ਕੋਰੋਨਾ ਆਫਤ : ਵਿਕਟੋਰੀਆ ''ਚ 459 ਨਵੇਂ ਮਾਮਲੇ ਅਤੇ 10 ਲੋਕਾਂ ਦੀ ਮੌਤ

07/26/2020 10:45:26 AM

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਇੱਥੇ ਇਨਫੈਕਸ਼ਨ ਨਾਲ ਇਕ ਦਿਨ ਵਿਚ ਸਭ ਤੋਂ ਵੱਧ 10 ਲੋਕਾਂ ਦੀ ਮੌਤ ਹੋ ਗਈ ਅਤੇ ਇਨਫੈਕਸ਼ਨ ਦੇ 459 ਨਵੇਂ ਮਾਮਲੇ ਸਾਹਮਣੇ ਆਏ। ਰਾਜ ਦੇ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਦੱਸਿਆ ਕਿ 7 ਪੁਰਸ਼ਾਂ ਤੇ 3 ਬੀਬੀਆਂ ਦੀ ਮੌਤ ਹੋ ਗਈ ਹੈ। ਇਹਨਾਂ ਵਿਚ ਇਕ ਵਿਅਕਤੀ ਦੀ ਉਮਰ 50 ਸਾਲ ਤੋਂ ਘੱਟ ਹੈ ਅਤੇ ਉਹ ਆਸਟ੍ਰੇਲੀਆ ਵਿਚ ਕੋਵਿਡ-19 ਨਾਲ ਜਾਨ ਗਵਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਦੇ ਪੰਜਾਬ 'ਚ 100 ਸਕੂਲੀ ਕਿਤਾਬਾਂ 'ਤੇ ਬੈਨ, ਲਗਾਇਆ ਈਸ਼ਨਿੰਦਾ ਦਾ ਦੋਸ਼

ਰਾਜ ਵਿਚ ਇਨਫੈਕਸ਼ਨ ਦੇ 459 ਨਵੇਂ ਮਾਮਲੇ ਸਾਹਮਣੇ ਆਏ। ਰਾਜ ਵਿਚ ਇਸ ਇਨਫੈਕਸ਼ਨ ਨਾਲ ਹੁਣ ਤੱਕ 71 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਆਸਟ੍ਰੇਲੀਆ ਵਿਚ ਕੁੱਲ 155 ਲੋਕ ਇਸ ਵਾਇਰਸ ਨਾਲ ਮਾਰੇ ਜਾ ਚੁੱਕੇ ਹਨ। ਵਿਕਟੋਰੀਆ ਵਿਚ ਕੁੱਲ 228 ਪੀੜਤ ਲੋਕ ਹਸਪਤਾਲ ਵਿਚ ਭਰਤੀ ਹਨ ਜਿਹਨਾਂ ਵਿਚੋਂ 42 ਲੋਕ ਆਈ.ਸੀ.ਯੂ. ਵਿਚ ਹਨ। ਆਸਟ੍ਰੇਲੀਆ ਵਿਚ ਕਰੀਬ 14,000 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਵਿਕਟੋਰੀਆ ਵਿਚ ਸ਼ਨੀਵਾਰ ਨੂੰ 42,973 ਨਮੂਨਿਆਂ ਦੀ ਜਾਂਚ ਕੀਤੀ ਗਈ। ਐਂਡਰੀਊਜ਼ ਨੇ ਕਿਹਾ ਕਿ ਉਹ ਮੈਲਬੌਰਨ ਵਿਚ ਤਾਲਾਬੰਦੀ ਵਧਾਉਣ ਦੀ ਯੋਜਨਾ ਨਹੀਂ ਬਣਾ ਰਹੇ ਹਨ।


Vandana

Content Editor

Related News