ਆਸਟ੍ਰੇਲੀਆ : ਗੂਗਲ ''ਤੇ ਯੂਜ਼ਰਸ ਦੀਆਂ ਨਿੱਜੀ ਜਾਣਕਾਰੀਆਂ ਦੀ ਵਰਤੋਂ ਸਬੰਧੀ ਮਾਮਲਾ ਦਰਜ

Tuesday, Jul 28, 2020 - 06:21 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਖਪਤਕਾਰ ਅਧਿਕਾਰ ਰੈਗੂਲੇਟਰ ਨੇ ਨਾਗਰਿਕਾਂ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਦੇ ਦੋਸ਼ ਵਿਚ ਗੂਗਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਰੈਗੁਲੇਟਰ ਦਾ ਕਹਿਣਾ ਹੈ ਕਿ ਗੂਗਲ ਨੇ ਖਪਤਕਾਰਾਂ ਨੂੰ ਉਹਨਾਂ ਦੀਆਂ ਨਿੱਜੀ ਜਾਣਕਾਰੀਆਂ ਦੀ ਵਰਤੋਂ ਸਬੰਧੀ ਗੁੰਮਰਾਹ ਕੀਤਾ ਹੈ। ਆਸਟ੍ਰੇਲੀਆ ਦੇ ਮੁਕਾਬਲਾ ਅਤੇ ਖਪਤਕਾਰ ਕਮਿਸ਼ਨ ਨੇ ਸੋਮਵਾਰ ਨੂੰ ਸੰਘੀ ਅਦਾਲਤ ਵਿਚ ਮਾਮਲਾ ਦਾਖਲ ਕੀਤਾ। 

ਕਮਿਸ਼ਨ ਦਾ ਦੋਸ਼ ਹੈ ਕਿ ਕੈਲੀਫੋਰਨੀਆ ਦੀ ਇਸ ਕੰਪਨੀ ਨੇ ਆਸਟ੍ਰੇਲੀਆ ਦੇ ਕਰੋੜਾਂ ਨਾਗਰਿਕਾਂ ਨੂੰ ਗੁੰਮਰਾਹ ਕਰ ਕੇ, ਉਹਨਾਂ ਦੀਆਂ ਨਿੱਜੀ ਜਾਣਕਾਰੀਆਂ ਦੀ ਵਰਤੋਂ ਦੇ ਲਈ ਉਹਨਾਂ ਤੋਂ ਇਜਾਜ਼ਤ ਪ੍ਰਾਪਤ ਕੀਤੀ ਹੈ। ਨਿੱਜੀ ਜਾਣਕਾਰੀਆ ਦੀ ਵਰਤੋਂ ਦਾ ਦਾਇਰਾ ਵਧਾਇਆ, ਜਿਸ ਦੀ ਵਰਤੋਂ ਉਹ ਵਿਗਿਆਪਨ ਦੇਣ ਵਾਲਿਆਂ ਲਈ ਕਰਦਾ ਹੈ। ਗੂਗਲ 'ਤੇ ਇਹ ਦੋਸ਼ 2016 ਵਿਚ ਉਸ ਦੇ ਗੂਗਲ ਦੇ ਖਾਤਾਧਾਰਕਾਂ ਦੀਆਂ ਨਿੱਜੀ ਜਾਣਕਾਰੀਆਂ ਨੂੰ ਉਹਨਾਂ ਦੀਆਂ ਗੈਰ-ਗੂਗਲ ਸਾਈਟਾਂ 'ਤੇ ਵਰਤੀਆਂ ਜਾਣ ਵਾਲੀਆਂ ਜਾਣਕਾਰੀਆਂ ਨੂੰ ਮਿਲਾਉਣ ਨਾਲ ਹੈ। ਇਹ ਗੈਰ-ਗੂਗਲ ਸਾਈਟਾਂ ਗੂਗਲ ਤਕਨੀਕ ਦੀ ਵਰਤੋਂ ਕਰਦੀਆਂ ਹਨ। ਇਹਨਾਂ ਨੂੰ ਪਹਿਲਾਂ ਡਬਲਕਲਿਫ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰੌਡ ਸਿਮਸ ਨੇ ਕਿਹਾ,''ਗੂਗਲ ਨੇ ਲੋਕਾਂ ਤੋਂ ਉਹਨਾਂ ਦੀ ਸਹਿਮਤੀ ਸਪਸ਼ੱਟ ਢੰਗ ਨਾਲ ਨਹੀਂ ਲਈ।''

ਪੜ੍ਹੋ ਇਹ ਅਹਿਮ ਖਬਰ- ਦੁਬਾਰਾ ਮਾਸਕ ਪਹਿਨੇ ਦਿਸੇ ਟਰੰਪ, ਕੋਰੋਨਾ ਵੈਕਸੀਨ ਸਬੰਧੀ ਕਹੀ ਇਹ ਗੱਲ

ਗੂਗਲ ਦਾ ਜਾਂਚ ਵਿਚ ਸਹਿਯੋਗ ਦਾ ਦਾਅਵਾ
ਗੂਗਲ ਨੇ ਕਿਹਾ,''ਕੰਪਨੀ ਜਾਂਚ ਵਿਚ ਕਮਿਸ਼ਨ ਦੇ ਨਾਲ ਸਹਿਯੋਗ ਕਰ ਰਹੀ ਹੈ। ਕੰਪਨੀ ਨੇ ਆਪਣੇ ਖਪਤਕਾਰਾਂ ਨੂੰ ਆਸਾਨੀ ਨਾਲ ਸਮਝ ਵਿਚ ਆਉਣ ਵਾਲੀਆਂ ਸੂਚਨਾਵਾਂ ਦੇ ਜ਼ਰੀਏ ਸਹਿਮਤੀ ਮੰਗੀ ਸੀ।'' ਉਂਝ ਕੰਪਨੀ ਕਮਿਸ਼ਨ ਦੇ ਦੋਸ਼ਾਂ ਤੋਂ ਸਹਿਮਤ ਨਹੀਂ ਹੈ ਅਤੇ ਅਦਾਲਤ ਵਿਚ ਆਪਣਾ ਬਚਾਅ ਕਰੇਗੀ।


Vandana

Content Editor

Related News