ਆਸਟ੍ਰੇਲੀਆ ਨੇ ਦੱਖਣੀ ਚੀਨ ਸਾਗਰ ''ਤੇ ਚੀਨ ਦੇ ਦਾਅਵੇ ਨੂੰ ਕੀਤਾ ਖਾਰਿਜ, ਵਧਿਆ ਤਣਾਅ

07/26/2020 6:14:17 PM

ਸਿਡਨੀ (ਬਿਊਰੋ): ਆਸਟ੍ਰੇਲੀਆ ਅਤੇ ਚੀਨ ਦੇ ਵਿਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਆਸਟ੍ਰੇਲੀਆ ਨੇ ਹੁਣ ਯੂਨਾਈਟਿਡ ਨੇਸ਼ਨਜ਼ (ਯੂ.ਐੱਨ.) ਵਿਚ ਚੀਨ ਨੂੰ ਚੁਣੌਤੀ ਦਿੱਤੀ ਹੈ। ਚੀਨ 'ਤੇ ਹਮਲਾ ਬੋਲਦੇ ਹੋਏ ਯੂ.ਐੱਨ. ਵਿਚ ਆਸਟ੍ਰੇਲੀਆ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਦੱਖਣੀ ਚੀਨ ਸਾਗਰ (South China Sea) 'ਤੇ ਜੋ ਵਿਵਾਦਮਈ ਟਾਪੂ ਹਨ, ਉਹ ਚੀਨ ਦੀ ਸਰਹੱਦ ਵਿਚ ਨਹੀਂ ਆਉਂਦੇ ਹਨ। ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਆਸਟ੍ਰੇਲੀਆ ਦੀ ਨੇਵੀ ਨੇ ਚੀਨੀ ਜਲ ਸੈਨਾ ਦੇ ਜਹਾਜ਼ਾਂ ਨੂੰ ਵਿਵਾਦਮਈ ਹਿੱਸੇ ਵਿਚ ਘੇਰ ਲਿਆ ਸੀ। ਆਸਟ੍ਰੇਲੀਆ ਵੱਲੋਂ ਇਸ ਘੋਸ਼ਣਾ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਨਾਲ ਉਸ ਦਾ ਤਣਾਅ ਬੁਰੇ ਦੌਰ ਵਿਚ ਪਹੁੰਚ ਸਕਦਾ ਹੈ।

ਦੋ ਦੇਸ਼ਾਂ ਵਿਚ ਜਾਰੀ ਤਣਾਅ
ਸ਼ੁੱਕਰਵਾਰ ਰਾਤ ਆਸਟ੍ਰੇਲੀਆ ਵੱਲੋਂ ਯੂ.ਐੱਨ. ਵਿਚ ਘੋਸ਼ਣਾ ਪੱਤਰ ਦਾਇਰ ਕੀਤਾ ਗਿਆ ਹੈ। ਇਸ ਘੋਸ਼ਣਾ ਪੱਤਰ ਦੇ ਨਾਲ ਹੀ ਚੀਨ ਦੇ ਦੱਖਣੀ ਚੀਨ ਸਾਗਰ 'ਤੇ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਗਿਆ ਹੈ। ਇਸ ਘੋਸ਼ਣਾ ਪੱਤਰ ਦੇ ਮੁਤਾਬਕ ਚੀਨ, ਦੱਖਣੀ ਚੀਨ ਸਾਗਰ ਦੇ ਸਪਾਰਟਲੀ ਅਤੇ ਪਾਰਸਲ ਟਾਪੂ 'ਤੇ ਜਿਹੜਾ ਦਾਅਵਾ ਕਰਦਾ ਹੈ ਉਹ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਆਸਟ੍ਰੇਲੀਆ ਦਾ ਕਹਿਣਾ ਹੈ ਕਿ ਚੀਨੀ ਦਾਅਵਾ ਸਮੁੰਦਰੀ ਸਰਹੱਦ ਲਈ ਤੈਅ ਯੂ.ਐੱਨ. ਦੇ ਘੋਸ਼ਣਾ ਪੱਤਰ ਦੇ ਬਿਲਕੁੱਲ ਉਲਟ ਹੈ। ਆਸਟ੍ਰੇਲੀਆ ਦੇ ਇਸ ਕਦਮ ਨਾਲ ਚੀਨ ਦਾ ਗੁੱਸਾ ਭੜਕ ਸਕਦਾ ਹੈ। ਹਾਲ ਹੀ ਵਿਚ ਦੋਹਾਂ ਦੇਸ਼ਾਂ ਨੇ ਇਕ-ਦੂਜੇ 'ਤੇ ਵਪਾਰ ਪਾਬੰਦੀਆਂ ਲਗਾਈਆਂ ਹਨ ਅਤੇ ਨਾਲ ਹੀ ਬਾਈਕਾਟ ਕਰਨ ਦੀ ਵੀ ਧਮਕੀ ਦਿੱਤੀ ਗਈ ਹੈ।

ਆਸਟ੍ਰੇਲੀਆ ਵੱਲੋਂ ਚੀਨ ਦੇ ਦਾਅਵੇ ਖਾਰਿਜ
ਆਸਟ੍ਰੇਲੀਆ ਦਾ ਕਹਿਣਾ ਹੈ ਕਿ ਉਹ ਇਸ ਘੋਸ਼ਣਾ ਪੱਤਰ ਦੇ ਨਾਲ ਹੀ ਚੀਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਖਾਰਿਜ ਕਰਦਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੁਝ ਮਹੀਨੇ ਪਹਿਲਾਂ ਮੰਗ ਕੀਤੀ ਸੀ ਕਿ ਕੋਰੋਨਾਵਾਇਰਸ ਮਹਾਮਾਰੀ ਕਿਵੇਂ ਪੂਰੀ ਦੁਨੀਆ ਵਿਚ ਫੈਲੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਦੇ ਇਸ ਬਿਆਨ ਦੇ ਬਾਅਦ ਤੋਂ ਹੀ ਦੋਹਾਂ ਦੇਸ਼ਾਂ ਵਿਚ ਤਣਾਅ ਬਣਿਆ ਹੋਇਆ ਹੈ। ਉਹਨਾਂ ਦੇ ਬਿਆਨ ਦੇ ਬਾਅਦ ਚੀਨ ਨੇ ਆਸਟ੍ਰੇਲੀਆ ਦੇ ਕਿਸਾਨਾਂ 'ਤੇ ਟਰੇਡ ਟੈਰਿਫ ਲਗਾ ਦਿੱਤੀ ਸੀ। ਜਿਸ ਵਿਚ ਜੌਂ 'ਤੇ 80 ਫੀਸਦੀ ਤੱਕ ਟੈਕਸ ਲਗਾ ਦਿੱਤਾ ਗਿਆ ਸੀ। ਜੋ ਘੋਸ਼ਣਾ ਪੱਤਰ ਆਸਟ੍ਰੇਲੀਆ ਵੱਲੋਂ ਆਇਆ ਹੈ ਉਸ ਦੇ ਮੁਤਾਬਕ ਆਸਟ੍ਰੇਲੀਆ ਦੀ ਸਰਕਾਰ ਚੀਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਖਾਰਿਜ ਕਰਦੀ ਹੈ ਜੋ 1982 ਯੂਐੱਨ ਕਨਵੈਨਸ਼ਨ ਆਨ ਦੀ ਲਾਅ ਦੀ ਸੀ (UNCLASS) ਦੇ ਉਲਟ ਹੈ।

ਚੀਨ ਕੋਲ ਕੋਈ ਕਾਨੂੰਨੀ ਆਧਾਰ ਨਹੀਂ
ਆਸਟ੍ਰੇਲੀਆ ਦੇ ਮੁਤਾਬਕ ਚੀਨ ਕੋਲ ਇਸ ਗੱਲ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਜਿਸ ਦੇ ਤਹਿਤ ਉਹ ਕੋਈ ਆਧਾਰ ਰੇਖਾ ਤਿਆਰ ਕਰ ਸਕੇ ਜੋ ਦੱਖਣੀ ਚੀਨ ਸਾਗਰ 'ਤੇ ਸਥਿਤ ਟਾਪੂਆਂ ਦੇ ਸਮੂਹ ਨੂੰ ਆਪਸ ਵਿਚ ਜੋੜਦੀ ਹੋਵੇ ਜਿਸ ਵਿਚ 'ਫੋਰ ਸ਼ਾ' ਦੇ ਕਰੀਬ ਦਾ ਹਿੱਸਾ ਵੀ ਸ਼ਾਮਲ ਹੈ। ਅਜਿਹੇ ਵਿਚ ਆਸਟ੍ਰੇਲੀਆ ਅੰਦਰੂਨੀ ਜਲ ਸੀਮਾ ਵਿਚ ਚੀਨ ਦੇ ਦਾਅਵਿਆਂ ਨੂੰ ਨਹੀਂ ਮੰਨਦਾ ਜਿਸ ਵਿਚ ਐਕਸਕਲੁਸਿਵ ਇਕਨੌਮਿਕ ਜੋਨ ਅਤੇ ਦੂਜੇ ਹਿੱਸੇ ਸ਼ਾਮਲ ਹਨ। ਆਸਟ੍ਰੇਲੀਆ ਅਤੇ ਅਮਰੀਕਾ ਦੇ ਵਿਚ ਹਰੇਕ ਸਾਲ ਹੋਣ ਵਾਲੀ ਆਸਮਿਨ ਵਾਰਤਾ ਜਲਦੀ ਹੋਣ ਵਾਲੀ ਹੈ। ਉਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਇਸ ਐਲਾਨ ਨਾਲ ਸਾਫ ਹੈ ਕਿ ਚੀਨ ਵਾਰਤਾ ਦਾ ਕੇਂਦਰ ਬਿੰਦੂ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਵਿਕਟੋਰੀਆ 'ਚ 459 ਨਵੇਂ ਮਾਮਲੇ ਅਤੇ 10 ਲੋਕਾਂ ਦੀ ਮੌਤ

ਕੁਝ ਦਿਨ ਪਹਿਲਾਂ ਹੀ ਚੀਨ ਦੀ ਨੇਵੀ ਨੂੰ ਦੱਖਣੀ ਚੀਨ ਸਾਗਰ ਵਿਚ ਆਸਟ੍ਰੇਲੀਆ ਦੇ ਜੰਗੀ ਜਹਾਜ਼ਾ ਨੇ ਘੇਰ ਲਿਆ ਸੀ। ਇਸ ਘਟਨਾ ਦੇ ਬਾਅਦ ਦੱਖਣੀ ਚੀਨ ਸਾਗਰ 'ਤੇ ਤਣਾਅ ਦੀ ਸਥਿਤੀ ਬਣ ਗਈ ਸੀ। ਆਸਟ੍ਰੇਲੀਆ ਦੇ ਜਹਾਜ਼ ਸਮਾਰਟਲੀ ਟਾਪੂ ਦੇ ਇਕਦਮ ਕਰੀਬ ਪਹੁੰਚ ਗਏ ਸਨ। ਇਸ ਟਾਪੂ 'ਤੇ ਚੀਨ ਆਪਣਾ ਦਾਅਵਾ ਕਰਦਾ ਹੈ। ਇਸ ਦੇ ਇਲਾਵਾ ਫਿਲੀਪੀਨਜ, ਤਾਈਵਾਨ ਅਤੇ ਵੀਅਤਨਾਮ ਵੀ ਇਸ 'ਤੇ ਆਪਣਾ-ਆਪਣਾ ਦਾਅਵਾ ਜ਼ਾਹਰ ਕਰਦੇ ਹਨ। ਆਸਟ੍ਰੇਲੀਆ ਦੇ ਜੰਗੀ ਜਹਾਜ਼ ਐੱਚਐੱਮ.ਏ.ਐੱਸ. ਕੈਨਬਰਾ, ਹੋਬਾਰਟ, ਸਟੁਅਰਟ, ਅਰੂੰਤਾ ਅਤੇ ਸਿਰਿਅਸ ਨੇ ਚੀਨ ਜਲ ਸੈਨਾ ਨੂੰ ਘੇਰ ਲਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹਵਾਈ ਵਿਚ ਅਮਰੀਕਾ ਅਤੇ ਜਾਪਾਨ ਦੇ ਵਿਚ ਮਿਲਟਰੀ ਅਭਿਆਸ ਜਾਰੀ ਸਨ।


Vandana

Content Editor

Related News