ਆਸਟ੍ਰੇਲੀਅਨ ਰੈੱਡ ਕਰਾਸ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਨੂੰ ਆਪਾਤਕਾਲ ਸਮੇਂ ਵਿੱਤੀ ਸਹਾਇਤਾ ਦਾ ਭਰੋਸਾ

Thursday, Apr 16, 2020 - 06:01 PM (IST)

ਆਸਟ੍ਰੇਲੀਅਨ ਰੈੱਡ ਕਰਾਸ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਨੂੰ ਆਪਾਤਕਾਲ ਸਮੇਂ ਵਿੱਤੀ ਸਹਾਇਤਾ ਦਾ ਭਰੋਸਾ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ‘ਚ ਕੋਰੋਨਾ ਮਹਾਮਾਰੀ (ਕੋਵਿਡ-19) ਦੇ ਪ੍ਰਕੋਪ ਕਾਰਨ ਬੇਰੁਜ਼ਗਾਰੀ ਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਆਰਜ਼ੀ ਵੀਜ਼ਾ ਧਾਰਕਾਂ ਲਈ ਰੈੱਡ ਕਰਾਸ ਆਸਟ੍ਰੇਲੀਆ, ਸਰਕਾਰ ਤੋਂ ਅਗਲੇ ਛੇ ਮਹੀਨਿਆਂ ਲਈ ਫੰਡ ਪ੍ਰਾਪਤ ਕਰ ਰਿਹਾ ਹੈ। ਤਾਂ ਜੋ ਆਰਜ਼ੀ ਵੀਜ਼ੇ 'ਤੇ ਲੋੜਵੰਦ ਲੋਕਾਂ ਦੀ ਐਮਰਜੈਂਸੀ (ਅਪਾਤਕਾਲ) ਵਿਚ ਵਿੱਤੀ ਸਹਾਇਤਾ ਹੋ ਸਕੇ। ਫ਼ਿਲਹਾਲ ਰੈੱਡ ਕਰਾਸ ਨੂੰ ਅਜੇ ਤੱਕ ਇਹ ਫੰਡ ਪ੍ਰਾਪਤ ਨਹੀਂ ਹੋਏ ਹਨ। ਪਰ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਵਿੱਤੀ ਫੰਡਾਂ ਦੀ ਪੂਰਤੀ ਛੇਤੀਂ ਹੋਣੀ ਸੰਭਵ ਹੈ।

ਇਹ ਸਹਾਇਤਾ ਕਿਸ ਲਈ ਹੈ?
ਰੈੱਡ ਕਰਾਸ ਦਾ ਕਹਿਣਾ ਹੈ ਕਿ ਇਹ ਸੀਮਤ ਵਿੱਤੀ ਸਹਾਇਤਾ, ਭੋਜਨ ਅਤੇ ਦਵਾਈਆਂ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਵਾਲੇ ਲੋਕਾਂ ਦੀ ਸਹਾਇਤਾ ਲਈ ਸੰਕਟਕਾਲੀਨ ਰਾਹਤ ਅਦਾਇਗੀ ਹੈ ਨਾ ਕਿ ਆਮਦਨੀ ਸਹਾਇਤਾ।

ਇਸ ਸਹਾਇਤਾ ਦੇ ਕੌਣ ਯੋਗ ਹੈ?
ਇਹ ਫੰਡ ਆਰਜ਼ੀ ਵੀਜ਼ੇ 'ਤੇ ਉਨ੍ਹਾਂ ਲੋਕਾਂ ਲਈ ਹਨ ਜਿਨ੍ਹਾਂ ਕੋਲ ਆਪਣਾ ਵਿੱਤੀ ਬਚਾਅ ਕਰਨ ਦਾ ਕੋਈ ਰਸਤਾ ਨਹੀਂ ਬਚਿਆ ਹੈ ਅਤੇ ਜਿਨ੍ਹਾਂ ਨੂੰ ਇਸਦੀ ਜ਼ਰੂਰਤ ਹੈ। ਕਿਉਂਕਿ, ਰੈਡ ਕਰਾਸ ਆਸਟ੍ਰੇਲੀਆ ਦਾ ਮੰਨਣਾ ਹੈ ਕਿ ਇਸ ਆਰਥਿਕ ਮੰਦਵਾੜੇ ‘ਚ ਬਹੁਤ ਸਾਰੇ ਲੋਕਾਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹਨਾਂ ਸੇਵਾਵਾਂ ‘ਚ ਹੋਰ ਕੀ ਕੁੱਝ ਸ਼ਾਮਿਲ ਹੋਵੇਗਾ?
1. ਉਹ ਲੋਕ ਜੋ ਭੋਜਨ ਅਤੇ ਦਵਾਈਆਂ ਵਰਗੀਆਂ ਮੁੱਢਲੀਆਂ ਲੋੜਾਂ ਦੇ ਹੱਕਦਾਰ ਹਨ।

2. ਛੋਟੇ ਬੱਚਿਆਂ ਵਾਲੇ ਪਰਿਵਾਰ, ਅਪਾਹਜਤਾ ਵਾਲੇ ਲੋਕ, ਉਹ ਲੋਕ ਜੋ ਕੋਵਿਡ-19 ਦੇ ਸ਼ਿਕਾਰ ਹਨ, ਸਰੀਰਕ ਜਾਂ ਮਾਨਸਿਕ ਸਿਹਤ ਦੇ ਮਸਲਿਆਂ ਵਾਲੇ ਲੋਕ, ਲੋਕ ਜੋ ਸੈਂਟਰਲਿੰਕ, ਮੈਡੀਕੇਅਰ ਜਾਂ ਹੋਰ ਸੇਵਾਵਾਂ ਤੱਕ ਨਹੀਂ ਪਹੁੰਚ ਸਕਦੇ ਅਤੇ ਉਹ ਲੋਕ ਜੋ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ।

3. ਜੇ ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀ ਹੋ ਤਾਂ ਤੁਹਾਨੂੰ ਆਪਣੇ ਵਿੱਦਿਅਕ ਅਦਾਰੇ ਨਾਲ ਸੰਪਰਕ ਕਰਨ ਲਈ ਤਾਕੀਦ ਕੀਤੀ ਗਈ ਹੈ ਤਾਂ ਜੋ ਅਦਾਰਾ ਪਤਾ ਲਗਾ ਸਕੇ ਕਿ ਪਾੜ੍ਹਾ ਕਿਹੜੀ ਸਹਾਇਤਾ ਦੇ ਯੋਗ ਹੈ।

4. ਜੇ ਤੁਸੀਂ ਸੈਲਾਨੀ ਹੋ, ਕੰਮ ਕਰਨ ਵਾਲੇ ਛੁੱਟੀ ਵਾਲੇ ਵੀਜ਼ਾ 'ਤੇ ਜਾਂ ਕੋਈ ਤੁਹਾਡਾ ਦੇਸ਼ ਵਾਪਸ ਜਾਣਾ ਚਾਹੁੰਦਾ ਹੈ, ਤਾਂ ਕਿਰਪਾ ਕਰਕੇ ਆਪਣੇ ਲਾਗੇ ਦੇ ਦੂਤਘਰ/ਕੌਂਸਲੇਟ ਨੂੰ ਸੰਭਾਵੀ ਸਹਾਇਤਾ ਲਈ ਸੰਪਰਕ ਕਰੋ।

5. ਜੇ ਤੁਸੀਂ ਆਪਣੀ ਆਰਥਿਕ ਮੱਦਦ ਆਪਣੇ ਸੰਭਾਵੀ ਰਾਖਵੇਂ ਫੰਡਾਂ ਤੋਂ ਕਰ ਸਕਦੇ ਹੋ ਤਾਂ ਇਹ ਸਾਰਾ ਕਾਰਜ ਘਰ ਬੈਠਿਆਂ ਹੀ ਕਰੋ। ਤੁਹਾਨੂੰ ਰੈੱਡ ਕਰਾਸ ਨੂੰ ਕਾਲ ਜਾਂ ਦਫ਼ਤਰ ਆਉਣ ਦੀ ਜ਼ਰੂਰਤ ਨਹੀਂ ਹੈ। ਵਿਭਾਗ ਨੂੰ ਸਿਰਫ਼ ਈਮੇਲ ਕਰੋ ਅਤੇ ਵਿਭਾਗ ਤੁਹਾਨੂੰ ਤੁਹਾਡੀ ਯੋਗਤਾ ਦੇ ਅਨੁਸਾਰ ਦੱਸੇਗਾ ਕਿ ਆਰਥਿਕ ਮੱਦਦ ਕਿਵੇਂ ਪ੍ਰਾਪਤ ਕਰ ਸਕਦੇ ਹੋ? ਇਸ ਸਾਰੀ ਪ੍ਰਕ੍ਰਿਆ ‘ਚ ਵਿਭਾਗ ਨੂੰ ਕੋਈ ਦਸਤਾਵੇਜ਼ ਵੀ ਭੇਜਣ ਦੀ ਜ਼ਰੂਰਤ ਨਹੀਂ ਹੈ। ਸਿਰਫ਼ ਵਿਭਾਗ ਦੀ ਸੰਬੰਧਿਤ ਵੈਬਸਾਈਟ ‘ਤੇ ਉਪਲਬਧ ਅਰਜ਼ੀ ਫਾਰਮ ਨੂੰ ਹੀ ਭਰਨਾ ਹੀ ਪ੍ਰਾਥਮਿਕਤਾ ਹੋਵੇਗੀ।

6. ਜੇ ਤੁਹਾਡੀ ਸਿਹਤ ਜਾਂ ਸੁਰੱਖਿਆ ਨੂੰ ਖ਼ਤਰਾ ਹੈ, ਕਿਰਪਾ ਕਰਕੇ 000 'ਤੇ ਕਾਲ ਕਰੋ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੀ ਪੀ.ਐੱਮ ਨੇ ਲੋਕਾਂ ਦੀ ਮਦਦ ਲਈ ਕਟਵਾਈ 20 ਫੀਸਦੀ ਤਨਖਾਹ


author

Vandana

Content Editor

Related News