ਆਸਟ੍ਰੇਲੀਆ ''ਚ ਮੈਡੀਕਲ ਭਾਈਚਾਰੇ ਨੇ ਲਾਕਡਾਊਨ ਵਿਰੁੱਧ ਪ੍ਰਦਰਸ਼ਨ ਦੀ ਕੀਤੀ ਨਿੰਦਾ

Monday, May 11, 2020 - 02:50 PM (IST)

ਆਸਟ੍ਰੇਲੀਆ ''ਚ ਮੈਡੀਕਲ ਭਾਈਚਾਰੇ ਨੇ ਲਾਕਡਾਊਨ ਵਿਰੁੱਧ ਪ੍ਰਦਰਸ਼ਨ ਦੀ ਕੀਤੀ ਨਿੰਦਾ

ਸਿਡਨੀ (ਵਾਰਤਾ): ਆਸਟ੍ਰੇਲੀਆ ਵਿਚ ਲਾਕਡਾਊਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮ ਦੇ ਵਿਰੁੱਧ ਵਿਰੋਧ ਨੂੰ ਲੈ ਕੇ ਮੈਡੀਕਲ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹਨਾਂ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਏ ਲੋਕਾਂ ਦੀ ਸਖਤ ਆਲੋਚਨਾ ਕੀਤੀ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਐਤਵਾਰ ਨੂੰ ਸੈਂਕੜੇ ਲੋਕਾਂ ਨੇ ਲਾਕਡਾਊਨ ਖਤਮ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਆਸਟ੍ਰੇਲੀਆਈ ਮੈਡੀਕਲ ਐਸੋਸੀਏਸ਼ਨ ਦੇ ਪ੍ਰਮੁੱਖ ਡਾਕਟਰ ਟੋਨੀ ਬਾਰਟੋਨ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਦਰਸ਼ਨ ਵਿਚ ਸ਼ਾਮਲ ਲੋਕਾਂ ਨੇ ਸਮਾਜਿਕ ਦੂਰੀ ਦੇ ਨਿਯਮ ਦੀਆਂ ਧੱਜੀਆਂ ਉਡਾਉਂਦੇ ਹੋਏ ਕੋਰੋਨਾਵਾਇਰਸ ਮਹਾਮਰੀ ਨੂੰ ਫੈਲਣ ਵਿਚ ਇਕ ਤਰ੍ਹਾਂ ਨਾਲ ਮਦਦ ਕੀਤੀ ਹੈ ਅਤੇ ਇਹ ਕਾਫੀ ਨਿਰਾਸ਼ਾਜਨਕ ਹੈ।

ਉਹਨਾਂ ਨੇ ਕਿਹਾ,''ਜੇਕਰ ਇਕ ਇਨਫੈਕਟਿਡ ਵਿਅਕਤੀ ਵੀ ਪ੍ਰਦਰਸ਼ਨ ਵਿਚ ਸ਼ਾਮਲ ਹੋਇਆ ਤਾਂ ਇਹ ਵਾਇਰਸ ਫੈਲਾਉਣ ਦੇ ਲਈ ਕਾਫੀ ਹੈ। ਇਸ ਨਾਲ ਅਸੀਂ ਕੋਵਿਡ-9 ਦੇ ਵਿਰੁੱਧ ਲੜਾਈ ਵਿਚ ਪਿੱਛੇ ਹੋ ਜਾਵਾਂਗੇ।'' ਪੁਲਸ ਨੇ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ 10 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਆਸਟ੍ਰੇਲੀਆ ਦੇ ਮੁਖ ਮੈਡੀਕਲ ਅਧਿਕਾਰੀ ਪ੍ਰੋਫੈਸਰ ਬ੍ਰੈਂਡਨ ਮੁਫਰਕੀ ਨੇ ਲੋਕਾਂ ਨੂੰ ਕੋਵਿਡ-19 ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਵਿਚ ਜ਼ਿੰਮੇਵਾਰੀ ਦੇ ਨਾਲ ਆਪਣੀ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਨਾ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। 

ਗੌਰਤਲਬ ਹੈ ਕਿਆਸਟ੍ਰੇਲੀਆ ਕੋਰੋਨਾ ਇਨਫੈਕਸ਼ਨ 'ਤੇ ਕਾਬੂ ਪਾਉਣ ਵਿਚ ਕਾਫੀ ਹੱਦ ਤੱਕ ਸਫਲ ਰਿਹਾ ਹੈ। ਦੇਸ਼ ਵਿਚ ਹੁਣ ਤੱਕ ਕੋਵਿਡ-19 ਦੇ 6941 ਮਾਮਲਿਆਂ ਦੀ ਪੁਸ਼ਟੀ ਹੋਈ ਹੈ।ਜਦਕਿ ਇਸ ਮਹਾਮਾਰੀ ਨਾਲ 97 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਕੋਰੋਨਾ ਦੇ 6167 ਮਰੀਜ਼ ਠੀਕ ਵੀ ਹੋਏ ਹਨ।


author

Vandana

Content Editor

Related News