ਗਲੋਬਲ ਵਾਰਮਿੰਗ ਦਾ ਅਸਰ, ਗ੍ਰੇਟ ਬੈਰੀਅਰ ਰੀਫ ਦੀ ਅੱਧੀ ਕੋਰਲ ਆਬਾਦੀ ਖਤਮ

Thursday, Oct 15, 2020 - 06:27 PM (IST)

ਗਲੋਬਲ ਵਾਰਮਿੰਗ ਦਾ ਅਸਰ, ਗ੍ਰੇਟ ਬੈਰੀਅਰ ਰੀਫ ਦੀ ਅੱਧੀ ਕੋਰਲ ਆਬਾਦੀ ਖਤਮ

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਸਥਿਤ ਦੀ ਗ੍ਰੇਟ ਬੈਰੀਅਰ ਰੀਫ ਦੀ ਅੱਧੀ ਤੋਂ ਵੱਧ ਕੋਰਲ ਆਬਾਦੀ ਪਿਛਲੇ ਤਿੰਨ ਦਹਾਕੇ ਵਿਚ ਖਤਮ ਹੋ ਚੁੱਕੀ ਹੈ। ਦੀ ਗ੍ਰੇਟ ਬੈਰੀਅਰ ਰੀਫ ਵਿਸ਼ਵ ਦੀ ਸਭ ਤੋਂ ਵੱਡੀ ਕੋਰਲ ਰੀਫ ਜਾਂ ਮੂੰਗਾ ਚੱਟਾਨ ਹੈ। ਇਸ ਨਾਲ ਸਬੰਧਤ ਅਧਿਐਨ ਰਿਪੋਰਟ ਪ੍ਰੋਸੀਡਿੰਗਸ ਆਫ ਦੀ ਰੋਇਲ ਸੋਸਾਇਟੀ ਬੀ ਨਾਮਕ ਪੱਤਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਸਮੁੰਦਰ ਦੇ ਵੱਧਦੇ ਤਾਪਮਾਨ ਦੇ ਕਾਰਨ ਕੋਰਲ ਰੀਫ 'ਤੇ ਬੁਰਾ ਅਸਰ ਪਿਆ ਹੈ।

50 ਫੀਸਦੀ ਆਬਾਦੀ ਖਤਮ
ਇਸ ਵਿਚ ਕਿਹਾ ਗਿਆ ਹੈ ਕਿ ਅਧਿਐਨ ਵਿਚ ਵਿਸ਼ਵ ਦੇ ਸਭ ਤੋਂ ਵੱਡੇ ਮੂੰਗਾ ਚੱਟਾਨ ਖੇਤਰ ਵਿਚ 1995 ਤੋਂ 2017 ਦੇ ਵਿਚ ਇਸ ਦੀ ਆਬਾਦੀ ਅਤੇ ਆਕਾਰ ਦਾ ਮੁਲਾਂਕਣ ਕੀਤਾ ਗਿਆ ਅਤੇ ਪਾਇਆ ਗਿਆ ਕਿ ਛੋਟੇ, ਮੱਧਮ ਅਤੇ ਵੱਡੇ ਸਾਰੇ ਤਰ੍ਹਾਂ ਦੇ ਕੋਰਲਾਂ ਦੀ ਗਿਣਤੀ ਦੀ ਇਸ ਮਿਆਦ ਵਿਚ ਕਮੀ ਆਈ ਹੈ। ਆਸਟ੍ਰੇਲੀਆ ਸਥਿਤ ਏ.ਆਰ.ਸੀ. ਸੈਂਟਰ ਆਫ ਐਕਸੀਲੈਂਸ ਫੋਰ ਕੋਰਲ ਰੀਫ ਸਟੱਡੀਜ਼ ਦੇ ਟੇਰੀ ਹਫੇਜ ਨੇ ਕਿਹਾ ਕਿ ਅਸੀਂ ਪਾਇਆ ਕਿ 1990 ਦੇ ਦਹਾਕੇ ਦੇ ਬਾਅਦ ਤੋਂ ਗ੍ਰੇਟ ਬੈਰੀਅਰ ਰੀਫ ਵਿਚ 50 ਫੀਸਦੀ ਤੋਂ ਵੱਧ ਛੋਟੇ, ਮੱਧਮ ਅਤੇ ਵੱਡੇ ਕੋਰਲ ਖਤਮ ਹੋ ਚੁੱਕੇ ਹਨ।

 

ਆਸਟ੍ਰੇਲੀਆਈ ਟੂਰਿਜ਼ਮ ਦਾ ਵੱਡਾ ਸਰੋਤ
ਇਸ ਰਿਸਰਚ ਦੇ ਸਹਿ ਲੇਖਕ ਅਤੇ ਜੇਮਜ਼ ਕੁੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਟੇਰੀ ਹਿਊਜੇਸ ਨੇ ਕਿਹਾ ਕਿ ਆਮਤੌਰ 'ਤੇ 25 ਸਾਲ ਪਹਿਲਾਂ ਦੀ ਤੁਲਨਾ ਵਿਚ ਗ੍ਰੇਟ ਬੈਰੀਅਰ ਰੀਫ ਵਿਚ ਕੋਰਲ ਦੀ ਗਿਣਤੀ 80 ਤੋਂ 90 ਫੀਸਦੀ ਘੱਟ ਹੋ ਗਈ ਹੈ। 2300 ਕਿਲੋਮੀਟਰ ਵਿਚ ਫੈਲੀ ਇਸ ਰੀਫ ਨਾਲ ਆਸਟ੍ਰੇਲੀਆ ਨੂੰ ਹਰੇਕ ਸਾਲ  4 ਮਿਲੀਅਨ ਡਾਲਰ ਦਾ ਟੂਰਿਜ਼ਮ ਮਾਲੀਆ ਮਿਲਦਾ ਹੈ। ਇਹ ਰਾਸ਼ੀ ਕੋਰੋਨਾਵਾਇਰਸ ਮਹਾਮਾਰੀ ਤੋਂ ਪਹਿਲਾਂ ਆਸਟ੍ਰੇਲੀਆਈ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਸੀ।

ਇੰਝ ਖਤਮ ਹੋਈ ਰੀਫ ਦੀ ਆਬਾਦੀ
ਅਧਿਐਨ ਰਿਪੋਰਟ ਦੇ ਸਹਿ ਲੇਖਕ ਐਂਡੀ ਡੀਜੇਲ ਨੇ ਕਿਹਾ ਕਿ ਇਹਨਾਂ ਸਾਰਿਆਂ 'ਤੇ ਰਿਕਾਰਡ ਤੋੜ ਗਰਮੀ ਦਾ ਸਭ ਤੋਂ ਵੱਧ ਅਸਰ ਪਿਆ। ਸਮੁੰਦਰ ਦਾ ਤਾਪਮਾਨ ਵਧਣ ਨਾਲ ਕੋਰਲ ਦੀ ਸਿਹਤ 'ਤੇ ਅਸਰ ਪਿਆ ਹੈ।ਇਸ ਦੇ ਕਾਰਨ 2016 ਅਤੇ 2017 ਵਿਚ ਸਮੂਹਿਕ ਬਲੀਚਿੰਗ ਦੀ ਸਥਿਤੀ ਪੈਦਾ ਹੋ ਗਈ। ਮੂੰਗਾ ਚੱਟਾਨ ਖੇਤਰ ਵਿਚ ਬਲੀਚਿੰਗ ਇਕ ਅਜਿਹਾ ਘਟਨਾਕ੍ਰਮ ਹੁੰਦਾ ਹੈ ਜਿਸ ਨਾਲ ਕੋਰਲ ਖਤਮ ਹੋ ਜਾਂਦੇ ਹਨ।

1998 ਵਿਚ ਪਹਿਲੀ ਵਾਰ ਦਿਸਿਆ ਅਸਰ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਸ ਬਲੀਚਿੰਗ ਨੂੰ ਪਹਿਲੀ ਵਾਰ 1998 ਵਿਚ ਰੀਫ 'ਤੇ ਦੇਖਿਆ ਗਿਆ। ਇਸ ਸਾਲ ਆਸਟ੍ਰੇਲੀਆ ਵਿਚ ਰਿਕਾਰਡ ਗਰਮੀ ਪਈ। ਇਸ ਦੇ ਬਾਅਦ ਲਗਾਤਾਰ ਤਾਪਮਾਨ ਵੱਧਦਾ ਗਿਆ ਅਤੇ ਰੀਫ 'ਤੇ ਇਸ ਦਾ ਬੁਰਾ ਅਸਰ ਵੀ ਦਿਸਿਆ। ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਰੀਫ ਨੂੰ ਮੁੜ ਉਸ ਦੇ ਪੁਰਾਣੇ ਆਕਾਰ ਵਿਚ ਨਹੀਂ ਲਿਆਂਦਾ ਜਾ ਸਕਦਾ। 


author

Vandana

Content Editor

Related News