21 ਸੈਕੰਡ ਦਾ ਇਹ ਵੀਡੀਓ ਹੋਇਆ ਵਾਇਰਲ, ਕਰੀਬ ਸਾਢੇ 4 ਲੱਖ ਲੋਕਾਂ ਨੇ ਦੇਖਿਆ
Friday, Oct 18, 2019 - 05:44 PM (IST)

ਸਿਡਨੀ (ਬਿਊਰੋ)— ਇਨਸਾਨਾਂ ਦੀਆਂ ਹੀ ਨਹੀਂ ਸਗੋਂ ਕਈ ਵਾਰ ਜਾਨਵਰਾਂ ਤੇ ਪੰਛੀਆਂ ਵੱਲੋਂ ਕੀਤੀਆਂ ਗਈਆਂ ਹਰਕਤਾਂ ਮਨ ਨੂੰ ਮੋਹ ਲੈਂਦੀਆਂ ਹਨ। ਇਕ ਵਾਰ ਫਿਰ ਬਤਖਾਂ ਨਾਲ ਜੁੜਿਆ ਇਕ ਹੋਰ ਵੀਡੀਓ ਟਵਿੱਟਰ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਸਿਰਫ 21 ਸੈਕੰਡ ਦਾ ਹੈ। ਇਸ ਵਿਚ ਬਤਖਾਂ ਸਲਾਈਡਿੰਗ ਝੂਲੇ 'ਤੇ ਬਾਰ-ਬਾਰ ਸਲਾਈਡ ਕਰਦੀਆਂ ਨਜ਼ਰ ਆ ਰਹੀਆਂ ਹਨ। ਬਤਖਾਂ ਦੀ ਬੱਚਿਆਂ ਵਰਗੀ ਹਰਕਤ ਦਾ ਇਹ ਵੀਡੀਓ ਇੰਨਾ ਮਜ਼ੇਦਾਰ ਹੈ ਕਿ ਲੋਕ ਇਸ ਨੂੰ ਬਾਰ-ਬਾਰ ਦੇਖਣਾ ਪਸੰਦ ਕਰ ਰਹੇ ਹਨ। ਬਤਖਾਂ ਦੀ ਇਸ ਮਸਤੀ ਭਰੇ ਅੰਦਾਜ਼ ਦੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀਡੀਓ ਟਵਿੱਟਰ 'ਤੇ ਵਾਇਰਲ ਵੀਡੀਓਜ਼ ਨਾਮ ਦੇ ਇਕ ਟਵਿੱਟਰ ਪੇਜ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ ਸਾਢੇ 4 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਅਤੇ 24 ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਇਸ ਦੇ ਇਲਾਵਾ ਕਰੀਬ 7 ਹਜ਼ਾਰ ਤੋਂ ਜ਼ਿਆਦਾ ਲੋਕ ਰੀਟਵੀਟ ਕਰ ਚੁੱਕੇ ਹਨ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਝੂਲਾ ਹੈ ਅਤੇ ਇਸ ਝੂਲੇ 'ਤੇ ਪਾਣੀ ਵੱਗ ਰਿਹਾ ਹੈ। ਛੋਟੀਆਂ-ਛੋਟੀਆਂ ਬਤਖਾਂ ਬਾਰ-ਬਾਰ ਝੂਲੇ ਦੇ ਉੱਪਰ ਜਾਂਦੀਆਂ ਹਨ ਅਤੇ ਹੇਠਾਂ ਫਿਸਲਦੀਆਂ ਹਨ।
A duckling slide pic.twitter.com/1kFNEqe24M
— viralvideos (@BestVideosviral) October 13, 2019
ਵੀਡੀਓ ਵਿਚ ਇਕ ਵਿਅਕਤੀ ਦੀ ਦਿੱਸ ਰਿਹਾ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਅਸੀਂ ਵਾਟਰ ਪਾਰਕ ਵਿਚ ਟਿਕਟ ਲੈ ਕੇ ਝੂਲੇ 'ਤੇ ਬੈਠਦੇ ਹਾਂ ਉਵੇਂ ਹੀ ਇਹ ਬਤਖਾਂ ਇਸ ਵਿਅਕਤੀ ਤੋਂ ਟਿਕਟ ਲੈ ਕੇ ਝੂਲਾ ਝੂਟ ਰਹੀਆਂ ਹਨ।