ਆਸਟ੍ਰੇਲੀਆ ਦੇ ਰੋਸ ਜਤਾਉਣ ਮਗਰੋਂ ਕਤਰ ਨੇ ਯਾਤਰੀ ਬੀਬੀਆਂ ਦੇ ਕੱਪੜੇ ਲੁਹਾ ਕੇ ਜਾਂਚ ''ਤੇ ਮੰਗੀ ਮੁਆਫੀ

Wednesday, Oct 28, 2020 - 06:34 PM (IST)

ਆਸਟ੍ਰੇਲੀਆ ਦੇ ਰੋਸ ਜਤਾਉਣ ਮਗਰੋਂ ਕਤਰ ਨੇ ਯਾਤਰੀ ਬੀਬੀਆਂ ਦੇ ਕੱਪੜੇ ਲੁਹਾ ਕੇ ਜਾਂਚ ''ਤੇ ਮੰਗੀ ਮੁਆਫੀ

ਦੋਹਾ/ਸਿਡਨੀ (ਬਿਊਰੋ): ਕਤਰ ਨੇ ਆਪਣੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀ ਬੀਬੀਆਂ ਦੀ ਇਤਰਾਜ਼ਯੋਗ ਤਰੀਕੇ ਨਾਲ ਕੀਤੀ ਗਈ ਜਾਂਚ ਮਾਮਲੇ ਵਿਚ ਮੁਆਫੀ ਮੰਗੀ ਹੈ। ਮਾਮਲਾ 2 ਅਕਤੂਬਰ ਦਾ ਹੈ। ਦੋਹਾ ਸਥਿਤ ਇਕ ਹਵਾਈ ਅੱਡੇ 'ਤੇ ਇਕ ਨਵਜੰਮੀ ਬੱਚੀ ਕੂੜੇ ਦੇ ਡੱਬੇ ਵਿਚ ਮਿਲੀ ਸੀ। ਇਸ ਦੇ ਬਾਅਦ ਹਵਾਈ ਅੱਡੇ 'ਤੇ ਮੌਜੂਦ ਕਈ ਬੀਬੀਆਂ ਦੀ ਇਹ ਦੇਖਣ ਦੇ ਲਈ ਜਾਂਚ ਕੀਤੀ ਗਈ ਕਿ ਕਿਤੇ ਉਹਨਾਂ ਵਿਚੋਂ ਕਿਸੇ ਨੇ ਬੱਚੀ ਨੂੰ ਜਨਮ ਤਾਂ ਨਹੀਂ ਦਿੱਤਾ ਹੈ। ਦੋਸ਼ ਹੈ ਕਿ ਬੀਬੀਆਂ ਦੇ ਕੱਪੜੇ ਲੁਹਾਏ ਗਏ ਅਤੇ 10 ਉਡਾਣਾਂ ਦੀਆਂ ਯਾਤਰੀ ਬੀਬੀਆਂ ਨੂੰ ਇਸ ਜਾਂਚ ਪ੍ਰਕਿਰਿਆ ਵਿਚੋਂ ਲੰਘਣਾ ਪਿਆ। 

ਆਸਟ੍ਰੇਲੀਆਈ ਸਰਕਾਰ ਨੇ ਦਿੱਤਾ ਹੈਲਥ ਸਪੋਰਟ
ਆਸਟ੍ਰੇਲੀਆਈ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਵਿਦੇਸ਼ੀ ਬੀਬੀਆਂ ਵਿਚ ਘੱਟੋ-ਘੱਟ 18 ਆਸਟ੍ਰੇਲੀਆ ਦੀ ਨਾਗਰਿਕ ਸਨ। ਆਸਟ੍ਰੇਲੀਆਈ ਮੀਡੀਆ ਨੇ ਇਸ ਤੋਂ ਪਹਿਲਾਂ ਆਪਣੀ ਰਿਪੋਰਟ ਕੀਤੀ ਸੀ ਕਿ ਦੋਹਾ ਤੋਂ ਸਿਡਨੀ ਜਾ ਰਹੀ ਇਕ ਫਲਾਈਟ ਵਿਚ ਸਵਾਰ ਸਾਰੀਆਂ ਬਾਲਗ ਯਾਤਰੀ ਬੀਬੀਆਂ ਨੂੰ ਫਲਾਈਟ ਤੋਂ ਉਤਰਨ ਦਾ ਆਦੇਸ਼ ਦਿੱਤਾ ਗਿਆ ਸੀ। ਉਹਨਾਂ ਨੂੰ ਇਕ ਐਂਬੁਲੈਂਸ ਵਿਚ ਲਿਜਾਇਆ ਗਿਆ ਅਤੇ ਜਾਂਚ ਤੋਂ ਪਹਿਲਾਂ ਸਾਰੇ ਕੱਪੜੇ ਉਤਾਰਨ ਲਈ ਕਿਹਾ ਗਿਆ। ਇੱਥੋਂ ਤੱਕ ਕਿ ਅੰਡਰਗਾਰਮੈਂਟਸ ਵੀ। ਚਸ਼ਮਦੀਦਾਂ ਦੇ ਮੁਤਾਬਕ, ਬਾਅਦ ਵਿਚ ਕਈ ਬੀਬੀਆਂ ਦੁਖੀ ਦਿਸੀਆਂ ਅਤੇ ਆਸਟ੍ਰੇਲੀਆ ਸਰਕਾਰ ਨੇ ਉਹਨਾਂ ਨੂੰ ਹੈਲਥ ਸਪੋਰਟ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : NSW 'ਚ ਸਕੂਲਾਂ ਨੂੰ ਭੇਜੇ ਗਏ ਬੰਬ ਨਾਲ ਉਡਾਉਣ ਵਾਲੇ ਈ-ਮੇਲ, ਪਈਆਂ ਭਾਜੜਾਂ

ਕਤਰ ਸਰਕਾਰ ਦਾ ਬਿਆਨ
ਕਤਰ ਸਰਕਾਰ ਦੀ ਵੈਬਸਾਈਟ 'ਤੇ ਇਕ ਬਿਆਨ ਜਾਰੀ ਕਰ ਕੇ ਇਹਨਾਂ ਯਾਤਰੀ ਬੀਬੀਆਂ ਨੂੰ ਹੋਈ ਪਰੇਸ਼ਾਨੀ ਦੇ ਲਈ ਅਫਸੋਸ ਜ਼ਾਹਰ ਕੀਤਾ ਗਿਆ ਹੈ। ਸਰਕਾਰ ਨੇ ਦੱਸਿਆ,''ਬੱਚੀ ਇਕ ਪਲਾਸਟਿਕ ਬੈਗ ਵਿਚ ਮਿਲੀ ਸੀ ਅਤੇ ਉਹ ਕੂੜੇ ਦੇ ਹੇਠਾਂ ਦੱਬੀ ਹੋਈ ਸੀ। ਇਸ ਲਈ ਉਸ ਦੇ ਮਾਤਾ-ਪਿਤਾ ਨੂੰ ਤੁਰੰਤ ਲੱਭਣਾ ਸ਼ੁਰੂ ਕਰ ਦਿੱਤਾ ਗਿਆ। ਨਵਜੰਮੀ ਬੱਚੀ ਜਿੱਥੋਂ ਮਿਲੀ ਸੀ ਉਸ ਦੇ ਆਲੇ-ਦੁਆਲੇ ਦੀਆਂ ਉਡਾਣਾਂ ਵਿਚ ਵੀ ਤਲਾਸ਼ੀ ਲਈ ਗਈ।'' ਬਿਆਨ ਵਿਚ ਕਿਹਾ ਗਿਆ,''ਤੁਰੰਤ ਤਲਾਸ਼ੀ ਲੈਣ ਦਾ ਫ਼ੈਸਲਾ ਇਸ ਲਈ ਲਿਆ ਗਿਆ ਤਾਂ ਜੋ ਇਸ ਭਿਆਨਕ ਅਪਰਾਧ ਦੇ ਦੋਸ਼ੀਆਂ ਨੂੰ ਭੱਜਣ ਤੋਂ ਰੋਕਿਆ ਜਾ ਸਕੇ। ਕਤਰ ਇਸ ਕਾਰਵਾਈ ਨਾਲ ਕਿਸੇ ਯਾਤਰੀ ਦੀ ਨਿੱਜੀ ਆਜ਼ਾਦੀ ਦੀ ਉਲੰਘਣਾ 'ਤੇ ਅਫਸੋਸ ਪ੍ਰਗਟ ਕਰਦਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਚੋਣਾਂ ਤੋਂ ਇਕ ਹਫ਼ਤਾ ਪਹਿਲਾਂ ਸਾਈਬਰ ਹਮਲਾ, ਟਰੰਪ ਦੀ ਵੈਬਸਾਈਟ ਹੈ

ਕਤਰ ਸਰਕਾਰ ਨੇ ਦੱਸਿਆ ਕਿ ਬੱਚੀ ਹੁਣ ਸਿਹਤਮੰਦ ਅਤੇ ਸੁਰੱਖਿਅਤ ਹੈ। ਸਰਕਾਰ ਨੇ ਇਸ ਘਟਨਾ ਦੀ ਵਿਆਪਕ ਅਤੇ ਪਾਰਦਰਸ਼ੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ ਜਾਂਚ ਦੇ ਨਤੀਜੇ ਦੂਜੇ ਦੇਸ਼ਾਂ ਦੇ ਨਾਲ ਸਾਂਝੇ ਕੀਤੇ ਜਾਣਗੇ। ਭਾਵੇਂਕਿ ਹਾਲੇ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਜਾਂਚ ਵਿਚੋਂ ਲੰਘਣ ਵਾਲਿਆਂ ਵਿਚ ਆਸਟ੍ਰੇਲੀਆ ਦੇ ਇਲਾਵਾ ਹੋਰ ਕਿਹੜੇ ਦੇਸ਼ਾਂ ਦੀਆਂ ਬੀਬੀਆਂ ਸਨ।

ਆਸਟ੍ਰੇਲੀਆ ਸਰਕਾਰ ਨੇ ਜ਼ਾਹਰ ਕੀਤੀ ਚਿੰਤਾ
ਇਤਰਾਜ਼ਯੋਗ ਜਾਂਚ ਦਾ ਮਾਮਲਾ ਇਸ ਹਫ਼ਤੇ ਉਦੋਂ ਸਾਹਮਣੇ ਆਇਆ ਜਦੋਂ ਯਾਤਰੀਆਂ ਨੇ ਆਸਟ੍ਰੇਲੀਆ ਦੀ ਸਰਕਾਰ ਨਾਲ ਸੰਪਰਕ ਕੀਤਾ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੋਰਿਸ ਪਾਇਨੇ ਨੇ ਬੁੱਧਵਾਰ ਨੂੰ ਦੱਸਿਆ ਕਿ ਕੁੱਲ 18 ਆਸਟ੍ਰੇਲੀਆਈ ਬੀਬੀਆਂ ਦੀ ਜਾਂਚ ਕੀਤੀ ਗਈ ਸੀ। ਸੋਮਵਾਰ ਨੂੰ ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸਧਾਰਨ ਹਾਲਤਾਂ ਵਿਚ ਵੱਖਰੀ ਘਟਨਾ ਸੀ, ਜਿਸ ਵਿਚ ਬੀਬੀਆਂ ਸੁਤੰਤਰ ਰੂਪ ਨਾਲ ਅਤੇ ਪੂਰੀ ਜਾਣਕਾਰੀ ਹਾਸਲ ਕਰਨ ਦੇ ਬਾਅਦ ਜਾਂਚ ਦੇ ਲਈ ਮਨਜ਼ੂਰੀ ਦਿੰਦੀਆਂ ਹਨ।'' ਆਸਟ੍ਰੇਲੀਆ ਨੇ ਮਾਮਲੇ ਨੂੰ ਆਪਣੀ ਸੰਘੀ ਪੁਲਸ ਨੂੰ ਸੌਂਪ ਦਿੱਤਾ ਹੈ।
 


author

Vandana

Content Editor

Related News