ਆਸਟ੍ਰੇਲੀਆ ''ਚ ਭਗਤ ਰਵਿਦਾਸ ਜੀ ਦਾ ਮੰਦਰ ਢਾਹੁਣ ਦੇ ਰੋਸ ਵਜੋਂ ਮੰਗ ਪੱਤਰ ਦਿੱਤਾ ਗਿਆ

08/23/2019 9:53:28 AM

ਮੈਲਬੌਰਨ (ਮਨਦੀਪ ਸੈਣੀ )— ਦਿੱਲੀ ਦੇ ਤੁਗਲਕਾਬਾਦ ਵਿੱਚ 600 ਸਾਲ ਪੁਰਾਣੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮੰਦਰ ਨੂੰ ਢਾਹੁਣ ਦੇ ਵਿਰੋਧ ਵਿਚ ਆਸਟ੍ਰੇਲੀਆ ਦੇ ਵਸਨੀਕ ਸਮੂਹ ਰਵਿਦਾਸ ਭਾਈਚਾਰੇ ਅਤੇ ਗੁਰੂ ਰਵਿਦਾਸ ਸਭਾ ਮੈਲਬੌਰਨ ਵੱਲੋਂ ਕੌਂਸਲੇਟ ਜਨਰਲ ਆਫ ਇੰਡੀਆ ਮੈਲਬੌਰਨ ਦੇ ਦਫਤਰ ਵਿਖੇ ਸ੍ਰੀ ਰਾਜ ਕੁਮਾਰ ਕੌਂਸਲ ਜਨਰਲ ਨੂੰ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਤੇ ਮੰਗ-ਪੱਤਰ ਸੌਂਪਿਆ ਗਿਆ। ਇਸ ਦੇ ਨਾਲ ਮੰਗ ਕੀਤੀ ਕਿ ਦਿੱਲੀ ਵਿਚ ਢਾਹੇ ਗਏ ਰਵਿਦਾਸ ਮੰਦਰ ਨੂੰ ਦੁਬਾਰਾ ਉਸੇ ਜਗ੍ਹਾ ਤੇ ਸਰਕਾਰ ਦੇ ਖਰਚੇ 'ਤੇ ਬਣਾਇਆ ਜਾਵੇ ਅਤੇ ਜ਼ਮੀਨ ਤੁਰੰਤ ਵਾਪਿਸ ਕੀਤੀ ਜਾਵੇ ।ਉਨ੍ਹਾਂ ਨੇ ਕਿਹਾ ਕਿ ਜੇਕਰ ਢਾਹੇ ਗਏ ਮੰਦਰ ਨੂੰ ਦੁਬਾਰਾ ਮੋਦੀ ਸਰਕਾਰ ਵੱਲੋਂ ਨਾ ਬਣਾਇਆ ਗਿਆ ਤਾਂ ਦੁਨੀਆ ਭਰ ਦੇ ਵਿੱਚ ਵਸਦੇ ਰਵਿਦਾਸ  ਭਾਈਚਾਰੇ ਵੱਲੋਂ ਵੱਡੇ ਤੌਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਭਾਰਤ ਸਰਕਾਰ ਦੀ ਹੋਵੇਗੀ ।

ਭਾਰਤੀ ਸਫ਼ਾਰਤਖ਼ਾਨੇ ਵੱਲੋਂ ਇਹ ਯਕੀਨ ਦੁਆਇਆ ਗਿਆ ਕਿ ਅੱਜ ਹੀ ਇਹ ਮੰਗ ਅਤੇ ਰੋਸ ਪੱਤਰ ਭਾਰਤ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ।ਇਸ ਮੌਕੇ ਰਵਿਦਾਸ ਗੁਰਦੁਆਰਾ ਮੈਲਬੌਰਨ ਦੀ ਤਰਫੋਂ ਸੈਕਟਰੀ ਸ਼੍ਰੀ ਵਿਪਨ ਹੀਰ, ਰਣਜੀਤ ਕਲਸੀ ਹੇਮਰਾਜ ਸੁਨੀਲ ਕੁਮਾਰ, ਰਾਕੇਸ਼ ਮਹਿੰਮੀ , ਸੱਤਪਾਲ ਦੁੱਘ, ਰਮੇਸ਼ ਕੁਮਾਰ, ਸੋਨੂ ਮਹਿਮੀ, ਰਾਵੀਆ ਮਹਿਮੀ, ਬਿਮਲਾ ਰਾਣੀ , ਊਸ਼ਾ ਰਾਣੀ, ਰਵੀ ਕੁਮਾਰ ਚੋਪੜਾ, ਕਮਲ ਬੰਗਾ , ਗੁਰੂ ਘਰ ਦੇ ਗ੍ਰੰਥੀ ਸਿੰਘ ਅਤੇ ਹੋਰ ਅਨੇਕਾਂ ਰਵਿਦਾਸ ਭਾਈਚਾਰੇ ਦੇ ਲੋਕ ਸ਼ਾਮਿਲ ਸਨ ।


Vandana

Content Editor

Related News