ਆਸਟ੍ਰੇਲੀਆ : ਭਾਰਤੀ ਵਿਦਿਆਰਥੀ ਵੱਲੋਂ ਯੂਨੀਵਰਸਿਟੀ ''ਤੇ 21 ਕਰੋੜ ਹਰਜ਼ਾਨੇ ਦਾ ਦਾਅਵਾ
Friday, May 31, 2019 - 01:19 PM (IST)

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਕੁਈਨਜ਼ਲੈਂਡ ਦੀ ਜੇਮਸ ਕੁਕ ਯੂਨੀਵਰਸਿਟੀ ਵਿਚ ਪੀ.ਐੱਚ.ਡੀ. ਵਿਚ ਦਾਖਲ ਲਈ ਨਾਮਜ਼ਦ 52 ਸਾਲ ਦੇ ਕੁਲਦੀਪ ਸਿੰਘ ਮਾਨ ਨੇ ਯੂਨੀਵਰਸਿਟੀ 'ਤੇ ਮਾਨਸਿਕ ਪਰੇਸ਼ਾਨੀ ਅਤੇ ਸੈਕਸ ਲਾਈਫ ਖਰਾਬ ਹੋਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵਿਚ 21 ਕਰੋੜ ਹਰਜ਼ਾਨੇ ਦਾ ਦਾਅਵਾ ਕੀਤਾ ਹੈ। ਦੋਸ਼ ਹੈ ਕਿ ਸੋਸ਼ਲ ਸਾਇੰਸ ਵਿਚ ਪੀ.ਐੱਚ.ਡੀ. ਵਿਚ ਦਾਖਲੇ ਤੋਂ ਪਹਿਲਾਂ ਹੋਈ ਪ੍ਰੀਖਿਆ ਵਿਚ ਉਸ ਨੂੰ ਫੇਲ ਕਰ ਦਿੱਤਾ ਗਿਆ। ਮਾਨ ਮੁਤਾਬਕ ਯੂਨੀਵਰਸਿਟੀ ਨੇ ਉਨ੍ਹਾਂ 'ਤੇ ਥੀਸਿਸ ਦੇ ਦੋ ਪੇਪਰਾਂ ਵਿਚ ਨਕਲ ਦਾ ਦੋਸ਼ ਲਗਾ ਕੇ ਦਾਖਲੇ ਤੋਂ ਮਨਾ ਕਰ ਦਿੱਤਾ ਜਦਕਿ ਉਨ੍ਹਾਂ ਦੀ ਨਾਮਜ਼ਦਗੀ ਪਹਿਲਾਂ ਹੋ ਚੁੱਕੀ ਸੀ।
ਮਾਨ ਕੋਲੋਂ 14 ਲੱਖ ਰੁਪਏ ਫੀਸ ਵੀ ਲਈ ਗਈ ਸੀ। ਮਾਨ ਮੁਤਾਬਕ ਸਟਾਫ ਦੇ ਕਾਰਨ ਉਸ ਨੂੰ ਕਾਫੀ ਮਾਨਸਿਕ ਅਤੇ ਮਨੋਵਿਗਿਆਨਕ ਤਕਲੀਫ ਹੋਈ। ਯੂਨੀਵਰਸਿਟੀ ਦੇ ਇਸ ਕਦਮ ਨਾਲ ਉਸ ਦੇ ਕਰੀਅਰ 'ਤੇ ਗਲਤ ਅਸਰ ਪੈ ਰਿਹਾ ਹੈ। ਮਾਨ ਨੇ ਕਿਹਾ,''ਦਾਖਲਾ ਨਾ ਮਿਲਣ ਨਾਲ ਉਸ ਨੂੰ ਮਾਨਸਿਕ ਪਰੇਸ਼ਾਨੀ ਹੋਈ ਹੈ। 'ਸੈਕਸ ਕਰਨ ਦੀ ਇੱਛਾ' ਸਮੇਤ ਜੀਵਨ ਦਾ ਹਰ ਪਹਿਲੂ ਪ੍ਰਭਾਵਿਤ ਹੋਇਆ ਹੈ।'' ਉੱਧਰ ਯੂਨੀਵਰਸਿਟੀ ਨੇ ਮਾਮਲੇ ਮਾਮਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ। ਫਿਲਹਾਲ ਮਾਮਲਾ ਕੋਰਟ ਵਿਚ ਹੈ। ਯੂਨੀਵਰਸਿਟੀ ਨੂੰ ਭੇਜੇ ਆਪਣੇ 20 ਪੇਜ ਦੇ ਕਲੇਮ ਵਿਚ ਮਾਨ ਨੇ ਆਰਥਿਕ ਨੁਕਸਾਨ ਦੇ ਨਾਲ ਮਾਨਸਿਕ ਪਰੇਸ਼ਾਨੀ ਅਤੇ ਰੋਜ਼ਾਨਾ ਹੋਣ ਵਾਲੇ ਅਪਮਾਨ ਨਾਲ ਜ਼ਿੰਦਗੀ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਬਾਰੇ ਦੱਸਿਆ ਹੈ।