ਆਸਟ੍ਰੇਲੀਆ : ਪੁਲਸ ਨੇ ਬੰਧਕ ਬਣਾਉਣ ਵਾਲੇ ਨੂੰ ਮਾਰ ਕੇ ਔਰਤ ਨੂੰ ਬਚਾਇਆ

06/05/2017 10:30:18 PM

ਮੈਲਬੋਰਨ— ਆਸਟ੍ਰੇਲੀਆਈ ਪੁਲਸ ਨੇ ਇਕ ਵਿਅਕਤੀ ਨੂੰ ਸੋਮਵਾਰ ਨੂੰ ਮਾਰ ਦਿੱਤਾ ਅਤੇ ਮੈਲਬੋਰਨ ਦੇ ਦੱਖਣੀ ਪੂਰਬੀ ਉਪਨਗਰ 'ਚ ਸਥਿਤ ਇਕ ਅਪਾਰਟਮੈਂਟ 'ਚ ਬੰਧਕ ਸੰਕਟ ਨੂੰ ਖਤਮ ਕਰ ਦਿੱਤਾ। ਦਰਅਸਲ, ਉਥੇ ਇਕ ਔਰਤ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਮਹਿਲਾ ਨੂੰ ਬਚਾ ਲਿਆ ਗਿਆ ਪਰ ਤਿੰਨ ਅਧਿਕਾਰੀ ਜ਼ਖਮੀ ਹੋ ਗਏ। ਮੌਕੇ ਤੋਂ ਇਕ ਹੋਰ ਵਿਅਕਤੀ ਦੀ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਸ਼ਾਮ 6 ਵਜੇ ਸਥਾਨਕ ਸਮੇਂ ਮੁਤਾਬਕ ਕੁਝ ਹੀ ਦੇਰ ਪਹਿਲਾਂ ਬੇ ਸਟ੍ਰੀਟ ਅਪਾਰਟਮੈਂਟ ਕੰਪਲੈਕਸ 'ਚ ਇਕ ਵਿਅਕਤੀ ਨੂੰ ਮਾਰ ਦਿੱਤਾ ਗਿਆ। ਪੁਲਸ ਨੇ ਮਹਿਲਾ ਨੂੰ ਬਚਾ ਲਿਆ, ਜਿਸ ਨੂੰ ਅਪਾਰਟਮੈਂਟ 'ਚ ਬੰਦੀ ਬਣਾ ਕੇ ਰੱਖਿਆ ਗਿਆ ਸੀ। 'ਦਿ ਐਜ' ਵੈਬਸਾਈਟ ਦੀ ਖਬਰ ਮੁਤਾਬਕ ਬੰਦੂਕਧਾਰੀ ਨੇ ਕਥਿਤ ਤੌਰ 'ਤੇ ਚੈਨਲ ਸੇਵਨ ਨਿਊਜ਼ਰੂਮ ਨਾਲ ਗਤੀਰੋਧ ਦੌਰਾਨ ਕਿਹਾ ਸੀ, ਇਹ ਆਈ. ਐਸ. ਲਈ ਹੈ। ਫਿਲਹਾਲ ਪੁਲਸ ਨੇ ਇਸ ਘਟਨਾ ਦੇ ਅੱਤਵਾਦ ਨਾਲ ਜੁੜੇ ਹੋਣ ਦੇ ਪਹਿਲੂ ਦੀ ਜਾਂਚ ਕਰ ਰਹੀ ਹੈ।


Related News