ਆਸਟ੍ਰੇਲੀਆਈ ਪੀ. ਐੱਮ. ਟਰਨਬੁੱਲ ਨੇ ਅਡਾਣੀ ਦੀ ਕੋਲਾ ਖਾਨ ਪ੍ਰਾਜੈਕਟ ਦਾ ਕੀਤਾ ਸਮਰਥਨ

03/07/2018 4:21:49 PM

ਮੈਲਬੌਰਨ (ਭਾਸ਼ਾ)— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਭਾਰਤੀ ਕੰਪਨੀ ਅਡਾਣੀ ਦੀ ਕੁਈਨਜ਼ਲੈਂਡ 'ਚ ਵਿਵਾਦਪੂਰਨ 16.5 ਅਰਬ ਡਾਲਰ ਦੀ ਕੋਲਾ ਖਾਨ ਪ੍ਰਾਜੈਕਟ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਕਾਫੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਅਤੇ ਇਹ ਜਾਰੀ ਰਹਿਣੀ ਚਾਹੀਦੀ ਹੈ। ਅਡਾਣੀ ਦੀ ਕਾਰਮਾਈਕਲ ਖਾਨ ਅਤੇ ਰੇਲ ਪ੍ਰਾਜੈਕਟ ਵਿੱਤੀ ਕਮੀ ਅਤੇ ਕਈ ਹਰਿਤ ਸਮੂਹਾਂ ਵਲੋਂ ਦਿੱਤੀ ਗਈ ਕਾਨੂੰਨੀ ਚੁਣੌਤੀਆਂ ਦੀ ਵਜ੍ਹਾ ਤੋਂ ਅਟਕੀ ਹੋਈ ਹੈ।
ਸਿਡਨੀ ਵਿਚ ਇਕ ਕਾਰੋਬਾਰੀ ਮੰਚ ਨੂੰ ਸੰਬੋਧਿਤ ਕਰਦੇ ਹੋਏ ਟਰਨਬੁੱਲ ਨੇ ਕਿਹਾ ਕਿ ਇਹ ਅਜਿਹਾ ਪ੍ਰਾਜੈਕਟ ਹੈ, ਜਿਸ ਨਾਲ ਰਾਜ ਅਤੇ ਸੰਘ ਦੇ ਪੱਧਰ 'ਤੇ ਕਾਫੀ ਡੂੰਘਾਈ ਨਾਲ ਛਾਣਬੀਨ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਇਸ ਲਈ ਸਾਰੇ ਪਰਮਿਟ ਦੇਣ ਵਿਚ ਕਾਫੀ ਸਮਾਂ ਲਾਇਆ ਗਿਆ ਹੈ। ਉਨ੍ਹਾਂ ਇਨ੍ਹਾਂ ਪਰਮਿਟ ਦੇ ਆਧਾਰ 'ਤੇ ਯੋਜਨਾ ਦੇ ਵਿਕਾਸ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਨੇ ਵਿਰੋਧ ਧਿਰ ਦੇ ਨੇਤਾ ਬਿਲ ਸ਼ਾਰਟਨ 'ਤੇ ਦੋਹਰਾਂ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਰਵੱਈਏ ਨਾਲ ਨੌਕਰੀਆਂ ਨੂੰ ਖਤਰਾ ਹੋ ਸਕਦਾ ਹੈ।


Related News