ਕੋਰੋਨਾ ਆਫਤ : ਵਿਕਟੋਰੀਆ ''ਚ ਰਿਕਾਰਡ 428 ਨਵੇਂ ਮਾਮਲਿਆਂ ਦੀ ਪੁਸ਼ਟੀ

Friday, Jul 17, 2020 - 06:10 PM (IST)

ਕੋਰੋਨਾ ਆਫਤ : ਵਿਕਟੋਰੀਆ ''ਚ ਰਿਕਾਰਡ 428 ਨਵੇਂ ਮਾਮਲਿਆਂ ਦੀ ਪੁਸ਼ਟੀ

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬਾ ਵਿਕਟੋਰੀਆ ਕੋਰੋਨਾਵਾਇਰਸ ਮਹਾਮਾਰੀ ਦਾ ਹੌਟਸਪੌਟ ਬਣ ਚੁੱਕਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਵਿਕਟੋਰੀਆ ਵਿਚ ਕੋਰੋਨਵਾਇਰਸ ਦੇ ਮਾਮਲਿਆਂ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। ਇੱਥੇ ਰਾਤੋ-ਰਾਤ 428 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।ਇਸ ਰਿਕਾਰਡ ਤੋੜ ਅੰਕੜੇ ਨਾਲ ਸੂਬੇ ਵਿਚ ਕੋਵਿਡ-19 ਮਾਮਲਿਆਂ ਦੀ ਕੁੱਲ ਗਿਣਤੀ 5165 ਤੱਕ ਪਹੁੰਚ ਗਈ ਹੈ।

ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਬਰੇਟ ਸੂਟਨ ਨੇ ਕਿਹਾ ਕਿ ਸੂਬੇ ਵਿਚ ਹਾਲੇ ਵੀ ਵਾਇਰਸ ਦਾ ਇਨਫੈਕਸ਼ਨ ਆਪਣੇ ਸਿਖਰ 'ਤੇ ਨਹੀਂ ਪਹੁੰਚਿਆ ਹੈ।ਸੂਬੇ ਵਿਚ 3 ਹੋਰ ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ। ਮੌਤਾਂ ਵਿਚ 80 ਅਤੇ 70 ਦੇ ਦਹਾਕੇ ਦਾ ਇਕ-ਇਕ ਆਦਮੀ ਅਤੇ 80 ਦੇ ਦਹਾਕੇ ਦੀ ਇਕ ਬੀਬੀ ਸ਼ਾਮਲ ਹੈ।ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ "ਅਸੀਂ ਆਪਣੀਆਂ ਸ਼ੁੱਭ ਕਾਮਨਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਵਿਚਾਰ ਅਤੇ ਪ੍ਰਾਰਥਨਾਵਾਂ ਭੇਜਦੇ ਹਾਂ। ਇਹ ਉਨ੍ਹਾਂ ਲਈ ਖਾਸ ਚੁਣੌਤੀ ਭਰਪੂਰ ਅਤੇ ਬਹੁਤ ਹੀ ਦੁਖਦਾਈ ਸਮਾਂ ਹੈ।"

ਵਿਕਟੋਰੀਆ ਦੇ 428 ਵਾਇਰਸ ਮਾਮਲਿਆਂ ਵਿਚੋਂ 57 ਜਾਣੇ-ਪਛਾਣੇ ਪ੍ਰਕੋਪ ਨਾਲ ਜੁੜੇ ਹੋਏ ਸਨ, ਇਕ ਹੋਟਲ ਦੇ ਕੁਆਰੰਟੀਨ ਦਾ ਸੀ ਅਤੇ 370 ਰਾਜ ਦੀ ਜਨਤਕ ਸਿਹਤ ਟੀਮ ਵੱਲੋਂ ਜਾਂਚ ਅਧੀਨ ਸਨ। ਹਸਪਤਾਲ ਵਿਚ 122 ਵਿਕਟੋਰੀਅਨ ਹਨ, ਜਿਨ੍ਹਾਂ ਵਿਚੇਂ 31 ਲੋਕ ਡੂੰਘੀ ਦੇਖਭਾਲ ਵਿਚ ਸ਼ਾਮਲ ਹਨ। ਐਂਡਰਿਊਜ਼ ਨੇ ਕਿਹਾ,''ਸੂਬੇ ਨੇ ਕੱਲ੍ਹ 24,409 ਟੈਸਟ ਕੀਤੇ।ਇਹ ਬਹੁਤ ਪ੍ਰਭਾਵਸ਼ਾਲੀ ਸੰਖਿਆ ਹੈ।''

ਪੜ੍ਹੋ ਇਹ ਅਹਿਮ ਖਬਰ- ਭਾਰਤ ਅਤੇ ਚੀਨ 'ਚ ਸ਼ਾਂਤੀ ਲਈ ਹਰ ਸੰਭਵ ਕਦਮ ਚੁੱਕਣਾ ਚਾਹੁੰਦਾ ਹਾਂ : ਟਰੰਪ

ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਪ੍ਰੋਫੈਸਰ ਬਰੇਟ ਸੂਟਨ ਨੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਰਾਜ ਵਿਚ ਵਾਧੇ ਨੂੰ ਨਿਰਾਸ਼ਾਜਨਕ  ਦੱਸਿਆ ਹੈ।ਉਹਨਾਂ ਨੇ ਕਿਹਾ,“ਇੱਥੇ ਦਰਜਨਾਂ ਵਿਅਕਤੀ ਹੋਣਗੇ ਜਿਨ੍ਹਾਂ ਨੂੰ ਇਨ੍ਹਾਂ 428 ਲੋਕਾਂ ਦੇ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਹੋਵੇਗੀ। ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਅਜਿਹੇ ਹੋਣਗੇ ਜਿਨ੍ਹਾਂ ਨੂੰ ਸਖਤ ਦੇਖਭਾਲ ਸਹਾਇਤਾ ਦੀ ਲੋੜ ਪੈਂਦੀ ਹੈ ਅਤੇ ਬਹੁਤ ਸਾਰੇ ਲੋਕ ਮਰ ਜਾਂਦੇ ਹਨ ਅਤੇ ਜਦੋਂ ਵੀ ਸਾਡੇ ਕੋਲ ਇਨ੍ਹਾਂ ਨੰਬਰਾਂ ਦਾ ਦਿਨ ਹੁੰਦਾ ਹੈ, ਤਾਂ ਇਹੋ ਸਥਿਤੀ ਬਣਦੀ ਹੈ।'' ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 11,233 ਹੈ ਜਦਕਿ 116 ਲੋਕਾਂ ਦੀ ਮੌਤ ਹੋ ਚੁੱਕੀ ਹੈ।
 


author

Vandana

Content Editor

Related News