ਆਸਟ੍ਰੇਲੀਆ ’ਚ 3 ਦਿਨਾਂ ’ਚ ਦੂਜੀ ਵਾਰ ਦਰਜ ਕੀਤੇ ਗਏ 1000 ਤੋਂ ਵੱਧ ਨਵੇਂ ਮਾਮਲੇ

Saturday, Aug 28, 2021 - 01:12 PM (IST)

ਆਸਟ੍ਰੇਲੀਆ ’ਚ 3 ਦਿਨਾਂ ’ਚ ਦੂਜੀ ਵਾਰ ਦਰਜ ਕੀਤੇ ਗਏ 1000 ਤੋਂ ਵੱਧ ਨਵੇਂ ਮਾਮਲੇ

ਕੈਨਬਰਾ (ਵਾਰਤਾ) : ਆਸਟ੍ਰੇਲੀਆ ਵਿਚ 3 ਦਿਨ ਦੇ ਅੰਦਰ ਕੋਰੋਨਾ ਦੇ 1000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਆਸਟ੍ਰੇਲੀਆ ਵਿਚ ਇਹ ਦੂਜੀ ਵਾਰ ਹੈ ਜਦੋਂ ਇਕ ਹੀ ਦਿਨ ਵਿਚ 1000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਸ਼ਨੀਵਾਰ ਨੂੰ ਆਸਟ੍ਰੇਲੀਆ ਵਿਚ 1125 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ ਵੀਰਵਾਰ ਨੂੰ 1123 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਆਸਟ੍ਰੇਲੀਆ ਵਿਚ ਕੋਰੋਨਾ ਪੀੜਤਾਂ ਦੀ ਸੰਖਿਆ 49,937 ਹੋ ਗਈ ਹੈ, ਜਦੋਂਕਿ 993 ਲੋਕ ਆਪਣੀ ਜਾਨ ਗਵਾ ਚੁੱਕੇ ਹਨ।
 


author

cherry

Content Editor

Related News