ਵਿਕਟੋਰੀਆ ''ਚ ਸਖਤ ਤਾਲਾਬੰਦੀ, ਮਾਸਕ ਨਾ ਪਾਉਣ ਵਾਲਿਆਂ ''ਤੇ ਜੁਰਮਾਨੇ

10/09/2020 6:26:29 PM

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਕੋਰੋਨਾ ਹੌਟ ਸਪੌਟ ਸੂਬੇ ਵਿਕਟੋਰੀਆ ਵਿਚ ਪੁਲਸ ਨੇ ਪਿਛਲੇ 24 ਘੰਟਿਆਂ ਦੌਰਾਨ ਰਾਜ ਭਰ ਵਿਚ ਕੋਰੋਨਾਵਾਇਰਸ ਨਿਯਮਾਂ ਦੀ ਉਲੰਘਣਾ ਕਰਨ ਤੇ 124 ਜੁਰਮਾਨੇ ਜਾਰੀ ਕੀਤੇ ਹਨ। ਇਹਨਾਂ ਵਿਚ 53 ਉਹ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਨੇ ਜਨਤਕ ਰੂਪ ਵਿਚ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ।

ਪੁਲਸ ਮੁਤਾਬਕ, ਇਹਨਾਂ 53 ਵਿਚੋਂ, ਬਹੁਤ ਸਾਰੇ ਲੋਕਾਂ ਨੂੰ ਜੁਰਮਾਨਾ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਕੋਲ ਮਾਸਕ ਨਾ ਪਾਉਣ ਸਬੰਧੀ ਕੋਈ ਠੋਸ ਕਾਰਨ ਨਹੀਂ ਸੀ। ਇਹਨਾਂ ਸਾਰਿਆਂ ਨੇ ਪੁਲਿਸ ਜਾਂ ਸੁਰੱਖਿਆ ਸੇਵਾਵਾਂ ਦੇ ਅਧਿਕਾਰੀਆਂ ਦੁਆਰਾ ਪੇਸ਼ ਕੀਤੇ ਗਏ ਇੱਕ ਮਾਸਕ ਪਾਉਣ ਦੇ ਨਿਰਦੇਸ਼ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਹੜੋ ਲੋਕਾਂ 'ਤੇ ਜੁਰਮਾਨਾ ਲਗਾਇਆ ਗਿਆ ਹੈ, ਉਨ੍ਹਾਂ ਵਿਚ ਲੋਕਾਂ ਦਾ ਇੱਕ ਸਮੂਹ ਸ਼ਾਮਲ ਹੈ ਜੋ ਪੁਲਸ ਦੁਆਰਾ ਮੈਲਬੌਰਨ ਦੇ ਦੱਖਣ ਵਿਚ ਫਰੈਂਕਸਟਨ ਵਿਚ ਇੱਕ ਜਾਇਦਾਦ ਵਿਚ ਅਗ ਲੱਗਣ ਮਗਰੋਂ ਇਕੱਠੇ ਫੜੇ ਗਏ ਸਨ।

ਜਦੋਂ ਪੁਲਿਸ ਨੇ ਹਾਜ਼ਰੀ ਲਵਾਈ ਤਾਂ 12 ਲੋਕ ਘਰ ਵਿਚ ਸਨ ਅਤੇ ਸਾਰਿਆਂ ਨੂੰ ਜੁਰਮਾਨੇ ਲਗਾਏ ਗਏ।ਇੱਕ ਵੱਖਰੀ ਘਟਨਾ ਵਿਚ, ਕੇਸੀ ਦੇ ਇੱਕ ਰਿਜ਼ਰਵ ਵਿਚ ਪੰਜ ਵਿਅਕਤੀਆਂ ਦੇ ਇੱਕ ਸਮੂਹ ਨੂੰ ਸ਼ਰਾਬ ਪੀਂਦੇ ਹੋਏ ਵੀ ਜੁਰਮਾਨਾ ਲਗਾਇਆ ਗਿਆ। ਤਿੰਨ ਵਿਅਕਤੀਆਂ ਨੂੰ ਜੁਰਮਾਨੇ ਵੀ ਜਾਰੀ ਕੀਤੇ ਗਏ ਸਨ ਜੋ ਕਿ ਕਲੈਟਨ ਤੋਂ ਮੈਲਬੌਰਨ ਦੀ ਸੀ.ਬੀ.ਡੀ. ਦੀ ਯਾਤਰਾ ਕਰ ਚੁੱਕੇ ਸਨ ਅਤੇ ਇਕ ਜਨਤਕ ਜਗ੍ਹਾ ਤੇ ਇਕੱਠੇ ਦੁਪਹਿਰ ਦਾ ਖਾਣਾ ਖਾ ਰਹੇ ਸਨ। ਕੱਲ੍ਹ ਮੈਲਬੌਰਨ ਦੇ ਆਲੇ-ਦੁਆਲੇ ਦੀਆਂ ਮੁੱਖ ਸੜਕਾਂ 'ਤੇ 20,000 ਤੋਂ ਵੱਧ ਗੱਡੀਆਂ ਨੂੰ ਰੋਕਿਆ ਗਿਆ ਅਤੇ ਚੈਕਿੰਗ ਕੀਤੀ ਗਈ। ਪੁਲਿਸ ਨੇ ਰਾਜ ਭਰ ਦੇ ਘਰਾਂ, ਕਾਰੋਬਾਰਾਂ ਅਤੇ ਜਨਤਕ ਥਾਵਾਂ 'ਤੇ ਲੋਕਾਂ ਦੀ 5068 ਹੋਰ ਚੈਕਿੰਗ ਵੀ ਕੀਤੀ।

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਖੁਲਾਸਾ ਕੀਤਾ ਕਿ ਪਿਛਲੇ 24 ਘੰਟਿਆਂ ਦੌਰਾਨ ਅਧਿਕਾਰੀਆਂ ਦੁਆਰਾ ਸਖਤ ਕਾਰਵਾਈ ਕੀਤੀ। ਇਨ੍ਹਾਂ ਵਿਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ ਕੋਵਿਡ-19 ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਕੱਲ੍ਹ ਰਿਕਾਰਡ ਤੋੜ 723 ਨੰਬਰ ਬਣਨ ਤੋਂ ਬਾਅਦ ਵਿਕਟੋਰੀਆ ਵਿਚ ਅੱਜ ਕੋਵਿਡ-19 ਦੇ 627 ਨਵੇਂ ਕੇਸ ਦਰਜ ਕੀਤੇ ਗਏ।


Vandana

Content Editor

Related News