕ ਵੱਡੇ ਸਮੂਹ ਵਿਚ ਲੜਾਈ ਹੋ ਗਈ ਸੀ। ਇਕ ਮੁੱਖ ਇੰਸਪੈਕਟਰ 5 ਨੌਜਵਾਨਾਂ ਦੇ ਸਮੂਹ ਨੂੰ ਰੈਸਟੋਰੈਂਟ ਦੇ ਬਾਹਰ ਲਿਜਾ ਰਿਹਾ ਸੀ ਜਦੋਂ ਉਸ 'ਤੇ ਹਮਲਾ ਕੀਤਾ ਗਿਆ। ਹਮਲਾ ਕੀਤੇ ਜਾਣ ਕਾਰਨ ਇੰਸਪੈਕਟਰ ਜ਼ਮੀਨ 'ਤੇ ਡਿੱਗ ਪਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਮਨੋਰੰਜਨ ਲਈ ਸ਼ਖਸ ਨੇ ਬੇਘਰੇ ਲੋਕਾਂ ਨੂੰ ਖਵਾਇਆ ਜ਼ਹਿਰੀਲਾ ਖਾਣਾ, ਗ੍ਰਿਫਤਾਰ

ਇਸ ਮਗਰੋਂ ਨੌਜਵਾਨ ਮੌਕੇ ਤੋਂ ਭੱਜ ਗਏ। ਇਕ ਨੌਜਵਾਲ ਨੇ ਭੱਜਣ ਤੋਂ ਪਹਿਲਾਂ ਕਥਿਤ ਤੌਰ 'ਤੇ ਇੰਸੈਪਕਟਰ ਦਾ ਫੋਨ ਚੋਰੀ ਕਰ ਲਿਆ ਸੀ, ਜਿਹੜਾ ਉਸ ਦੀ ਜੇਬ ਵਿਚੋਂ ਨਿਕਲਿਆ। ਪੁਲਸ ਨੇ ਨੌਜਵਾਨਾਂ ਦੀ ਤਲਾਸ਼ ਜਾਰੀ ਰੱਖੀ ਤੇ ਇਕ 17 ਸਾਲਾ ਨੌਜਵਾਨ ਨੂੰ ਸਵੇਰੇ ਉੱਤਰ ਨਾਰਸਲੀਨ ਦੀ ਵਾਲਸ ਸਟ੍ਰੀਟ 'ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੈਨਲੀ ਪੁਲਸ ਸਟੇਸ਼ਨ ਲਿਜਾਇਆ ਗਿਆ। 2 ਘੰਟਿਆਂ ਦੇ ਬਾਅਦ ਪੁਲਸ ਨੇ ਉੱਤਰੀ ਨੈਰਾਬੀਨ ਦੇ ਇਕ ਘਰ ਵਿਚੋਂ ਇਕ 17 ਸਾਲਾ ਅਤੇ ਇਕ 16 ਸਾਲ ਮੁੰਡੇ ਨੂੰ ਗ੍ਰਿਫਤਾਰ ਕੀਤਾ। ਚੌਥੇ 16 ਸਾਲਾ ਨਾਬਾਲਗ ਨੂੰ ਵਾਰੀਵੁੱਡ ਵਿਚ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਸਾਰਿਆਂ ਨੂੰ ਮੈਨਲੀ ਪੁਲਸ ਸਟੇਸ਼ਨ ਲਿਜਾਇਆ ਗਿਆ ਜਿੱਥੇ ਪੁਲਸ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮੁੱਖ ਇੰਸਪੈਕਟਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।


Vandana

Content Editor

Related News