ਰਾਹਤ ਦੀ ਖ਼ਬਰ, ਆਸਟ੍ਰੇਲੀਆ ''ਚ ਘਟੇ ਕੋਵਿਡ-19 ਦੇ ਐਕਟਿਵ ਮਾਮਲੇ

Tuesday, Feb 09, 2021 - 05:55 PM (IST)

ਰਾਹਤ ਦੀ ਖ਼ਬਰ, ਆਸਟ੍ਰੇਲੀਆ ''ਚ ਘਟੇ ਕੋਵਿਡ-19 ਦੇ ਐਕਟਿਵ ਮਾਮਲੇ

ਸਿਡਨੀ (ਬਿਊਰੋ): ਆਸਟ੍ਰੇਲੀਆ ਤੋਂ ਇਕ ਰਾਹਤ ਦੀ ਖ਼ਬਰ ਹੈ। ਇੱਥੇ ਦੇਸ਼ ਵਿਚ ਕੋਵਿਡ-19 ਦੇ 50 ਤੋਂ ਘੱਟ ਐਕਟਿਵ ਮਾਮਲੇ ਸਾਹਮਣੇ ਆਏ ਹਨ। ਮੰਗਲਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਲਗਭਗ ਦੋ ਮਹੀਨਿਆਂ ਵਿਚ ਇਹ ਸਭ ਤੋਂ ਘੱਟ ਹਨ। ਭਾਵੇਂਕਿ, ਅਧਿਕਾਰੀਆਂ ਨੇ ਇਸ ਪ੍ਰਤੀ ਲਾਪਰਵਾਹੀ ਵਿਰੁੱਧ ਚਿਤਾਵਨੀ ਦਿੱਤੀ ਹੈ।

ਵਿਕਟੋਰੀਆ ਰਾਜ ਵਿਚ ਕੋਵਿਡ-19 ਦੇ ਇਕ ਮਰੀਜ਼ ਨੂੰ ਆਈ.ਸੀ.ਯੂ. ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ, ਜੋ ਕਿ ਦੋ ਹਫ਼ਤਿਆਂ ਵਿਚ ਇਹ ਪਹਿਲਾ ਕੇਸ ਹੈ। ਅਧਿਕਾਰੀ ਅਜੇ ਵੀ ਵਾਪਸ ਪਰਤਣ ਵਾਲੇ ਯਾਤਰੀਆਂ ਲਈ ਬਣਾਏ ਇਕ ਕੁਆਰੰਟੀਨ ਹੋਟਲ ਵਿਚ ਕਰਮਚਾਰੀ ਦੇ ਇਕ ਕੇਸ ਦੀ ਜਾਂਚ ਕਰ ਰਹੇ ਹਨ। ਵਿਕਟੋਰੀਆ ਰਾਜ ਦੇ ਪ੍ਰੀਮੀਅਰ ਡੈਨ ਐਂਡਰਿਊਜ਼ ਨੇ ਕਿਹਾ ਕਿ ਆਈ.ਸੀ.ਯੂ. ਵਿਚ ਟਰਾਂਸਫਰ ਕੀਤਾ ਗਿਆ ਅਣਜਾਣ ਵਿਅਕਤੀ ਵਿਦੇਸ਼ ਵਿਚ ਫੈਲੇ ਵਾਇਰਸ ਦਾ ਸ਼ਿਕਾਰ ਹੋ ਗਿਆ ਅਤੇ ਹਾਲ ਹੀ ਵਿਚ ਉਹ ਆਸਟ੍ਰੇਲੀਆ ਪਰਤਿਆ ਸੀ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੇ 200 ਅਧਿਆਪਕਾਂ 'ਤੇ ਚੀਨ ਲਈ 'ਜਾਸੂਸੀ' ਕਰਨ ਦਾ ਸ਼ੱਕ, ਵਿਵਾਦਾਂ 'ਚ ਆਕਸਫੋਰਡ ਯੂਨੀਵਰਸਿਟੀ

ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਨਿਊ ਸਾਊਥ ਵੇਲਜ਼ ਵਿਚ ਬੀਤੇ 23 ਦਿਨਾਂ ਤੋਂ ਕੋਵਿਡ-19 ਦਾ ਕੋਈ ਸਥਾਨਕ ਮਾਮਲਾ ਸਾਹਮਣੇ ਨਹੀਂ ਆਇਆ ਹੈ, ਨੇ ਵੀ ਕਮਿਊਨਿਟੀ ਵਿਚ ਟੈਸਟਿੰਗ ਦਰਾਂ ਵਿਚ ਕਮੀ ਆਉਣ ਦੀ ਜਾਣਕਾਰੀ ਦਿੱਤੀ ਹੈ। ਸਖ਼ਤ ਤਾਲਾਬੰਦ ਉਪਾਵਾਂ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਮਦਦ ਨਾਲ ਆਸਟ੍ਰੇਲੀਆ, ਸਿਰਫ 28,800 ਤੋਂ ਵੱਧ ਇਨਫੈਕਸ਼ਨ ਅਤੇ 909 ਮੌਤਾਂ ਦੇ ਨਾਲ ਨਵੇਂ ਕੋਰੋਨਾ ਵਾਇਰਸ ਤੋਂ ਵੱਡੀ ਗਿਣਤੀ ਵਿਚ ਬਚਿਆ ਹੈ। 46 ਮਾਮਲਿਆਂ ਨਾਲ, 15 ਦਸੰਬਰ ਤੋਂ ਇਸ ਸਮੇਂ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਇਸ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਦੇਸ਼ ਵਿਚ ਕੋਵਿਡ-19 ਟੀਕਾਕਰਣ ਇਸ ਮਹੀਨੇ ਦੇ ਅੰਤ ਵਿਚ ਸ਼ੁਰੂ ਹੋਣ ਦੀ ਆਸ ਹੈ।

ਨੋਟ- ਆਸਟ੍ਰੇਲੀਆ ਵਿਚ ਕੋਰੋਨਾ ਮਾਮਲਿਆਂ ਵਿਚ ਕਮੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News