ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 2021 ਲਈ ਸਕੂਲਾਂ ਨੂੰ ਰਿਕਾਰਡ ਫੰਡਿੰਗ

10/14/2020 6:29:41 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਨਿਊ ਸਾਊਥ ਵੇਲਜ਼ ਸਰਕਾਰ ਨੇ ਰਾਜ ਦੇ ਜਨਤਕ ਸਕੂਲਾਂ ਲਈ ਆਉਣ ਵਾਲੇ ਸਾਲ 2021 ਲਈ 1.3 ਬਿਲੀਅਨ ਡਾਲਰਾਂ ਦੇ ਰਿਕਾਰਡ ਵਾਧੂ ਗ੍ਰਾਂਟ ਦਾ ਐਲਾਨ ਕੀਤਾ ਹੈ ਜੋ ਕਿ 2020 ਨਾਲੋਂ 50 ਮਿਲੀਅਨ ਡਾਲਰ ਜ਼ਿਆਦਾ ਹੈ। ਬੀਤੇ ਦਿਨ ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਉਕਤ ਫੰਡ ਰਿਸੋਰਸ ਐਲੋਕੇਸ਼ਨ ਮਾਡਲ (RAM) ਦੇ ਤਹਿਤ ਹੈ ਅਤੇ ਇਨ੍ਹਾਂ ਫੰਡਾਂ ਦੇ ਜ਼ਰੀਏ ਹੋਰ ਜ਼ਿਆਦਾ ਅਧਿਆਪਕ ਰੱਖੇ ਜਾ ਸਕਦੇ ਹਨ।

ਇਸ ਦੇ ਇਲਾਵਾ ਉਨ੍ਹਾਂ ਨੂੰ ਹੋਰ ਨਵੀਨਤਮ ਸਿਖਲਾਈਆਂ ਵੀ ਦਿੱਤੀਆਂ ਜਾ ਸਕਦੀਆਂ ਹਨ। ਬੇਰੇਜਿਕਲੀਅਨ ਨੇ ਕਿਹਾ ਕਿ ਮੈਂ ਇਹ ਯਕੀਨੀ ਕਰਨਾ ਚਾਹੁੰਦਾ ਹਾਂ ਕਿ ਐਨ.ਐਸ.ਡਬਲਯੂ. ਵਿਚ ਹਰੇਕ ਬੱਚੇ ਲਈ ਸਭ ਤੋਂ ਵਧੀਆ ਹੋਣ ਦਾ ਮੌਕਾ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਕਤ ਗ੍ਰਾਂਟ ਪਹਿਲਾਂ ਤੋਂ ਦਿੱਤੀ ਜਾਣ ਵਾਲੀ 8.8 ਬਿਲੀਅਨ ਦੀ ਬੇਸ ਗ੍ਰਾਂਟ ਵਿਚ ਇਜ਼ਾਫ਼ਾ ਹੈ। 

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦਾ ਪਹਿਲਾ ਮਾਮਲਾ, ਦੂਜੀ ਵਾਰ ਕੋਵਿਡ-19 ਨਾਲ ਪੀੜਤ ਹੋਣ 'ਤੇ 89 ਸਾਲਾ ਬੀਬੀ ਦੀ ਮੌਤ

ਇਸ ਗ੍ਰਾਂਟ ਲਈ ਪ੍ਰੀਮੀਅਰ ਦਾ ਸ਼ੁਕਰੀਆ ਅਦਾ ਕਰਦਿਆਂ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਕਿਹਾ ਕਿ ਇਸ ਨਾਲ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਪ੍ਰਣਾਲੀ ਵਿਚ ਇਜ਼ਾਫ਼ਾ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਸਿੱਖਿਆ ਦੇ ਨਵੀਨੀਕਰਨ ਅਤੇ ਆਧੁਨਿਕੀਕਰਨ ਲਈ ਵਚਨਬੱਧ ਹੋਣ ਦੇ ਨਾਲ-ਨਾਲ ਲਗਾਤਰ ਕਿਰਿਆਸ਼ੀਲ ਵੀ ਹੈ। ਇਹ ਦਿਨ-ਪ੍ਰਤੀਦਿਨ ਇਸ ਲਈ ਨਵੀਆਂ ਪੁਲਾਂਘਾਂ ਪੁੱਟ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਵਾਧੂ ਗ੍ਰਾਂਟ ਨਾਲ ਰਾਜ ਦੇ 2000 ਸਕੂਲਾਂ ਨੂੰ ਫਾਇਦਾ ਹੋਵੇਗਾ।


Vandana

Content Editor

Related News