ਆਸਟ੍ਰੇਲੀਆ ''ਚ ਸ਼ਖਸ ਨੇ ਗਰਲਫਰੈਂਡ ਨੂੰ ਮਿਲਣ ਲਈ ਤੋੜਿਆ ਲਾਕਡਾਊਨ, ਹੋਈ ਜੇਲ

04/15/2020 4:39:49 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਕ 35 ਸਾਲਾ ਸ਼ਖਸ ਨੇ ਆਪਣੀ ਗਰਲਫਰੈਂਡ ਨੂੰ ਮਿਲਣ ਲਈ ਲਾਕਡਾਊਨ ਦੀ ਉਲੰਘਣਾ ਕੀਤੀ। ਇਸ ਅਪਰਾਧ ਦੇ ਤਹਿਤ ਜੋਨਾਥਨ ਡੇਵਿਡ (35) ਨਾਮ ਦੇ ਸ਼ਖਸ ਨੂੰ ਆਸਟ੍ਰੇਲੀਆਈ ਸਰਕਾਰ ਨੇ ਮੰਗਲਵਾਰ ਨੂੰ ਇਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।ਆਸਟ੍ਰੇਲੀਆ ਵਿਚ ਲਾਕਡਾਊਨ ਦਾ ਉਲੰਘਣਾ ਕਰਨ 'ਤੇ ਕਿਸੇ ਨੂੰ ਜੇਲ ਹੋਣ ਦਾ ਇਹ ਪਹਿਲਾ ਮਾਮਲਾ ਹੈ। ਆਸਟ੍ਰੇਲੀਆ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਜੋਨਾਥਨ ਡੇਵਿਡ ਨੂੰ ਇਕ ਮਹੀਨੇ ਪਹਿਲਾਂ ਪਰਥ ਦੇ ਇਕ ਹੋਟਲ ਤੋਂ ਅੱਗ ਤੋਂ ਬਚਣ ਅਤੇ ਜ਼ਰੂਰੀ ਕੁਆਰੰਟੀਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਪਰਥ ਦੀ ਮਜਿਸਟ੍ਰੇਟ ਕੋਰਟ ਵਿਚ ਮੰਗਲਵਾਰ ਨੂੰ ਦੋਸ਼ੀ ਜੋਨਾਥਨ ਨੇ ਦੱਸਿਆ,''ਸਭ ਤੋਂ ਪਹਿਲਾਂ ਤਾਂ ਮੈਂ ਖਾਣਾ ਲੈਣ ਸਮੇਂ ਕਾਨੂੰਨ ਦਾ ਮਜ਼ਾਕ ਬਣਾਇਆ। ਫਿਰ ਕੁਝ ਘੰਟਿਆਂ ਬਾਅਦ ਹੀ ਮੈਂ ਆਪਣੀ ਗਰਲਫਰੈਂਡ ਨੂੰ ਮਿਲਣ ਲਈ ਕੁਆਰੰਟੀਨ ਦੀ ਉਲੰਘਣਾ ਕੀਤੀ ਕਿਉਂਕਿ ਮੈਂ ਉਸ ਨੂੰ ਕਾਫੀ ਮਿਸ ਕਰ ਰਿਹਾ ਸੀ।'' ਪੁਲਸ ਨੇ ਦੱਸਿਆ ਕਿ ਉਹ ਕਈ ਵਾਰ ਹੋਟਲ ਦੇ ਕਰਮਚਾਰੀਆਂ ਤੋਂ ਸਫਲਤਾਪੂਰਵਕ ਬਚ ਗਿਆ ਪਰ ਸੀ.ਸੀ.ਟੀ.ਵੀ. ਫੁਟੇਜ ਵਿਚ ਕੈਦ ਹੋ ਗਿਆ। 

ਇਸ ਦੇ ਨਾਲ ਹੀ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਬਣਾਏ ਕਾਨੂੰਨਾਂ ਦੇ ਤਹਿਤ ਡੇਵਿਡ ਨੂੰ 28 ਮਾਰਚ ਨੂੰ ਵਿਕਟੋਰੀਆ ਦੇ ਦੱਖਣੀ ਰਾਜ ਪਰਥ ਤੋਂ ਪਹੁੰਚਣ ਦੇ ਬਾਅਦ 14 ਦਿਨਾਂ ਦੇ ਲਈ ਕੁਆਰੰਟੀਨ ਕੀਤਾ ਗਿਆ ਸੀ।ਜੇਕਰ ਉਹ ਆਪਣੇ ਹੋਟਲ ਦੇ ਕਮਰੇ ਵਿਚ ਠਹਿਰਦਾ ਤਾਂ ਉਸ ਨੂੰ ਸੋਮਵਾਰ ਨੂੰ ਮੁਕਤ ਕਰ ਦਿੱਤਾ ਜਾਣਾ ਸੀ ਪਰ ਇਸ ਦੀ ਬਜਾਏ ਉਸ ਨੇ ਲਾਕਡਾਊਨ ਦੀ ਉਲੰਘਣਾ ਕੀਤੀ। ਇਸ ਲਈ ਉਸ ਨੂੰ ਪੂਰਾ ਇਕ ਮਹੀਨਾ ਜੇਲ ਵਿਚ ਰਹਿਣਾ ਪਵੇਗਾ ਅਤੇ ਜ਼ੁਰਮਾਨਾ ਦੇਣਾ ਹੋਵੇਗਾ। ਗੌਰਤਲਬ ਹੈ ਕਿ ਦੇਸ਼ ਭਰ ਵਿਚ ਪੁਲਸ ਨੇ ਲਾਕਡਾਊਨ ਕਾਨੂੰਨਾਂ ਦੀ ਉਲੰਘਣਾ ਲਈ 1,000 ਤੋਂ ਵਧੇਰੇ ਜ਼ੁਰਮਾਨਾ ਜਾਰੀ ਕੀਤੇ ਹਨ ਜਿਸ ਵਿਚ ਸਿਡਨੀ ਦੇ ਪੱਛਮ ਵਿਚ ਇਕ ਕਾਰ ਵਿਚ ਪਿੱਜ਼ਾ ਖਾਣ ਵਾਲੇ ਪੁਰਸ਼ਾਂ ਦੇ ਇਕ ਸਮੂਹ ਦੇ ਇਕੱਠਾ ਰੋਣ ਵਿਰੁੱਧ ਸ਼ਿਕਾਇਤ ਦਰਜ ਹੋਈ।


Vandana

Content Editor

Related News