ਆਸਟ੍ਰੇਲੀਆ ''ਚ ਲੋਕਾਂ ਨੂੰ ਟੀਕਾਕਰਨ ਪ੍ਰਤੀ ਉਤਸ਼ਾਹਿਤ ਕਰਨ ਲਈ ਸ਼ੁਰੂ ਹੋਵੇਗੀ ਮੁਹਿੰਮ : ਸਿਹਤ ਮੰਤਰੀ

01/10/2021 2:13:08 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਵਿਚ ਜਲਦੀ ਹੀ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਦੇਸ਼ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਆਪਣੀ ਕੋਰੋਨਾਵਾਇਰਸ ਵੈਕਸੀਨ ਵਿਗਿਆਪਨ ਮੁਹਿੰਮ ਨਾਲ ਜਵਾਨ ਬੀਬੀਆਂ, ਪ੍ਰਵਾਸੀਆਂ ਅਤੇ ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਨੂੰ ਉਤਸ਼ਾਹਿਤ ਕਰੇਗੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਹੰਟ ਨੇ ਕਿਹਾ ਕਿ 24 ਮਿਲੀਅਨ ਆਸਟ੍ਰੇਲੀਆਈ ਡਾਲਰ ਦੀ ਇਹ ਮੁਹਿੰਮ, ਜੋ ਫਰਵਰੀ ਦੇ ਅੱਧ ਵਿਚ ਟੀਕੇ ਲਗਾਉਣ ਤੋਂ ਹਫ਼ਤੇ ਪਹਿਲਾਂ ਸ਼ੁਰੂ ਕੀਤੀ ਜਾਵੇਗੀ, ਇਕ ਬਹੁਤ ਹੀ ਵਿਸਥਾਰਪੂਰਵਕ ਜਾਣਕਾਰੀ ਪ੍ਰੋਗਰਾਮ ਹੋਵੇਗਾ।

ਸਰਕਾਰ ਦੁਆਰਾ ਜਾਰੀ ਕੀਤੀ ਗਈ ਖੋਜ ਵਿਚ ਪਾਇਆ ਗਿਆ ਹੈ ਕਿ ਲਗਭਗ 80 ਫ਼ੀਸਦੀ ਆਸਟ੍ਰੇਲੀਆਈ ਲੋਕ ਇਲਾਜ ਉਪਚਾਰ ਪ੍ਰਸ਼ਾਸ਼ਨ (Therapeutic Goods Administration,TGA) ਦੁਆਰਾ ਪ੍ਰਵਾਨਿਤ ਟੀਕੇ ਪ੍ਰਾਪਤ ਕਰਨ ਲਈ ਤਿਆਰ ਹਨ ਪਰ 30-39 ਸਾਲ ਦੀ ਉਮਰ ਦੀਆਂ ਬੀਬੀਆਂ ਵਿਚ ਸੁਰੱਖਿਆ ਚਿੰਤਾਵਾਂ ਹੋਣ ਦੀਆਂ ਸਭ ਤੋਂ ਜ਼ਿਆਦਾ ਸੰਭਾਵਨਾ ਹਨ।ਹੰਟ ਨੇ ਕਿਹਾ ਕਿ ਇਹ ਮੁਹਿੰਮ ਆਸਟ੍ਰੇਲੀਆਈ ਲੋਕਾਂ ਨੂੰ ਟੀਕਿਆਂ ਪ੍ਰਤੀ ਭਰੋਸਾ ਦੁਆਉਣ ਦੀ ਕੋਸ਼ਿਸ਼ ਕਰੇਗੀ। ਉਹਨਾਂ ਨੇ ਕਿਹਾ,"ਸਿਹਤ ਵਿਭਾਗ ਕਮਿਊਨਿਟੀ ਦੀਆਂ ਚਿੰਤਾਵਾਂ ਨੂੰ ਸਮਝਣ ਵਿਚ ਨਿਵੇਸ਼ ਕਰਦਾ ਹੈ। ਉਹ ਗਰਭਵਤੀ ਬੀਬੀਆਂ ਅਤੇ ਜਵਾਨ ਪਰਿਵਾਰਾਂ ਸਮੇਤ ਕਮਿਊਨਿਟੀ ਦੀਆਂ ਜਰੂਰਤਾਂ ਦੀ ਪੂਰਤੀ ਲਈ ਜਾਣਕਾਰੀ ਅਤੇ ਸੰਚਾਰ ਵਿਕਸਿਤ ਕਰ ਰਿਹਾ ਹੈ।"

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ ਦੇ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਰਿਕਾਰਡ ਵਾਧਾ

ਉਹਨਾਂ ਮੁਤਾਬਕ,"ਸਾਨੂੰ ਭਰੋਸਾ ਹੈ, ਆਸਟ੍ਰੇਲੀਆ ਦੀਆਂ ਟੀਕਾਕਰਨ ਦੀਆਂ ਉੱਚ ਦਰਾਂ ਦੇ ਮੱਦੇਨਜ਼ਰ ਆਸਟ੍ਰੇਲੀਆਈ ਲੋਕ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ-19 ਵੈਕਸੀਨ ਬਰਾਬਰ ਉੱਚ ਸੰਖਿਆ ਵਿਚ ਲੈਣਗੇ।" ਸਰਕਾਰ ਨੇ ਦੂਜੇ ਦੇਸ਼ਾਂ ਦੇ ਮੁਕਾਬਲੇ ਟੀਕਿਆਂ ਲਈ ਐਮਰਜੈਂਸੀ ਪ੍ਰਵਾਨਗੀ ਦੇਣ ਤੋਂ ਬਾਰ-ਬਾਰ ਇਨਕਾਰ ਕੀਤਾ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ 7 ਜਨਵਰੀ ਨੂੰ ਘੋਸ਼ਣਾ ਕੀਤੀ ਸੀ ਕਿ ਫਰਵਰੀ ਵਿਚ ਪਹਿਲੇ ਟੀਕੇ ਫਰੰਟ ਲਾਈਨ ਵਰਕਰਾਂ, ਅਪਾਹਜ ਲੋਕਾਂ ਅਤੇ ਬਜ਼ੁਰਗਾਂ ਨੂੰ ਪਹਿਲ ਦੇ ਅਧਾਰ 'ਤੇ ਲਗਾਏ ਜਾਣਗੇ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News