ਆਸਟ੍ਰੇਲੀਆ ਨੇ 80 ਦਿਨਾਂ ਤੋਂ ਵੱਧ ਸਮੇਂ ''ਚ ਕੋਵਿਡ-19 ਦੇ ਸਭ ਤੋਂ ਘੱਟ ਮਾਮਲੇ ਕੀਤੇ ਦਰਜ

Thursday, Sep 17, 2020 - 06:30 PM (IST)

ਆਸਟ੍ਰੇਲੀਆ ਨੇ 80 ਦਿਨਾਂ ਤੋਂ ਵੱਧ ਸਮੇਂ ''ਚ ਕੋਵਿਡ-19 ਦੇ ਸਭ ਤੋਂ ਘੱਟ ਮਾਮਲੇ ਕੀਤੇ ਦਰਜ

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਨੇ ਲਗਭਗ ਤਿੰਨ ਮਹੀਨਿਆਂ ਵਿਚ ਆਪਣੇ ਸਭ ਤੋਂ ਘੱਟ ਨਵੇਂ ਕੋਰੋਨਾਵਾਇਰਸ ਮਾਮਲੇ ਦਰਜ ਕੀਤੇ ਹਨ। ਵੀਰਵਾਰ ਦੁਪਹਿਰ ਤੱਕ ਆਸਟ੍ਰੇਲੀਆ ਵਿਚ ਕੋਵਿਡ-19 ਦੇ 26,813 ਪੁਸ਼ਟੀ ਕੀਤੇ ਗਏ ਮਾਮਲੇ ਸਾਹਮਣੇ ਆਏ। ਪਿਛਲੇ 24 ਘੰਟਿਆਂ ਵਿਚ ਕੁੱਲ 35 ਨਵੇਂ ਮਾਮਲੇ ਸਾਹਮਣੇ ਆਏ ਹਨ।

24 ਜੂਨ ਦੇ ਬਾਅਦ ਤੋਂ ਆਸਟ੍ਰੇਲੀਆ ਵਿਚ ਇਹ ਪੁਸ਼ਟੀ ਕੀਤੇ ਗਏ ਵਾਇਰਸ ਦੇ ਸਭ ਤੋਂ ਘੱਟ ਨਵੇਂ ਮਾਮਲੇ ਹਨ। ਆਸਟ੍ਰੇਲੀਆਈ ਸਰਕਾਰ ਦੇ ਸਿਹਤ ਵਿਭਾਗ ਦੇ ਮੁਤਾਬਕ, 24 ਜੂਨ ਤੱਕ ਆਸਟ੍ਰੇਲੀਆ ਵਿਚ ਕੋਵਿਡ-19 ਦੇ 7,500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਵੇਂਕਿ, ਬੁੱਧਵਾਰ ਅਤੇ ਵੀਰਵਾਰ ਦਰਮਿਆਨ ਵਿਕਟੋਰੀਆ ਵਿਚ ਹੋਈਆਂ ਅੱਠ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 824 ਤੋਂ 832 ਹੋ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਯੂਕੇ: ਦੁਨੀਆ ਦੇ ਸਭ ਤੋਂ ਛੋਟੇ ਬੱਸ ਡਰਾਈਵਰ ਦਾ ਨਾਮ ਗਿੰਨੀਜ਼ ਰਿਕਾਰਡ 'ਚ ਦਰਜ਼

ਵਿਕਟੋਰੀਆ ਨੇ ਵੀਰਵਾਰ ਨੂੰ 28 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ। ਇਹ 3 ਸਤੰਬਰ  ਨੂੰ 112 ਤੋਂ ਦੋ ਹਫਤਿਆਂ ਵਿਚ ਨਵੇਂ ਮਾਮਲਿਆਂ ਵਿਚ 75 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।ਵਿਕਟੋਰੀਆ ਵਿਚ ਪਿਛਲੇ ਦੋ ਮਹੀਨਿਆਂ ਵਿਚ ਪਹਿਲੀ ਵਾਰ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,000 ਤੋਂ ਹੇਠਾਂ ਆ ਗਈ ਹੈ। ਨਿਊ ਸਾਊਥ ਵੇਲਜ਼ ਨੇ ਪੰਜ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਅਤੇ ਕੁਈਨਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਨੇ ਇਕ-ਇਕ ਹੋਰ ਮਾਮਲਾ ਦਰਜ ਕੀਤਾ।ਜਿਵੇਂ ਕਿ ਮਹਾਮਾਰੀ ਦੀ ਦੂਜੀ ਲਹਿਰ ਘੱਟ ਰਹੀ ਹੈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਘੋਸ਼ਣਾ ਕੀਤੀ ਕਿ ਅੰਤਰਰਾਸ਼ਟਰੀ ਤੌਰ 'ਤੇ ਪਹੁੰਚਣ ਵਾਲਿਆਂ 'ਤੇ ਆਸਟ੍ਰੇਲੀਆ ਦੀ ਕੈਪ ਇਸ ਮਹੀਨੇ ਦੇ ਅਖੀਰ 'ਚ 2,000 ਤੋਂ ਵੱਧ ਕੇ 6,000 ਪ੍ਰਤੀ ਹਫਤੇ ਹੋ ਜਾਵੇਗੀ।

ਉਹਨਾਂ ਨੇ ਵੀਰਵਾਰ ਸਵੇਰੇ ਨੌਂ ਨੈਟਵਰਕ ਟੈਲੀਵੀਜ਼ਨ ਨੂੰ ਦੱਸਿਆ,“ਸਾਨੂੰ ਆਮ ਵਪਾਰਕ ਉਡਾਣ ਰਾਹੀਂ ਆਉਣ ਵਾਲੇ 2,000 ਹੋਰ ਲੋਕ ਮਿਲਣਗੇ। ਉਹ ਆਮ ਹੋਟਲ ਇਕਾਂਤਵਾਸ ਪ੍ਰਬੰਧਾਂ ਵਿਚ ਰਹਿਣਗੇ। ਉਨ੍ਹਾਂ ਸਾਰੇ ਸ਼ਹਿਰਾਂ ਵਿਚ ਹੋਟਲ ਦੇ ਕਾਫ਼ੀ ਕਮਰੇ ਹਨ।" ਇਸ ਖੁਲਾਸੇ ਤੋਂ ਬਾਅਦ ਫੈਡਰਲ ਸਰਕਾਰ ਨੂੰ ਕੈਪ ਵਧਾਉਣ ਲਈ ਵੱਧ ਰਹੇ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਇਹ ਖੁਲਾਸਾ ਹੋਇਆ ਕਿ 25,000 ਤੋਂ ਵੱਧ ਆਸਟ੍ਰੇਲੀਆਈ ਨਾਗਰਿਕ ਵਿਦੇਸ਼ਾਂ ਵਿਚ ਫਸੇ ਹੋਏ ਸਨ।
 


author

Vandana

Content Editor

Related News