ਵਿਕਟੋਰੀਆ ''ਚ ਕੋਵਿਡ-19 ਦਾ ਕਹਿਰ ਜਾਰੀ, ਨਵੇਂ ਮਾਮਲਿਆਂ ਦੇ ਨਾਲ 8 ਮੌਤਾਂ ਦਰਜ
Thursday, Aug 06, 2020 - 06:34 PM (IST)
ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਹੌਟ ਸਪੌਟ ਵਿਕਟੋਰੀਆ ਸੂਬੇ ਵਿਚ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਹੈ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਪੁਸ਼ਟੀ ਕੀਤੀ ਹੈ ਕਿ 24 ਘੰਟੇ ਦੀ ਤਾਜ਼ਾ ਮਿਆਦ ਵਿਚ ਵਿਕਟੋਰੀਆ ਵਿਚ ਕੋਰੋਨਾਵਾਇਰਸ ਦੇ 471 ਨਵੇਂ ਮਾਮਲੇ ਦਰਜ ਹੋਏ ਹਨ ਅਤੇ 8 ਹੋਰ ਮੌਤਾਂ ਹੋਈਆਂ ਹਨ। ਇਨ੍ਹਾਂ ਨਵੀਆਂ ਮੌਤਾਂ ਵਿਚ 60 ਦੇ ਦਹਾਕੇ ਦੋ ਆਦਮੀ, 80 ਦੇ ਦਹਾਕੇ ਦੇ ਤਿੰਨ ਆਦਮੀ ਤੇ ਦੋ ਬੀਬੀਆਂ ਅਤੇ 90 ਦੇ ਦਹਾਕੇ ਦੀ ਇਕ ਬੀਬੀ ਸ਼ਾਮਲ ਸੀ।
ਐਂਡਰਿਊਜ਼ ਨੇ ਕਿਹਾ ਕਿ ਇਨ੍ਹਾਂ ਅੱਠ ਮਾਮਲਿਆਂ ਵਿਚੋਂ ਚਾਰ ਬਜ਼ੁਰਗ ਦੇਖਭਾਲ ਨਾਲ ਜੁੜੇ ਹੋਏ ਹਨ। ਮੈਲਬੌਰਨ ਸ਼ਹਿਰ ਅੱਜ ਪੂਰੀ ਤਰ੍ਹਾਂ ਤਾਲਾਬੰਦੀ ਹੋਣ ਦੀ ਆਪਣੀ ਪਹਿਲੀ ਸਵੇਰ ਤੋਂ ਜਾਗਿਆ। ਇੱਥੇ ਵੀਰਵਾਰ ਤੋਂ ਸਾਰੇ ਗੈਰ-ਜ਼ਰੂਰੀ ਕਾਰੋਬਾਰ ਬੰਦ ਹੋ ਗਏ ਹਨ। ਵਰਤਮਾਨ ਵਿਚ ਕੁੱਲ ਐਕਟਿਵ ਮਾਮਲੇ 7449 ਹਨ। ਕੁੱਲ ਐਕਟਿਵ ਮਾਮਲਿਆਂ ਵਿਚੋਂ ਬਜ਼ੁਰਗਾਂ ਦੀ ਦੇਖਭਾਲ ਨਾਲ ਸਬੰਧਤ 1533 ਮਾਮਲੇ ਹਨ। ਇਹਨਾਂ ਵਿਚ ਵਸਨੀਕ ਅਤੇ ਸਟਾਫ ਕਰਮੀ ਦੋਵੇਂ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- 'ਅਮਰੀਕਾ ਨਾਲ ਭਾਰਤ ਦੀ ਰਣਨੀਤਕ ਹਿੱਸੇਦਾਰੀ ਆਉਣ ਵਾਲੇ ਦੌਰ 'ਚ ਹੋਵੇਗੀ ਮਹੱਤਵਪੂਰਨ'
ਐਂਡਰਿਊਜ਼ ਨੇ ਕਿਹਾ,“107 ਵਾਧੂ ਰਹੱਸਮਈ ਮਾਮਲੇ ਵੀ ਹਨ ਤੇ 107 ਵਾਧੂ ਕਮਿਊਨਿਟੀ ਸੰਚਾਰਨ ਵੀ ਹੈ। ਉਹ ਅੱਜ ਦੇ ਅੰਕੜਿਆਂ ਵਿਚੋਂ ਨਹੀਂ ਹੋਣਗੇ ਅਤੇ ਜਿਨ੍ਹਾਂ ਮਾਮਲਿਆਂ ਦੀ ਪੜਤਾਲ ਚੱਲ ਰਹੀ ਹੈ, ਉਹ ਇਕ ਜਾਂ ਦੋ ਦਿਨ ਪਿੱਛੇ ਰਹਿਣਗੇ।” ਵਿਕਟੋਰੀਆ ਵਿਚ ਮਹਾਮਾਰੀ ਦਾ ਸਭ ਤੋਂ ਖਰਾਬ ਦਿਨ 725 ਨਵੇਂ ਮਾਮਲਿਆਂ ਅਤੇ 15 ਮੌਤਾਂ ਨਾਲ ਦਰਜ ਕੀਤੇ ਇਕ ਦਿਨ ਬਾਅਦ ਆਇਆ ਹੈ। ਉੱਧਰ ਨਿਊ ਸਾਊਥ ਵੇਲਜ਼ ਵਿਚ ਇਕ ਸਕੂਲ ਅਤੇ ਦੋ ਫੁੱਟਬਾਲ ਟੀਮਾਂ ਨਾਲ ਜੁੜਿਆ ਇਕ ਦੂਜਾ ਕੋਰੋਨਾਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ।
ਇੱਥੇ ਪਿਛਲੇ 24 ਘੰਟਿਆਂ ਵਿਚ 12 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ।