ਆਸਟ੍ਰੇਲੀਆ ਨੇ ਭਾਰਤ ਨੂੰ ਇਸ ਕੰਮ ''ਚ ਦੱਸਿਆ ਮਹੱਤਵਪੂਰਨ ਭਾਈਵਾਲ

08/22/2017 3:45:12 PM

ਮੈਲਬੋਰਨ— ਆਸਟ੍ਰੇਲੀਆ ਦੀ ਅਰਥਵਿਵਸਥਾ 'ਚ ਸਾਲ 2020 ਤੱਕ ਭਾਰਤੀ ਸੈਲਾਨੀਆਂ ਦਾ ਯੋਗਦਾਨ ਵਧ ਕੇ 1.9 ਅਰਬ ਡਾਲਰ 'ਤੇ ਪਹੁੰਚ ਜਾਵੇਗਾ। ਆਸਟ੍ਰੇਲੀਆ ਦੇ ਵਪਾਰ ਮੰਤਰੀ ਸਟੀਵ ਕਿਓਬੋ ਨੇ ਭਾਰਤ ਨੂੰ ਇਕ ਮਹੱਤਵਪੂਰਨ ਵਪਾਰਕ ਅਤੇ ਨਿਵੇਸ਼ ਭਾਈਵਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਵਿੱਤ ਸਾਲ 2016-17 'ਚ ਆਸਟ੍ਰੇਲੀਆ 'ਚ ਭਾਰਤ ਤੋਂ ਕੁੱਲ 2,74,500 ਸੈਲਾਨੀ ਪਹੁੰਚੇ, ਜੋ ਕਿ ਵਿੱਤ ਸਾਲ 2015-16 ਦੀ ਤੁਲਨਾ ਵਿਚ 15.3 ਫੀਸਦੀ ਵਧ ਹੈ। ਇਸ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆ 'ਚ 1.3 ਅਰਬ ਡਾਲਰ ਤੋਂ ਵਧ ਖਰਚ ਕੀਤਾ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀ ਸਰਕਾਰ ਨੇ ਆਸਟ੍ਰੇਲੀਆਈ ਸੈਰ-ਸਪਾਟਾ ਉਦਯੋਗ 'ਚ ਭਾਰਤ ਦੇ ਮਹੱਤਵ ਨੂੰ ਸਮਝਿਆ ਹੈ ਅਤੇ ਇਸ ਲਈ ਆਨਲਾਈਨ ਵੀਜ਼ਾ ਬੇਨਤੀ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਸਰਕਾਰ ਇਕ ਤੋਂ ਵਧ ਵਾਰ ਲਈ 3 ਸਾਲ ਦੇ ਵੀਜ਼ੇ ਦੀ ਵੀ ਯੋਜਨਾ ਬਣਾ ਰਹੀ ਹੈ। ਸੈਰ-ਸਪਾਟਾ ਇਸ ਦਾ ਮੁੱਖ ਖੇਤਰ ਹੈ। ਇਸ ਦਾ ਕੰਮ ਆਉਣ ਵਾਲੇ ਸਾਲਾਂ 'ਚ ਭਾਰਤ ਨਾਲ ਆਸਟ੍ਰੇਲੀਆ ਦੇ ਆਰਥਿਕ ਸੰਬੰਧਾਂ ਨੂੰ ਵਧਾਉਣ ਅਤੇ ਵਿਸਥਾਰ ਦੇਣ ਦੇ ਮੌਕੇ ਤਲਾਸ਼ਣਾ ਹੈ।


Related News