ਆਸਟ੍ਰੇਲੀਆ : ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਮਹਿਲਾ ਦੀ ਮੌਤ

Thursday, Aug 16, 2018 - 11:31 AM (IST)

ਆਸਟ੍ਰੇਲੀਆ : ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਮਹਿਲਾ ਦੀ ਮੌਤ

ਸਿਡਨੀ (ਬਿਊਰੋ)— ਪੱਛਮੀ ਸਿਡਨੀ ਵਿਚ ਇਸ ਹਫਤੇ ਦੇ ਸ਼ੁਰੂ ਵਿਚ ਇਕ ਮਹਿਲਾ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰੀ ਸੀ। ਉਕਤ ਮਹਿਲਾ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਸੋਮਵਾਰ ਨੂੰ 24 ਸਾਲਾ ਮਹਿਲਾ ਗ੍ਰੇਟ ਵੈਸਟਰਨ ਹਾਈਵੇਅ ਦੇ ਨਾਲ ਸੁਜ਼ੁਕੀ ਸਵੀਫਟ ਵਿਚ ਸਫਰ ਕਰ ਰਹੀ ਸੀ। ਉੱਥੇ ਉਹ ਫਲਸ਼ਕੋਂਬੇ ਰੋਡ ਦੇ ਚੌਰਾਹੇ 'ਤੇ ਰੁੱਕੀ। ਉਸੇ ਸਮੇਂ 35 ਸਾਲਾ ਸ਼ਖਸ ਜੋ ਟ੍ਰਿਪਰ ਟਰੱਕ ਚਲਾ ਰਿਹਾ ਸੀ, ਉਸ ਨੇ ਮਹਿਲਾ ਦੇ ਹੈਚਬੈਕ ਦੇ ਪਿੱਛੇ ਮਾਰਿਆ ਅਤੇ ਕਾਰ ਨੂੰ ਮੱਧ ਪੱਟੀ ਵਿਚ ਧੱਕ ਦਿੱਤਾ।

PunjabKesari

ਟੱਕਰ ਕਾਰਨ ਔਰਤ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਬੁੱਧਵਾਰ ਨੂੰ ਮਹਿਲਾ ਦੀ ਮੌਤ ਹੋ ਗਈ। ਪੁਲਸ ਨੇ ਟਰੱਕ ਡਰਾਈਵਾਰ ਨੂੰ ਜਰੂਰੀ ਟੈਸਟਾਂ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।


Related News